ਅੱਜ ਸ਼ਾਮ 8 ਵਜੇ ਦੇਖੋ ਸੁਖਰਾਜ ਮੋਮੀ ਨੂੰ MH1 ਚੈਨਲ ਦੇ Nidarr S-6 Ramp Walk Episode ਵਿੱਚ।

119

Sukhraj Momi

ਪਿੰਡ ਠੱਟਾ ਨਵਾਂ ਦੇ ਨੌਜਵਾਨ ਗੱਭਰੂ ਸਖਰਾਜ ਮੋਮੀ MH1 ਚੈਨਲ ਦੇ Reality Show Nidarr Season 6 ਦੇ Mega Auditions ਨੂੰ ਸਫਲਤਾ ਪੂਰਵਕ ਪਾਰ ਕਰਕੇ Studio Round ਵਿੱਚ ਪਹੁੰਚ ਗਏ ਹਨ। ਇਸ ਚੈਨਲ ਵੱਲੋਂ ਅੱਜ ਮਿਤੀ 14.07.2016 ਨੂੰ ਸ਼ਾਮ 8 ਵਜੇ Studio Round Ramp Walk-Episode-2ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸੁਖਰਾਜ ਮੋਮੀ ਪਿੰਡ ਠੱਟਾ ਨਵਾਂ ਦਾ ਜੰਮਪਲ ਹੈ ਅਤੇ ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਇੱਕੋ-ਇੱਕ Contestant ਹੈ। ਇਸ ਮੁੱਛ-ਫੁੱਟ ਗੱਭਰੂ ਨੇ ਪਹਿਲਾਂ PTC Punjabi ਦੇ Reality Show: ‘Mr. Punjab’ ਵਿੱਚ Quartrer Finalist ਰਹਿ ਕੇ ਆਪਣਾ ਅਤੇ ਇਲਾਕੇ ਕਾਫੀ ਨਾਮ ਰੌਸ਼ਨ ਕੀਤਾ। ਹੁਣ ਇਹ ਨੌਜਵਾਨ MH1 ਚੈਨਲ ਦੇ Reality Show: Nidarr Season 6 ਦੇ Mega Auditions ਨੂੰ ਸਫਲਤਾਪੂਰਵਕ ਪਾਰ ਕਰਕੇ Studio Round ਵਿੱਚ ਪਹੁੰਚ ਕੇ ਇਲਾਕੇ ਭਰ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਆਪਾਂ ਸਾਰੇ ਰਲ-ਮਿਲ ਕੇ ਵੀਰ ਲਈ ਦੁਆਵਾਂ ਕਰੀਏ ਤਾਂ ਜੋ ਪਿੰਡ ਠੱਟਾ ਨਵਾਂ ਦਾ ਇਹ ਗੱਭਰੂ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਸਕੇ।