ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੈਂਬਰ ਪੰਚਾਇਤ ਪਰਮਿੰਦਰ ਸਿੰਘ ਮੁੱਤੀ ਸਪੁੱਤਰ ਡੀ.ਐਸ.ਪੀ. ਬਚਨ ਸਿੰਘ ਮੁੱਤੀ ਵਾਸੀ ਪਿੰਡ ਠੱਟਾ ਪੁਰਾਣਾ ਅੱਜ ਮਿਤੀ 21 ਅਪ੍ਰੈਲ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 3:15 ਵਜੇ ਅਕਾਲ ਚਲਾਣਾ ਕਰ ਗਏ ਹਨ। ਜਿਕਰਯੋਗ ਹੈ ਕਿ ਆਪ ਜੀ ਕਾਫੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਸ. ਪਰਮਿੰਦਰ ਸਿੰਘ ਦਾ ਅੰਤਿਮ ਸਸਕਾਰ ਉਹਨਾਂ ਦੇ ਭਰਾਵਾਂ ਦੇ ਵਿਦੇਸ਼ ਤੋਂ ਪਰਤਣ ਉਪਰੰਤ ਸ਼ਮਸ਼ਾਨ ਘਾਟ ਪਿੰਡ ਠੱਟਾ ਪੁਰਾਣਾ ਵਿਖੇ ਕੀਤਾ ਜਾਵੇਗਾ।