Breaking News
Home / ਤਾਜ਼ਾ ਖਬਰਾਂ / Sultanpur Lodhi ਵਿਖੇ ਬਿਨਾਂ ਸੋਚੇ ਸਮਝੇ ਕੀਤੀ ਚਿੱਤਰਕਾਰੀ ਬੇਅਦਬੀ ਤੋਂ ਬਾਅਦ ਮਿਟਾਉਣੀ ਸ਼ੁਰੂ

Sultanpur Lodhi ਵਿਖੇ ਬਿਨਾਂ ਸੋਚੇ ਸਮਝੇ ਕੀਤੀ ਚਿੱਤਰਕਾਰੀ ਬੇਅਦਬੀ ਤੋਂ ਬਾਅਦ ਮਿਟਾਉਣੀ ਸ਼ੁਰੂ

ਸੁਲਤਾਨਪੁਰ ਲੋਧੀ ਦੇ ਵਿੱਚ ਬਣੀ ਚਿੱਤਰਕਾਰੀ ਦੀ ਲੋਕ ਵੀ ਪ੍ਰਸੰਸਾ ਕਰ ਰਹੇ ਹਨ ਤੇ ਮੁੱਖ ਮੰਤਰੀ ਨੇ ਵੀ ਇਸ ਚਿੱਤਰਕਾਰੀ ਦੀ ਪ੍ਰਸੰਸਾ ਕਰਦਿਆਂ ਇੱਥੇ ਖ਼ੁਦ ਪਹੁੰਚ ਕੇ ਦੇਖਣ ਦੀ ਗੱਲ ਕਹੀ ਹੈ। ਮੈ ਖ਼ੁਦ ਇਸ ਚਿੱਤਰਕਾਰੀ ਦਾ ਮੁਰੀਦ ਸੀ ਲੇਕਿਨ ਹੁਣ ਕਾਫ਼ੀ ਲੋਕ ਇਸ ਨੂੰ ਗਲਤ ਵੀ ਕਹਿ ਰਹੇ ਹਨ ਫੇਸਬੁੱਕ ਤੇ ਪਈਆਂ ਪੋਸਟਾਂ ਵਿੱਚ ਵੀ ਜ਼ਿਕਰ ਕਰਦਿਆਂ ਲੋਕ ਇਸ ਨੂੰ ਗਲਤ ਕਹਿ ਰਹੇ ਹਨ ਤੇ ਗੱਲ ਵੀ ਸਹੀ ਹੈ ਲੇਕਿਨ ਆ ਤਸਵੀਰ ਜੋ ਮੈਨੂੰ ਕਿਸੀ ਨੇ ਭੇਜੀ ਹੈ ਦੇਖ ਕੇ ਮਨ ਬਹੁਤ ਦੁਖਿਆ ਤੇ ਮੈ ਹੁਣ ਜਿਲਾ ਪ੍ਰਸ਼ਾਸਨ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਾਂਗਾ ਕਿ ਕਿਰਪਾ ਕਰਕੇ ਇਸ ਬਾਰੇ ਜ਼ਰੂਰ ਸੋਚਣ।ਘੱਟ ਤੋਂ ਘੱਟ ਧਾਰਮਿਕ ਫੋਟੋ ਜਿਸ ਵਿੱਚ ਗੁਰੂ ਜੀ ਦੀ ਫੋਟੋ, ਗੁਰਦਵਾਰਾ ਸਾਹਿਬ ਦੀ ਫੋਟੋ ਆਦਿ ਨਾਂ ਲਗਾਏ ਜਾਣ ਜਾ ਇਹਨਾਂ ਫੋਟੋ ਅੱਗੇ ਕੁਝ ਜਗਾ ਬਣਾ ਫੁੱਲ ਵਗੈਰਾ ਲਗਾਏ ਜਾਣ ਜਿਸ ਨਾਲ ਸ਼ਹਿਰ ਸੋਹਣਾ ਲੱਗਣ ਨਾਲ ਹਰਿਆਂ ਭਰਿਆ ਵੀ ਲੱਗੇ।ਇਹ ਤਸਵੀਰ ਕਈਆ ਦਾ ਦਿਲ ਦੁਖਾਏਗੀ ਪਰ ਇਹਨਾਂ ਤਸਵੀਰਾਂ ਦੀ ਬੇਅਦਬੀ ਨਾਂ ਹੋਵੇ ਲਈ ਸ਼ੇਅਰ ਕਰਨੀ ਜ਼ਰੂਰੀ ਹੈ ਤੇ ਸ਼ੇਅਰ ਕਰਨ ਲਈ ਮੈ ਮੁਆਫ਼ੀ ਮੰਗਦਾ ਹਾਂ।
ਜਗਜੀਤ ਸਿੰਘ ਧੰਜੂ।

ਬਾਬੇ ਨਾਨਕ ਬਾਰੇ ਗੱਲ ਕਰ ਸਕਾਂ- ਐਨੀ ਮੇਰੀ ਤੌਫ਼ੀਕ ਈ ਹੈਨੀ । ਪਰ ਕਰ ਇਸ ਲਈ ਰਿਹਾ ਹਾਂ ਕਿ ਸਾਨੂੰ ‘ਹੈਜੇ’ ਵਿਚ ਦਵਾਈ ਦੀ ਥਾਂ ‘ਖ਼ਰਬੂਜ਼ੇ’ ਦਿੱਤੇ ਜਾ ਰਹੇ ਆ। ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਆਹ ਇਕ ਦਿੱਲੀ ਦੀ ਇਕ ਕੰਪਨੀ ਦਾ ਪੰਜਾਬ ਸਰਕਾਰ ਨੇ ਡੈਮੋ ਪ੍ਰਵਾਨ ਕੀਤਾ ਹੈ। ਹੁਣ ਇਹ ਕੰਪਨੀ ਸੁਲਤਾਨਪੁਰ ਲੋਧੀ ਦੀਆਂ ਸਾਰੀਆਂ ਕੰਧਾਂ ਉੱਤੇ ਠੀਕ ਓਸਰਾਂ ਬਾਬੇ ਨਾਨਕ ਅਤੇ ਇਤਿਹਾਸ ਨਾਲ਼ ਜੁੜੀ ਚਿੱਤਰਸਾਜ਼ੀ ਕਰੇਗੀ ਜਿਵੇਂ ਕੁੰਭ ਦੇ ਮੇਲੇ ਦੌਰਾਨ ਹੁੰਦੀ ਹੈ। ਕੰਧਾਂ ‘ਤੇ ਜੋ ਗੰਦ ਪੈਂਦਾ ਹੈ, ਕੀ ਇਸ ਤਰ੍ਹਾਂ ਇਹ ਨਿਰਾਦਰ ਨ੍ਹੀਂ ਹੋਏਗਾ ਤੇ ਆਸਥਾਵਾਨ ਲੋਕ ਇਹਨੂੰ ਵੇਖ ਭਾਵਨਾਤਮਕ ਤੌਰ ‘ਤੇ ਦੁਖੀ ਨ੍ਹੀਂ ਹੋਣਗੇ..? ਨਾਲ਼ੇ ਇਸ ਨੂੰ ਕੀ ਸਮਝਿਆ ਜਾਵੇ – ਬਾਬੇ ਨਾਨਕ ਦੀ ਸੋਚ ਦੇ ਉਲਟ, ਸਿੱਖਾਂ ਵਿਚ ਪਹਿਲਾਂ ਈ ਜੜ ਜਮਾ ਰਹੀ ਬੁੱਤਪ੍ਰਸਤੀ ਦੀ ਸਥਾਪਤੀ ਨੂੰ ਹੋਰ ਨਿੱਗਰ ਕਰਨਾ ਜਾਂ ਸਿਰਫ ਚਮਕ-ਦਮਕ ਦਾ ਇਕ ਪੱਜ ….? 550ਵੇਂ ਪ੍ਰਕਾਸ਼ ਦਿਹਾੜੇ ਮੌਕੇ, ਫੋਕੇ ਵਿਖਾਵੇ, ਅਡੰਬਰ ਤੇ ਫਜ਼ੂਲ ਖਰਚੀ ਦੀ ਥਾਂ ‘ਤੇ ਜੇ ਕਰਨਾ ਈ ਆ ਤਾਂ ਅੰਨ੍ਹੀ ਦਿਓ ਬਾਬੇ ਦੇ ਨਾਂਅ ‘ਤੇ ਪੰਜਾਬ ਵਿਚ ਸਕਿੱਲ ਸੈਂਟਰ ਖੋਲ੍ਹੋ, ਉਚੇਰੀ ਸਿੱਖਿਆ ਦਾ ਦਾਨ ਦਿਓ, ਉਦਯੋਗਿਕ ਅਤੇ ਸਹਾਇਕ ਧੰਦਿਆਂ ਦੀ ਟਰੇਨਿੰਗ ਦਿਓ, ਤਾਂ ਜੋ ਬਾਬੇ ਦੇ ਕਿਰਤ ਕਰਨ ਵਾਲੇ ਸਿਧਾਂਤ ਨੂੰ ਅੱਗੇ ਟੋਰ ਕੇ ਅਸੀਂ ਨਾ ਸਿਰਫ ਅਲਾਮਤਾਂ ਤੋਂ ਬਚ ਸਕੀਏ ਬਲਕਿ ਬੈਕ ਗੇਅਰ ਦੀ ਥਾਂ ਸਾਡਾ ਅਗਲਾ ਗੇਅਰ ਪੈ ਜਾਵੇ !!!!
-ਮਿੰਟੂ ਗੁਰੂਸਰੀਆ

ਜਿਵੇਂ ਭਗਵੇਂ ਯੋਗੀ ਨੇ ਇਲਾਹਾਬਾਦ ਸਹਿਰ ਅੰਦਰ ਕੁੰਭ ਵੇਲੇ ਸਾਰੀਆਂ ਕੰਧਾਂ ਤੇ ਭਗਵਾਕਰਨ ਕਰਾ ਭਗਵਿਆਂ ਦੀਆਂ ਤਸਵੀਰਾਂ ਬਣਵਾਈਆਂ ਸਨ ਤੇ ਓਸ ਤੋਂ ਆਪਣੇ ਆਲਿਆਂ ਨੇ ਸੇਧ ਲੈ ਮੋਟੀ ਮੱਤ ਦਾ ਪ੍ਰਗਟਾਵਾ ਕਰਨਾ ਸ਼ਰੂ ਕਰਤਾ ਹੈ। ਬਾਬੇ ਨਾਨਕ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਤੇ 15 ਅਕਤੂਬਰ ਤੱਕ ਕੰਮ ਮੁਕੰਮਲ ਕਰਦਿਆਂ ਸੁਲਤਾਨਪੁਰ ਲੋਧੀ ‘ਚ ਕੰਧਾਂ ਦੇ ਦੋਹੀਂ ਪਾਸੇ ਬਾਬੇ ਨਾਨਕ ਜੀ ਦੀ ਜੀਵਨੀ ਪੇਸ਼ ਕਰਦੀਆਂ ਤਸਵੀਰਾਂ ਛਪਵਾਈਆਂ ਜਾਣਗੀਆਂ। ਬਾਬਾ ਨਾਨਕ ਜੀ ਸਾਰੀ ਉਮਰ ਜਿੰਨਾਂ ਮਨਮੱਤਾਂ ਦਾ ਵਿਰੋਧ ਕਰਦੇ ਰਹੇ ਤੇ ਹੁਣ ਆਲੇ ਓਹਨਾਂ ਮਨਮੱਤਾਂ ਨੂੰ ਆਪਣੇ ਤੇ ਹਾਵੀ ਕਰ ਬਾਪੂ ਨਾਨਕ ਦੇ ਸਿਧਾਂਤਾਂ ਦਾ ਸ਼ਰੇਆਮ ਘਾਣ ਕਰਨਗੇ। ਦਿੱਲੀ ਦੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਦਿੱਲੀ ਆਲਿਆਂ ਨੇ ਦੋ ਡੇਮੋ ਬਣਾ ਕੇ ਦਿਖਾ ਦਿੱਤੇ ਜਿਸ ਨੂੰ ਮੁੱਖ ਮੰਤਰੀ ਪੰਜਾਬ ਨੇ ਪਾਸ ਕਰ ਦਿੱਤਾ। 
ਕੀ ਭਵਿੱਖ ‘ਚ ਸੋਚਿਆ ਕੰਧਾਂ ਤੇ ਵਾਹੀਆਂ ਤਸਵੀਰਾਂ ਦੀ ਹਾਲਤ ਕੀ ਹੋਵੇਗੀ। ਇਹਨਾਂ ਕੰਧਾਂ ਨਾਲ ਜਾਨਵਰ ਜਾਂ ਮੱਛੀ ਚਾਵਲ ਪਿਚਕਾਰੀਆਂ ਮਾਰਦੇ ਫਿਰਨਗੇ ਤਾਂ ਕਿਸ ਕਿਸ ਨਾਲ ਨਜਿੱਠਦੇ ਫਿਰੋਂਗੇ। ਏਦਾਂ ਬਰਬਾਦ ਕੀਤਾ ਜਾਣ ਵਾਲੇ ਲੱਖਾਂ ਰੂਪੈ ਸਿਹਤ/ਸਿੱਖਿਆ ਸਹੂਲਤਾਂ ਤੇ ਬੀ ਖਰਚੇ ਜਾ ਸਕਦੇ ਸੀ, ਪਰ ਅਫਸੋਸ ਸਾਡੀ ਮਾਨਸਿਕਤਾ ਤੇ…
ਇਸ ਮਾਮਲੇ ਨੂੰ ਜਰੂਰ ਜਿਆਦਾ ਤੋਂ ਜਿਆਦਾ ਵਿਰੋਧ ਆਵਾਜ਼ ‘ਚ ਸਰਕਾਰ ਦੇ ਕੰਨਾਂ ਦੇ ਪਰਦਿਆਂ ਤੱਕ ਲੈਕੇ ਜਾਵੋ….
✍️ਸਾਹਿਬ ਭਦੌੜ

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!