ਅੰਬਰਾਂ ਤੇ ਘਰ ਸਾਨੂੰ ਪਾਉਣ ਦਾ ਸੀ ਸ਼ੌਕ ਬੜਾ, ਪਰ ਪੈਰਾਂ ਚੋਂ ਖਿਸਕਦੀ ਜਮੀਨ ਦੀ ਖਬਰ ਨਹੀਂ ਸੀ-ਪਰਦੀਪ ਸਿੰਘ ਥਿੰਦ

43

1011075_185959591566502_1817788668_n

ਅੰਬਰਾਂ ਤੇ ਘਰ ਸਾਨੂੰ ਪਾਉਣ ਦਾ ਸੀ ਸ਼ੌਕ ਬੜਾ, ਪਰ ਪੈਰਾਂ ਚੋਂ ਖਿਸਕਦੀ ਜਮੀਨ ਦੀ ਖਬਰ ਨਹੀਂ ਸੀ।

ਅਸੀਂ ਓਹੋ ਕੀਤਾ ਜੀਹਨੂੰ ਅੰਨਾਂ ਵਿਸ਼ਵਾਸ ਕਹਿੰਦੇ, ਪਰ ਦਿਲ ਦੇ ਚਹੇਤਿਆਂ ਨੂੰ ਕੋਈ ਵੀ ਕਦਰ ਨਹੀਂ ਸੀ।

ਸਰ ਕਰ ਜਾਣੀਆਂ ਸੀ ਅਸੀਂ ਵੀ ਤਾਂ ਮੰਜਿਲਾਂ, ਜੋ ਧੁਰ ਪਹੁੰਚਾਉਂਦੀ ਫੜ੍ਹੀ ਓਹ ਡਗਰ ਨਹੀਂ ਸੀ।

ਡਾਹਢੀ ਮਜਬੂਰੀ ਘਰੋਂ ਬੇਘਰ ਹੋ ਕੇ ਤੁਰੇ, ਪਰਦੇਸਾਂ ਵਿਚ ਆਉਣਾ ਚਾਹੁੰਦੇ ਤਾਂ ਮਗਰ ਨਹੀਂ ਸੀ।

ਓਸ ਵੇਲੇ ਹੋਸ਼ ਆਈ “ਥਿੰਦ ਪ੍ਰਦੀਪ” ਨੂੰ ਜੀ, ਜਦੋਂ ਦਿਲ ਵਿਚ ਬਚੀ ਓਹਦੇ ਕੋਈ ਵੀ ਸੱਧਰ ਨਹੀਂ ਸੀ।

ਅੰਬਰਾਂ ਤੇ ਘਰ ਸਾਨੂੰ ਪਾਉਣ ਦਾ ਸੀ ਸ਼ੌਕ ਬੜਾ, ਪਰ ਪੈਰਾਂ ਚੋਂ ਖਿਸਕਦੀ ਜਮੀਨ ਦੀ ਖਬਰ ਨਹੀਂ ਸੀ।

-ਪਰਦੀਪ ਸਿੰਘ ਥਿੰਦ