ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰੋਫੈਸਰ ਕੇਵਲ ਸਿੰਘ ਥਿੰਦ ਵਾਸੀ ਪਿੰਡ ਠੱਟਾ ਨਵਾਂ, ਅੱਜ ਸਵੇਰੇ 09:30 ਵਜੇ ਗੰਭੀਰ ਬੀਮਾਰੀ ਪਿੱਛੋਂ ਆਂਪਣੇ ਨਿਵਾਸ ਅਸਥਾਨ 282, ਰਾਜਾ ਗਾਰਡਨ, ਜਲੰਧਰ ਵਿਖੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਰਿਵਾਰਿਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਤੇ ਜਲੰਧਰ ਵਿਖੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਪ ਡੀ.ਏ.ਵੀ. ਕਾਲਜ ਵਿਖੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਤੋਂ ਮੁਖੀ ਦੇ ਤੌਰ ਤੇ ਰਿਟਾਇਰ ਹੋਏ ਹਨ। ਪ੍ਰੋਫੈਸਰ ਕੇਵਲ ਸਿੰਘ ਥਿੰਦ ਦੇ ਅਕਾਲ ਚਲਾਣੇ ਤੇ ਸਮੂਹ ਪਿੰਡ ਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।