Breaking News
Home / ਤਾਜ਼ਾ ਖਬਰਾਂ / ਸੁੱਖੀ ਭੈਣ ਦੀ ਮੌਤ ਨਾਲ ਜੋ ਖਲਾਅ ਪੈਦਾ ਹੋਇਆ ਹੈ, ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ-ਸੁੱਖ ਧਾਲੀਵਾਲ

ਸੁੱਖੀ ਭੈਣ ਦੀ ਮੌਤ ਨਾਲ ਜੋ ਖਲਾਅ ਪੈਦਾ ਹੋਇਆ ਹੈ, ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ-ਸੁੱਖ ਧਾਲੀਵਾਲ

 

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕਨੇਡਾ ਦੇ ਪ੍ਰਧਾਨ ਸਾਹਿਬ ਥਿੰਦ ਦੀ ਧਰਮ ਸੁਪਤਨੀ ਸੁਖਵਿੰਦਰ ਕੌਰ ਥਿੰਦ (ਸੁੱਖੀ ਥਿੰਦ) ਜੋ ਬੀਤੇ ਦਿਨੀਂ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਕਨੇਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਸ੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਸਮਾਗਮ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵਿਚ ਹਿੱਸਾ ਲਿਆ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਫਲੇ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਕਨੇਡਾ ਬੀ.ਸੀ. ਦੇ ਐਮ.ਪੀ. ਸੁੱਖ ਧਾਲੀਵਾਲ ਬੋਲਦੇ-ਬੋਲਦੇ ਭਾਵੁਕ ਹੋ ਗਏ। ਉਹਨਾਂ ਸੁੱਖੀ ਥਿੰਦ ਨੂੰ ਇਕ ਬਹੁਤ ਹੀ ਹਰਮਨ ਪਿਆਰੇ ਰਿਸ਼ਤੇਦਾਰ ਅਤੇ ਨੇਕ ਦਿਲ ਇਨਸਾਨ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਨੇ ਕਨੇਡਾ ਦੀ ਧਰਤੀ ਰਹਿੰਦਿਆਂ ਹਜ਼ਾਰਾਂ ਲੋੜਵੰਦ ਪ੍ਰਵਾਸੀ ਪੰਜਾਬੀਆਂ ਦੀ ਖੁੱਲ ਕੇ ਮਦਦ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ‘ਚ ਹਮੇਸ਼ਾ ਨਾ ਭੁਲਣ ਵਾਲਾ ਯੋਗਦਾਨ ਦਿਤਾ। ਉਹਨਾਂ ਨੇ ਭਾਵੁਕ ਹੁੰਦਿਆਂ ਜਿਕਰ ਕੀਤਾ ਕਿ ਉਹਨਾਂ ਦੀ ਇਹ ਪਰਿਵਾਰਕ ਸਾਂਝ 1999 ਤੋਂ ਹੈ। ਸੁੱਖੀ ਭੈਣ ਜੀ ਦਿਲ ਦੇ ਬਹੁਤ ਹੀ ਨਰਮ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਜਦੋਂ ਵੀ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਬੰਦਾ ਪੰਜਾਬ ਤੋਂ ਆਇਆ ਹੈ ਤੇ ਹੋਟਲ ਵਿੱਚ ਠਹਿਰਿਆ ਹੈ ਤਾਂ ਤੁਰੰਤ ਉਸਨੂੰ ਫੋਨ ਕਰਦੇ ਅਤੇ ਆਪ ਜਾ ਕੇ ਘਰ ਲਿਆਉਂਦੇ ਤੇ ਹਰ ਕਿਸਮ ਦੀ ਮਦਦ ਕਰਦੇ। ਉਹ ਆਪਣੀ ਜੌਬ ਅਤੇ ਘਰ ਦੀਆਂ ਜਿੰਮੇਵਾਰੀਆਂ ਤੋਂ ਸਮਾਂ ਕੱਢ ਕੇ ਹਰ ਵੇਲੇ ਸਾਹਿਬ ਥਿੰਦ ਨਾਲ ਉਹਨਾਂ ਦੀ ਸੰਸਥਾ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਕਾਮਾਗਾਟਮਾਰੂ ਦੇ ਸਬੰਧ ਵਿੱਚ ਕਨੇਡਾ ਸਰਕਾਰ ਤੋਂ ਪਾਰਲੀਮੈਂਟ ਵਿੱਚ ਮੁਆਫੀ ਮੰਗਵਾਉਣ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਸਾਹਿਬ ਥਿੰਦ ਦੀ ਪਤਨੀ ਦਾ ਇਸ ਕੰਮ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਭੈਣ ਜੀ ਇਕ ਉੱਘੀ ਸ਼ਖਸੀਅਤ ਹੋਣ ਤੋਂ ਇਲਾਵਾ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਆਲ ਫਾਊਂਡੇਸ਼ਨ ਦੇ ਡਾਇਰੈਕਟਰ ਵੀ ਸਨ ਅਤੇ ਆਪਣੇ ਜੀਵਨ ਦੇ ਆਖਰੀ ਸਾਹਾਂ ਤੱਕ ਸੰਸਥਾ ਦੇ ਕੰਮਾਂ ਨੂੰ ਸਮਰਪਿਤ ਰਹੇ। ਉਹਨਾਂ ਨੇ ਆਖਿਆ ਕਿ ਭੈਣ ਜੀ ਨੇ ਪਦਾਰਥਵਾਦੀ ਲਾਭਾਂ ਦੀ ਬਜਾਏ ਜਨਤਕ ਅਤੇ ਕੌਮੀ ਸਰੋਕਾਰਾਂ ਨੂੰ ਵੱਧ ਤਰਜੀਹ ਦਿੱਤੀ ਜੋ ਉਨ੍ਹਾਂ ਦੇ ਲੋਕਾਂ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ ਕਿ ਜਿਸ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਨੇ ਪਾਰਲੀਮੈਂਟ ਵਿੱਚ ਮੁਆਫੀ ਮੰਗੀ ਸੀ ਤਾਂ ਸੁੱਖੀ ਭੈਣ ਜੀ ਨੇ ਆਪ ਮੈਨੂੰ ਆਵਾਜ਼ ਮਾਰ ਕੇ ਬੁਲਾਇਆ ਤੇ ਕਿਹਾ ਕਿ ਕੀ ਗੱਲ ਭਾਜੀ, ਸਾਡੇ ਨਾਲ ਫੋਟੋ ਨਹੀਂ ਖਿਚਵਾਓਗੇ?? ਮੈਨੂੰ ਕੀ ਪਤਾ ਸੀ ਕਿ ਭੈਣ ਜੀ ਨਾਲ ਮੇਰੀ ਇਹ ਆਖਰੀ ਫੋਟੋ ਹੋਵੇਗੀ। ਉਹਨਾਂ ਆਖਿਆ ਕਿ ਭੈਣ ਜੀ ਦੇ ਅਕਾਲ ਚਲਾਣੇ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਹਨਾਂ ਦੀ ਮੌਤ ਨਾਲ ਜੋ ਖਲਾਅ ਪੈਦਾ ਹੋਇਆ ਹੈ, ਉਸ ਨੂੰ ਪੂਰਿਆ ਨਹੀਂ ਜਾ ਸਕਦਾ ਕਿਉਂਕਿ ਕੋਈ ਵੀ ਹੋਰ ਵਿਅਕਤੀ ਇਸ ਰਿਸ਼ਤੇ ਦਾ ਬਦਲ ਨਹੀਂ ਬਣ ਸਕਦਾ। ਸਮਾਜ ਦੇ ਵੱਖ-ਵੱਖ ਵਰਗਾਂ ਦੇ ਭਲੇ ਲਈ ਪਾਏ ਯੋਗਦਾਨ ਨੂੰ ਚੇਤੇ ਕਰਦਿਆਂ ਪਰਿਵਾਰਕ ਮੈਂਬਰਾਂ ਅਤੇ ਸਕੇ-ਸਬੰਧੀਆਂ ਨੇ ਉਨ੍ਹਾਂ ਨੂੰ ਪ੍ਰੇਰਨਾਮਈ ਸ਼ਖਸੀਅਤ ਦੱਸਿਆ। ਇਸ ਮੌਕੇ ਉਹਨਾਂ ਤੋਂ ਇਲਾਵਾ ਗੀਤਕਾਰ ਅਤੇ ਅਦਾਕਾਰ ਰਾਜ ਕਾਕੜਾ, ਸੱਜਣ ਸਿੰਘ ਚੀਮਾ ਪ੍ਰਧਾਨ ਆਮ ਆਦਮੀ ਪਾਰਟੀ ਕਪੂਰਥਲਾ, ਕੈਪਟਨ ਹਰਮਿੰਦਰ ਸਿੰਘ, ਰਾਜਨਬੀਰ ਸਿੰਘ, ਸੀਨੀਅਰ ਜਰਨਲਿਸਟ ਮੇਜਰ ਸਿੰਘ, ਕੁਲਦੀਪ ਧਾਲੀਵਾਲ ਪ੍ਰਧਾਨ ਅਾਮ ਆਦਮੀ ਪਾਰਟੀ ਮਾਝਾ ਜੋਨ, ਪਰਗਟ ਸਿੰਘ ਗਰੇਵਾਲ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਲੁਧਿਆਣਾ, ਸੀਨਿਅਰ ਪੱਤਰਕਾਰ ਤਰਲੋਚਨ ਸਿੰਘ ਪੰਜਾਬੀ ਟਰਬਿਊਨ, ਸਤਿੰਦਰ ਸਿੱਧਵਾਂ ਸੰਚਾਲਕ ਪੰਜਾਬੀ ਲਹਿਰਾਂ ਟੋਰਾਂਟੋ, ਭੁਪਿੰਦਰ ਸਿੰਘ ਸੰਧੂ ਪ੍ਰਧਾਨ ਆਲਮੀ ਪੰਜਾਬੀ ਵਿਰਾਸਤ ਫਾਊਨਡੇਸ਼ਨ ਅੰਮ੍ਰਿਤਸਰ, ਗੁਰਸੇਵ ਸਿੰਘ ਪੰਧੇਰ, ਰਮੇਸ਼ ਯਾਦਵ ਫੋਕਲੋਰ ਰਿਸਰਚ ਅਕੈਡਮੀ, ਲਖਬੀਰ ਸਿੰਘ ਨਿਜ਼ਾਮਪੁਰਾ, ਗੁਰਮੀਤ ਸਿੰਘ, ਪੱਤਰਕਾਰ ਜਸਬੀਰ ਸਿੰਘ ਪੱਟੀ, ਤਜਿੰਦਰ ਸਿੰਘ ਮੌੜ ਏ.ਆਈ.ਜੀ ਕਰਾਈਮ ਬਰਾਂਚ, ਰੁਪਿੰਦਰ ਭਾਰਦਵਾਜ ਐਸ.ਪੀ., ਰਣਜੋਤ ਸਿੰਘ ਐਸ.ਪੀ., ਦਿਲਬਾਗ ਖਤਰਾਏ ਕਲਾਂ ਨੇ ਵੀ ਸੁੱਖੀ ਥਿੰਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਮੁਹੰਮਦ ਸਦੀਕ, ਹਰਭਜਨ ਮਾਨ, ਪਾਲੀ ਦੇਤਵਾਲੀਆ, ਸੁਰਿੰਦਰ ਛਿੰਦਾ, ਦੇਬੀ ਮਖਸੂਸਪੁਰੀ ਨੇ ਵੀ ਆਪਣਾ-ਆਪਣਾ ਸ਼ੋਕ ਮਤਾ ਭੇਜ ਕੇ ਹਾਜ਼ਰੀ ਲਗਵਾਈ। ਅੰਤਿਮ ਅਰਦਾਸ ਵਿਚ ਪਹੁੰਚੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੁਆਂ ਤੇ ਮੋਹਤਬਾਰ ਸੱਜਣਾਂ ਦਾ ਇੰਦਰਜੀਤ ਸਿੰਘ ਬਜਾਜ ਨੇ ਪਰਿਵਾਰ, ਗਰਾਮ ਪੰਚਾਇਤ ਅਤੇ ਸਮੁੱਚੇ ਨਗਰ ਵੱਲੋਂ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਭੁਪਿੰਦਰ ਸਿੰਘ ਸੰਧੂ ਨੇ ਬਾਖੂਬੀ ਨਿਭਾਇਆ। ਇਸ ਦੁੱਖ ਦੀ ਘੜੀ ਵਿੱਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਜੀਤ ਸਿੰਘ ਮੋਮੀ, ਮਾਸਟਰ ਜੋਗਿੰਦਰ ਸਿੰਘ, ਇੰਦਰਜੀਤ ਸਿੰਘ ਬਜਾਜ, ਹਰਜਿੰਦਰ ਸਿੰਘ ਕਰੀਰ, ਸਾਹਬ ਦੇਵਗੁਣ ਕਨੇਡਾ, ਨਿਰੰਜਣ ਸਿੰਘ ਕਨੇਡਾ, ਪ੍ਰੋਫੈਸਰ ਬਲਬੀਰ ਸਿੰਘ ਮੋਮੀ, ਸੁਖਵਿੰਦਰ ਸਿੰਘ ਮੋਮੀ, ਕਵੀਸ਼ਰ ਅਵਤਾਰ ਸਿੰਘ ਦੂਲ੍ਹੋਵਾਲ, ਨਿਰੰਜਣ ਸਿੰਘ ਝੰਡ, ਸ਼ਿੰਗਾਰ ਸਿੰਘ ਝੰਡ, ਮਾਸਟਰ ਜਰਨੈਲ ਸਿੰਘ, ਮਾਸਟਰ ਦੇਸ ਰਾਜ, ਮਾਸਟਰ ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ ਥਿੰਦ, ਜਗਤਾਰ ਸਿੰਘ, ਗੁਰਦੀਪ ਸਿੰਘ, ਸੂਬਾ ਸਿੰਘ, ਰਣਜੀਤ ਸਿੰਘ ਅਤੇ ਬਹੁਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!