ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਐਤਵਾਰ 17 ਅਗਸਤ 2014 (ਮੁਤਾਬਿਕ 1 ਭਾਦੋਂ ਸੰਮਤ 546 ਨਾਨਕਸ਼ਾਹੀ)

49

11

ਬਿਲਾਵਲੁ ਮਹਲਾ ੫ ॥ ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ ॥੧॥ ਬਲਿਹਾਰੀ ਗੁਰ ਆਪਨੇ ਚਰਨਨ੍ਹ੍ਹ ਬਲਿ ਜਾਉ ॥ ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ ਰਹਾਉ ॥ ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥ ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥ {ਅੰਗ 818}

ਪਦਅਰਥ: ਸਿਮਰਿਸਿਮਰ ਕੇ। ਨਾਠਾਨੱਸ ਗਿਆ ਹੈ। ਦੁਖ ਠਾਉਦੁੱਖਾਂ ਦਾ ਥਾਂ। ਬਿਸ੍ਰਾਮਟਿਕਾਣਾ। ਮਿਲਿਮਿਲ ਕੇ। ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਤਾ ਤੇਉਸ (ਸਾਧ ਸੰਗਤਿਤੋਂ। ਬਹੁੜਿਮੁੜ। ਨ ਧਾਉਨ ਧਾਉਂਮੈਂ ਨਹੀਂ ਦੌੜਦਾ।੧।

ਬਲਿਹਾਰੀਕੁਰਬਾਨ। ਬਲਿ ਜਾਉਬਲਿ ਜਾਉਂਮੈਂ ਸਦਕੇ ਜਾਂਦਾ ਹਾਂ। ਪੇਖਤਦਰਸਨ ਕਰਕੇ। ਗਾਉਗਾਉਂਮੈਂ ਗਾਂਦਾ ਹਾਂ।੧।ਰਹਾਉ।

ਧੁਨਿ—{ध्वनिਸੁਰਲਗਨ। ਸੁਆਉਸੁਆਰਥਮਨੋਰਥ। ਸੁਪ੍ਰਸੰਨਬਹੁਤ ਖ਼ੁਸ਼। ਪਾਉਪਾਉਂਮੈਂ ਪਾ ਰਿਹਾ ਹਾਂ।੨।

ਅਰਥ: ਹੇ ਭਾਈਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂਮੈਂ (ਆਪਣੇ ਗੁਰੂ ਦੇਚਰਨਾਂ ਤੋਂ ਸਦਕੇ ਜਾਂਦਾ ਹਾਂ। ਗੁਰੂ ਦਾ ਦਰਸਨ ਕਰ ਕੇ ਮੈਂ ਪ੍ਰਭੂ ਦੀ ਸਿਫ਼ਤਿਸਾਲਾਹ ਦੇ ਗੀਤ ਗਾਂਦਾ ਹਾਂਤੇ ਮੇਰੇ ਅੰਦਰ ਸਾਰੇ ਆਨੰਦਸਾਰੇ ਸੁਖ ਸਾਰੇ ਚਾਉਹੁਲਾਰੇ ਬਣੇ ਰਹਿੰਦੇ ਹਨ।੧।ਰਹਾਉ।

ਹੇ ਭਾਈਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਪ੍ਰਾਪਤ ਕਰ ਲਿਆ ਹੈ (ਇਸ ਵਾਸਤੇਉਸ (ਸਾਧ ਸੰਗਤਿਤੋਂ ਕਦੇ ਪਰੇ ਨਹੀਂ ਭੱਜਦਾ। (ਗੁਰੂ ਦੀ ਸੰਗਤਿ ਦੀ ਬਰਕਤਿ ਨਾਲਮੈਂ ਆਪਣੇ ਪ੍ਰਭੂ ਦਾ ਹਰ ਵੇਲੇ ਸਿਮਰਨ ਕਰ ਕੇ (ਅਜੇਹੀ ਅਵਸਥਾ ਤੇ ਪਹੁੰਚ ਗਿਆ ਹਾਂ ਕਿ ਮੇਰੇ ਅੰਦਰੋਂਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਹੈ।੧।

ਹੇ ਨਾਨਕ! (ਆਖਹੇ ਭਾਈਗੁਰੂ ਦੀ ਕਿਰਪਾ ਨਾਲਪ੍ਰਭੂ ਦੀਆਂ ਕਥਾਕਹਾਣੀਆਂਕੀਰਤਨਸਿਫ਼ਤਿਸਾਲਾਹ ਦੀ ਲਗਨਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਏ ਹਨ। (ਗੁਰੂ ਦੀ ਮੇਹਰ ਨਾਲਪ੍ਰਭੂ ਜੀ (ਮੇਰੇ ਉਤੇਬਹੁਤ ਖ਼ੁਸ਼ ਹੋ ਗਏ ਹਨਮੈਂ ਹੁਣ ਮਨਮੰਗਿਆ ਫਲ ਪ੍ਰਾਪਤ ਕਰ ਰਿਹਾ ਹਾਂ।੨।੬।੭੦।