ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਐਤਵਾਰ 20 ਜੁਲਾਈ 2014 (ਮੁਤਾਬਿਕ 5 ਸਾਉਣ ਸੰਮਤ 546 ਨਾਨਕਸ਼ਾਹੀ)

49

11

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ    ੴ ਸਤਿਗੁਰ ਪ੍ਰਸਾਦਿ ॥ ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ ਵਿਚਿ ਮਨ ਕੋਟਵਰੀਆ ॥ ਨਿਜ ਮੰਦਰਿ ਪਿਰੀਆ ॥ ਤਹਾ ਆਨਦ ਕਰੀਆ ॥ ਨਹ ਮਰੀਆ ਨਹ ਜਰੀਆ ॥੧॥ ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ ਬਿਖਨਾ ਘਿਰੀਆ ॥ ਅਬ ਸਾਧੂ ਸੰਗਿ ਪਰੀਆ ॥ ਹਰਿ ਦੁਆਰੈ ਖਰੀਆ ॥ ਦਰਸਨੁ ਕਰੀਆ ॥ ਨਾਨਕ ਗੁਰ ਮਿਰੀਆ ॥ ਬਹੁਰਿ ਨ ਫਿਰੀਆ ॥੨॥੧॥੪੪॥ {ਅੰਗ 746}

ਪਦਅਰਥ: ਪ੍ਰੀਤਿ ਪ੍ਰੀਤਿਪ੍ਰੀਤਾਂ ਵਿਚੋਂ ਪ੍ਰੀਤਿ। ਗੁਰੀਆਵੱਡੀ। ਮਨਹੇ ਮਨਲੇਖੈਲੇਖੇ ਵਿਚਪਰਵਾਨ। ਅਵਰੁਕੋਈ ਹੋਰ (ਉੱਤਮ)। ਮਨਹਿਮਨ ਵਿਚੋਂ। ਦੁਬਿਧਾਡਾਂਵਾਂਡੋਲ ਹਾਲਤ। ਕੁਰੀਆਪਗਡੰਡੀਰਸਤਾ।੧।ਰਹਾਉ।

ਨਿਰਗੁਨਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਹਰੀਆਪਰਮਾਤਮਾ। ਸਰਗੁਨ ਧਰੀਆਮਾਇਆ ਦੇ ਤਿੰਨ ਗੁਣਾਂ ਵਾਲਾ ਸਰੂਪ ਧਾਰਿਆ। ਭਿੰਨਵੱਖ। ਕੋਟਵਰੀਆਕੋਤਵਾਲ। ਨਿਜ ਮੰਦਰਿਆਪਣੇ ਮੰਦਰ ਵਿਚ। ਜਰੀਆਬੁਢੇਪਾ।੧।

ਕਿਰਤਨਿਇਸ ਕੀਤੇ ਹੋਏ ਜਗਤ ਵਿਚਰਚੇ ਹੋਏ ਸੰਸਾਰ (ਦੇ ਮੋਹਵਿਚ। ਜੁਰੀਆਜੁੜਿਆ ਹੋਇਆ। ਪਰ ਕਉਪਰਾਏ (ਧਨਨੂੰ। ਹਿਰੀਆਤੱਕਦਾ ਹੈ। ਬਿਖਨਾਵਿਸ਼ਿਆਂ ਨਾਲ। ਸੰਗਿਸੰਗਤਿ ਵਿਚ। ਪਰੀਆਆ ਪਿਆ ਹੈ। ਦੁਆਰੈਦਰ ਤੇ। ਗੁਰ ਮਿਰੀਆਗੁਰੂ ਨੂੰ ਮਿਲਿਆ। ਬਹੁਰਿਮੁੜ।੨।

ਅਰਥ: ਹੇ ਭਾਈ! (ਦੁਨੀਆ ਦੀਆਂਪ੍ਰੀਤਾਂ ਵਿਚੋਂ ਵੱਡੀ ਪ੍ਰੀਤਿ ਮਨ ਨੂੰ ਮੋਹਣ ਵਾਲੇ ਲਾਲਪ੍ਰਭੂ ਦੀ ਹੈ। ਹੇ ਮਨਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ!ਸੰਤਾਂ ਦੀ ਚਰਨੀਂ ਲੱਗਾ ਰਹੁਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ।੧।ਰਹਾਉ।

ਹੇ ਭਾਈਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂਬਣਾ ਦਿੱਤੀਆਂ। (ਹਰੇਕ ਸਰੀਰਕੋਠੜੀਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ। ਪਿਆਰਾ ਪ੍ਰਭੂ (ਹਰੇਕ ਸਰੀਰਕੋਠੜੀ ਵਿਚਆਪਣੇ ਮੰਦਰ ਵਿਚ ਰਹਿੰਦਾ ਹੈਅਤੇ ਉੱਥੇ ਆਨੰਦ ਮਾਣਦਾ ਹੈ। ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ।੧।

ਹੇ ਭਾਈਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈਪਰਾਏ (ਧਨ ਨੂੰਰੂਪ ਨੂੰਤੱਕਦਾ ਫਿਰਦਾ ਹੈਵਿਸ਼ੇਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ।

ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ, (ਪ੍ਰਭੂ ਦਾਦਰਸਨ ਕਰਦਾ ਹੈ। ਹੇ ਨਾਨਕ! (ਜੇਹੜਾ ਭੀ ਮਨੁੱਖਗੁਰੂ ਨੂੰ ਮਿਲਦਾ ਹੈਉਹ ਮੁੜ ਜਨਮਮਰਣ ਦੇ ਗੇੜ ਵਿਚ ਨਹੀਂ ਭਟਕਦਾ।੨।੧।੪੪।