ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਵੀਰਵਾਰ 14 ਅਗਸਤ 2014 (ਮੁਤਾਬਿਕ 30 ਸਾਉਣ ਸੰਮਤ 546 ਨਾਨਕਸ਼ਾਹੀ)

63

11

ਸੋਰਠਿ ਮਹਲਾ ੫ ॥ ਆਗੈ ਸੁਖੁ ਗੁਰਿ ਦੀਆ ॥ ਪਾਛੈ ਕੁਸਲ ਖੇਮ ਗੁਰਿ ਕੀਆ ॥ ਸਰਬ ਨਿਧਾਨ ਸੁਖ ਪਾਇਆ ॥ ਗੁਰੁ ਅਪੁਨਾ ਰਿਦੈ ਧਿਆਇਆ ॥੧॥ ਅਪਨੇ ਸਤਿਗੁਰ ਕੀ ਵਡਿਆਈ ॥ ਮਨ ਇਛੇ ਫਲ ਪਾਈ ॥ ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥ ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥ {ਅੰਗ 626}

ਪਦਅਰਥ: ਆਗੈਪਰਲੋਕ ਵਿਚਅਗਾਂਹ ਆਉਣ ਵਾਲੇ ਜੀਵਨਸਮੇਂ ਵਿਚ। ਗੁਰਿਗੁਰੂ ਨੇ। ਪਾਛੈਬੀਤੇ ਸਮੇ ਵਿਚਇਸ ਲੋਕ ਵਿਚ। ਕੁਸਲ ਖੇਮਸੁਖ ਆਨੰਦ। ਨਿਧਾਨਖ਼ਜ਼ਾਨੇ। ਰਿਦੈਹਿਰਦੇ ਵਿਚ।੧।

ਵਡਿਆਈਵਡੱਪਣਉੱਚੀ ਆਤਮਕ ਅਵਸਥਾਵੱਡਾ ਜਿਗਰਾ। ਦਿਨੁ ਦਿਨੁਹਰ ਰੋਜ਼ਦਿਨੋ ਦਿਨ। ਸਵਾਈਵਧੀਕ।ਰਹਾਉ।

ਸਭਿਸਾਰੇ। ਦਇਆਲਾਦਇਆ ਦਾ ਘਰਦਇਆਭਰਪੂਰ। ਪ੍ਰਭਿਪ੍ਰਭੂ ਨੇ। ਸਹਜਆਤਮਕ ਅਡੋਲਤਾ। ਸੁਭਾਇਪ੍ਰੇਮ ਨਾਲ। ਸਾਚਿਸਦਾਥਿਰ ਰਹਿਣ ਵਾਲੇ ਪਰਮਾਤਮਾ ਵਿਚ। ਪਤੀਨੇਪਤੀਜੇਮਸਤ ਹੋ ਗਏ।੨।

ਅਰਥ: ਹੇ ਸੰਤ ਜਨੋ! (ਵੇਖੋਆਪਣੇ ਗੁਰੂ ਦੀ ਉੱਚੀ ਆਤਮਕ ਅਵਸਥਾ। (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈਉਹਮਨਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੀ ਇਹ ਉਦਾਰਤਾ ਦਿਨੋ ਦਿਨ ਵਧਦੀ ਚਲੀ ਜਾਂਦੀ ਹੈ।ਰਹਾਉ।

ਹੇ ਸੰਤ ਜਨੋਜਿਸ ਮਨੁੱਖ ਨੇ ਆਪਣੇ ਗੁਰੂ ਨੂੰ (ਆਪਣੇਹਿਰਦੇ ਵਿਚ ਵਸਾ ਲਿਆਉਸ ਨੇ ਸਾਰੇ (ਆਤਮਕਖ਼ਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ। ਗੁਰੂ ਨੇ ਉਸ ਮਨੁੱਖ ਨੂੰ ਅਗਾਂਹ ਆਉਣ ਵਾਲੇ ਜੀਵਨਰਾਹ ਵਿਚ ਸੁੱਖ ਬਖ਼ਸ਼ ਦਿੱਤਾਬੀਤੇ ਸਮੇ ਵਿਚ ਭੀ ਗੁਰੂ ਨੇ ਉਸ ਨੂੰ ਸੁਖ ਆਨੰਦ ਬਖ਼ਸ਼ਿਆ।੧।

ਹੇ ਸੰਤ ਜਨੋ! (ਜੇਹੜੇ ਭੀ ਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹਸਾਰੇ ਹੀ ਜੀਵ ਦਇਆਭਰਪੂਰ (ਹਿਰਦੇ ਵਾਲੇਹੋ ਜਾਂਦੇ ਹਨਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ। ਹੇ ਨਾਨਕ! (ਅੰਦਰ ਪੈਦਾ ਹੋ ਚੁਕੀਆਤਮਕ ਅਡੋਲਤਾ ਤੇ ਪ੍ਰੀਤਿ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕਪ੍ਰਭੂ ਮਿਲ ਪੈਂਦਾ ਹੈਉਹ ਸਦਾਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦਵਿਚ ਮਗਨ ਰਹਿੰਦੇ ਹਨ।੨।੩।੬੭।