ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸੋਮਵਾਰ 21 ਜੁਲਾਈ 2014 (ਮੁਤਾਬਿਕ 6 ਸਾਉਣ ਸੰਮਤ 546 ਨਾਨਕਸ਼ਾਹੀ)

49

11

ਸੂਹੀ ਮਹਲਾ ੫ ॥ ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥ ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥ ਜੀਉ ਪਿੰਡੁ ਸਭੁ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ॥ ਅੰਤਰਜਾਮੀ ਸੋ ਪ੍ਰਭੁ ਮੇਰਾ ਸਰਬ ਰਹਿਆ ਭਰਪੂਰੇ ॥ ਤਾ ਕੀ ਸਰਣਿ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥ ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥੧॥ {ਅੰਗ 780}

ਪਦਅਰਥ: ਨ ਜਾਣਾਨਾ ਜਾਣਾਂਮੈਂ ਨਹੀਂ ਜਾਣਦਾ। ਸੁਤਪੁੱਤਰ। ਬੰਧਪਸਨਬੰਧੀ। ਜੀਅਜਿੰਦ। ਮਨਿਮਨ ਵਿਚ। ਭਾਣਾਪਿਆਰਾ ਲੱਗਦਾ ਹੈ। ਜੀਉਜਿੰਦ। ਪਿੰਡੁਸਰੀਰ। ਤਿਸ ਕਾ—{ਸੰਬੰਧਕ ਕਾ‘ ਦੇ ਕਾਰਨ ਲਫ਼ਜ਼ ਤਿਸੁ‘ ਦਾ ੁ ਉੱਡ ਗਿਆ ਹੈਉਸ (ਪਰਮਾਤਮਾਦਾ। ਅੰਤਰਜਾਮੀਦਿਲ ਦੀ ਜਾਣਨ ਵਾਲਾ। ਸਰਬਸਭ ਜੀਵਾਂ ਵਿਚ। ਤਾ ਕੀਉਸ ਪ੍ਰਭੂ ਦੀ। ਕਲਿਆਣਾਸੁਖਆਨੰਦ। ਕਉਨੂੰਤੋਂ। ਸਦਸਦਾ।੧। ਅਰਥ: ਹੇ ਭਾਈਗੁਰੂ ਮਹਾ ਪੁਰਖ ਹੀ ਮੇਰਾ (ਅਸਲਸੱਜਣ ਹੈਉਸ (ਗੁਰੂਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ)। ਹੇ ਭਾਈ! (ਗੁਰੂ ਮੈਨੂੰਮਨ ਵਿਚ (ਇਉਂਪਿਆਰਾ ਲੱਗ ਰਿਹਾ ਹੈ(ਜਿਵੇਂਮਾਂਪਿਉਪੁੱਤਰਸਨਬੰਧੀਜਿੰਦਪ੍ਰਾਣ (ਪਿਆਰੇ ਲੱਗਦੇ ਹਨ)। ਹੇ ਭਾਈ! (ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿਜਿੰਦ ਸਰੀਰ ਸਭ ਕੁਝ ਉਸ (ਪਰਮਾਤਮਾਦਾ ਦਿੱਤਾ ਹੋਇਆ ਹੈ, (ਉਹ ਪਰਮਾਤਮਾਸਾਰੇ ਗੁਣਾਂ ਨਾਲ ਭਰਪੂਰ ਹੈ। (ਗੁਰੂ ਨੇ ਹੀ ਮਤਿ ਦਿੱਤੀ ਹੈ ਕਿਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ। ਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ। ਹੇ ਨਾਨਕ! (ਆਖਗੁਰੂ ਦੀ ਕਿਰਪਾ ਨਾਲ ਹੀਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ।੧।