ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ |ਬੁੱਧਵਾਰ 3 ਸਤੰਬਰ 2014 (ਮੁਤਾਬਿਕ 18 ਭਾਦੋਂ ਸੰਮਤ 546 ਨਾਨਕਸ਼ਾਹੀ)

57

11

ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ {ਅੰਗ 619}

ਪਦਅਰਥ: ਹਮਰੀਅਸਾਂ ਜੀਵਾਂ ਦੀ। ਗਣਤਕੀਤੇ ਕਰਮਾਂ ਦਾ ਹਿਸਾਬ। ਨ ਗਣੀਆਨਹੀਂ ਗਿਣਦਾ। ਕਾਈ ਗਣਤਕੋਈ ਭੀ ਲੇਖਾ। ਬਿਰਦੁਮੁੱਢਕਦੀਮਾਂ ਦਾ (ਪਿਆਰ ਵਾਲਾਸੁਭਾਉ। ਪਛਾਣਿਪਛਾਣੈਚੇਤੇ ਰੱਖਦਾ ਹੈ। ਦੇਇਦੇ ਕੇ। ਰਾਖੇ—(ਕੁਕਰਮਾਂ ਤੋਂਬਚਾਈ ਰੱਖਦਾ ਹੈ। ਮਾਣਿਮਾਣੈਮਾਣਦਾ ਹੈ।੧।

ਸਾਚਾਸਦਾ ਕਾਇਮ ਰਹਿਣ ਵਾਲਾ। ਸਦਸਦਾ। ਬੰਧੁਰੋਕਬੰਨ੍ਹ (ਕੁਕਰਮਾਂ ਦੇ ਰਾਹ ਵਿਚਰੁਕਾਵਟ। ਸਤਿਗੁਰਿਗੁਰੂ ਨੇ। ਕਲਿਆਣ—(ਆਤਮਕਸੁਖ।ਰਹਾਉ।

ਜੀਉਜਿੰਦ। ਪਾਇਪਾ ਕੇ। ਪਿੰਡੁਸਰੀਰ। ਜਿਨਜਿਸ (ਪ੍ਰਭੂਨੇ। ਸਜਾਇਆਪੈਦਾ ਕੀਤਾ। ਪੈਜਇੱਜ਼ਤ। ਸਦਸਦਾ।੨।

ਅਰਥ: ਹੇ ਭਾਈਸਦਾ ਕਾਇਮ ਰਹਿਣ ਵਾਲਾ ਮਾਲਕਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆਉਸ ਦੇ ਵਿਕਾਰਾਂ ਦੇ ਰਸਤੇ ਵਿਚਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇਇਸ ਤਰ੍ਹਾਂ ਉਸ ਦੇ ਅੰਦਰਸਾਰੇ ਆਤਮਕ ਆਨੰਦ ਪੈਦਾ ਹੋ ਗਏ।ਰਹਾਉ।

ਹੇ ਭਾਈਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢਕਦੀਮਾਂ ਦੇ (ਪਿਆਰ ਵਾਲੇਸੁਭਾਉ ਨੂੰ ਚੇਤੇ ਰੱਖਦਾ ਹੈ, (ਉਹਸਗੋਂਸਾਨੂੰ ਗੁਰੂ ਮਿਲਾ ਕੇਸਾਨੂੰਆਪਣੇ ਬਣਾ ਕੇ(ਆਪਣੇਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂਬਚਾਂਦਾ ਹੈ। (ਜਿਸ ਵਡਭਾਗੀ ਨੂੰ ਗੁਰੂ ਮਿਲ ਪੈਂਦਾ ਹੈਉਹਸਦਾ ਹੀ ਆਤਮਕ ਆਨੰਦ ਮਾਣਦਾ ਹੈ।੧।

ਹੇ ਭਾਈਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾਸਰੀਰ ਪੈਦਾ ਕੀਤਾ ਹੈਜੇਹੜਾ (ਹਰ ਵੇਲੇਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈਉਹ ਪਰਮਾਤਮਾ (ਸੰਸਾਰਸਮੁੰਦਰ ਦੀਆਂ ਵਿਕਾਰਲਹਿਰਾਂ ਤੋਂਆਪਣੇ ਸੇਵਕ ਦੀ ਇੱਜ਼ਤ(ਗੁਰੂ ਮਿਲਾ ਕੇਆਪ ਬਚਾਂਦਾ ਹੈ। ਹੇ ਨਾਨਕ! (ਆਖਮੈਂ ਉਸ ਪਰਮਾਤਮਾ ਤੋਂਸਦਾ ਸਦਕੇ ਜਾਂਦਾ ਹਾਂ।੨।੧੬।੪੪।