Home / ਹੈਡਲਾਈਨਜ਼ ਪੰਜਾਬ / Sikh Group ਨੇ Oxford ਯੁਨੀਵਰਸਿਟੀ ਦੇ Graduate Raja Singh ਦੀ ਕੀਤੀ Help ਦੀ ਪਹਿਲ ਕਦਮੀ

Sikh Group ਨੇ Oxford ਯੁਨੀਵਰਸਿਟੀ ਦੇ Graduate Raja Singh ਦੀ ਕੀਤੀ Help ਦੀ ਪਹਿਲ ਕਦਮੀ

ਭਾਈ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਇੱਕ ਸਿੱਖ ਗਰੁੱਪ ਨੇ OXFORD ਯੂਨੀਵਰਸਿਟੀ ਤੋਂ ਪੜ੍ਹੇ 76 ਸਾਲ ਦੇ ਰਾਜਾ ਸਿੰਘ ਫਾਲ ਨੂੰ ਬਚਾਇਆ ਜੋ ਦਿੱਲੀ ਦੀਆਂ ਸੜਕਾਂ ਤੇ ਰਹਿੰਦੇ ਸਨ। ਪਰ ਉਹਨਾਂ ਨੇ ਕਿਸੇ ਤੋਂ ਵੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। OXFORD ਯੂਨੀਵਰਸਿਟੀ ਤੋਂ ਗ੍ਰੈਜੂਏਟ ਦਿੱਲੀ ਦੀਆ ਸੜਕਾਂ ਤੇ ਲੋਕਾਂ ਦੇ ਫਾਰਮ ਭਰਕੇ ਆਪਣੀ ਉਸੇ ਕਮਾਈ ਨਾਲ ਗੁਜ਼ਾਰਾ ਕਰਦੇ ਹਨ। ਜ਼ਿੰਦਗੀ ਵਿੱਚ ਮੰਦਭਾਗੀ ਹਾਲਾਤਾਂ ਕਾਰਨ ਉਹ ਬੇਘਰ ਹੋ ਗਏ ਸੀ ਅਤੇ ਰੋਜ਼ਾਨਾ ਅਧਾਰ ‘ਤੇ ਬਚਣ ਦੀ ਕੋਸ਼ਿਸ਼ ਕੀਤੀ ਸੀ।

ਕੰਮਕਾਰ ਪ੍ਰਤੀ ਸਵਾਲ ਦਾ ਜਵਾਬ ਦਿੰਦੇ ਹੋਏ ਸਰਦਾਰ ਰਾਜਾ ਸਿੰਘ ਜੀ ਨੇ ਕਿਹਾ ਕਿ ਨੇੜੇ ਦੇ ਵੀਜ਼ਾ ਸੈਂਟਰ ਮੁਹਰੇ ਬੈਠੇ ਰਹਿਣਾ ਜਾਂ ਵੱਖ ਵੱਖ ਜਗ੍ਹਾ ਤੇ ਜਾ ਕੇ ਦਸਾਂ ਨੌਹਾਂ ਦੀ ਕਿਰਤ ਕਰਨਾ ਇਹਨਾਂ ਦਾ ਕਿੱਤਾ ਹੈ। ਵੀਜ਼ਾ ਸੈਂਟਰਾਂ ਮੁਹਰੇ ਇਸ ਚੀਜ਼ ਦਾ ਹੋਕਾ ਦਿੰਦੇ ਹਨ ਕਿ ਮੈਂ ਫਾਰਮ ਭਰ ਲੈਂਦਾ ਹਾਂ। ਜਿਸ ‘ਚ ਲੋਕਾਂ ਤੋਂ ਮੁਫ਼ਤ ਤੋਂ ਲੈ ਕੇ 100 ਰੁਪਏ ਤੱਕ ਦੀ ਕਮਾਈ ਲੈ ਲੈਂਦਾ ਹਾਂ, ਨਾਲ ਦੀ ਨਾਲ ਹੋਰ ਜਾਣਕਾਰੀ ਦੇ ਕੇ ਮਦਦ ਕਰਦਾ ਹਾਂ।

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਕ ਪੋਸਟ’ ਵਾਇਰਲ ਹੋਣ ਤੋਂ ਬਾਅਦ, ਸਿੱਖ ਅੱਗੇ ਆਏ ਅਤੇ ਉਨ੍ਹਾਂ ਨੂੰ ਬਚਾਇਆ ਗਿਆ ਅਤੇ ਉਨ੍ਹਾਂ ਨੂੰ ਪੁਰਾਣੇ ਬਿਰਧ ਆਸ਼ਰਮ ਵਿੱਚ ਲਿਆਂਦਾ ਗਿਆ ਹੈ। ਦਿੱਲੀ ਵਿਚ ਬੇਘਰ ਸਿੱਖ ਦਾ ਕਹਿਣਾ ਹੈ: “ਮੈਂ ਕਦੇ ਭੀਖ ਨਹੀਂ ਮੰਗੀ !” ਉਹ ਇੱਕ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ ਜੋ 60ਵੇਂ ਦਹਾਕੇ ਦੇ ਵਿਚ ਆਪਣੇ ਭਰਾ ਦੇ ਕਹਿਣ ‘ਤੇ ਭਾਰਤ ਵਾਪਸ ਆ ਗਏ ਸਨ। 76 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਸਰਦਾਰ ਰਾਜਾ ਸਿੰਘ ਮਿਹਨਤ ਕਰਨ ਵਿਚ ਵਿਸ਼ਵਾਸ਼ ਰੱਖਦੇ ਹਨ। ਉਮਰ ਦੇ ਹਿਸਾਬ ਨਾਲ ਓਹਨਾ ਦੇ ਸਰੀਰ ਦੇ ਕਈ ਅੰਗ ਦਿਨੋ ਦਿਨੀ ਕੰਮਕਾਰ ਕਰਨ ਵਿਚ ਅਸਫ਼ਲ ਹੋ ਰਹੇ ਹਨ ,

ਪਰ ਫਿਰ ਵੀ ਉਹ ਜੀਅ ਲਾਕੇ ਖਿੱਚ ਧੂਹ ਕਿ ਆਪਣੀਆਂ ਦੋਹੇ ਲੱਤਾਂ ਨੂੰ ਦੋਹਾਂ ਸਿਰਿਆਂ ਨੂੰ ਜੋੜ ਕੰਮ ‘ਚ ਰੁੱਝੇ ਰਹਿੰਦੇ ਹਨ। ਇੱਕ ਸੂਤਰ ਨੇ ਜਦੋ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਕ ਪੂਰਨ ਸਿੱਖ ਹੋ ਅਤੇ ਆਪਣਾ ਹੁਣ ਤੱਕ ਦੇ ਸਾਰਾ ਜੀਵਨ ‘ਗੁਰੂ ਘਰ’ ਨਾਲ ਜੁੜ ਕੇ ਬਤੀਤ ਕੀਤਾ ਹੈ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਜਾਕੇ ਲੰਗਰ ਕਿਉਂ ਨੀ ਛੱਕਦੇ ? “ਜਵਾਬ ਵਿਚ ਸਰਦਾਰ ਜੀ ਨੇ ਕਿਹਾ ਮੈਂ ਕਮਾ ਲੈਂਦਾ ਹਾਂ ਅਤੇ ਮੈਂ ਭੋਜਨ ਖ਼ਰੀਦਣ ਦੀ ਸਮਰੱਥਾ ਰੱਖਦਾ ਹਾਂ। ਲੰਗਰ ਤੋਂ ਪਹਿਲਾਂ ਮੈਨੂੰ ਲੰਗਰ ‘ਚ ਯੋਗਦਾਨ ਪਾਉਣ ਦੀ ਲੋੜ ਹੈ ਉਸ ਲਈ ਹਲੇ ਮੈਂ ਅਸਮਰੱਥ ਹਾਂ ਅਤੇ ਤਾਂ ਹੀ ਮੈਂ ਮੰਨਦਾ ਹਾਂ ਮੈਨੂੰ ਉੱਥੇ ਖਾਣ ਦਾ ਕੋਈ ਹੱਕ ਨਹੀਂ ਹੈ।

About thatta

Comments are closed.

Scroll To Top
error: