Home / ਹੈਡਲਾਈਨਜ਼ ਪੰਜਾਬ / Mumbai ‘ਚ ਪੰਜਾਬੀ ਨੌਜਵਾਨ ਦਾ ਸਿਰ ‘ਚ ਰਾਡ ਮਾਰ ਕੇ ਕਤਲ

Mumbai ‘ਚ ਪੰਜਾਬੀ ਨੌਜਵਾਨ ਦਾ ਸਿਰ ‘ਚ ਰਾਡ ਮਾਰ ਕੇ ਕਤਲ

ਮੁੰਬਈ ‘ਚ ਪੰਜਾਬੀ ਨੌਜਵਾਨ ਜੋਗਿੰਦਰ ਸਿੰਘ (42) ਦੀ ਉਸ ਦੇ ਸਾਥੀ ਡਰਾਈਵਰ ਵਲੋਂ ਲੋਹੇ ਦਾ ਰਾਡ ਸਿਰ ‘ਚ ਮਾਰ ਕੇ ਹੱਤਿਆ ਕਰਨ ਬਾਰੇ ਖ਼ਬਰ ਹੈ | ਇਸ ਬਾਰੇ ਮਿ੍ਤਕ ਜੋਗਿੰਦਰ ਸਿੰਘ ਦੇ ਪਿਤਾ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਪਿਛਲੇ 20 ਸਾਲ ਤੋਂ ਕੰਪਨੀ ਆਰ. ਐਮ. ਸੀ. ਮੁੰਬਈ ਵਿਖੇ ਡਰਾਈਵਰੀ ਕਰਦਾ ਸੀ | 17 ਅਗਸਤ ਨੂੰ ਅਚਾਨਕ ਕੰਪਨੀ ਦੇ ਮਾਲਕ ਦਾ ਫ਼ੋਨ ਆਇਆ ਕਿ ਜੋਗਿੰਦਰ ਸਿੰਘ ਠੀਕ ਨਹੀਂ ਹੈ | ਕੰਪਨੀ ਦੇ ਮਾਲਕ ਨੇ ਕਿਹਾ ਕਿ ਉਹ ਜਹਾਜ਼ ਰਾਹੀਂ ਜਲਦ ਮੁੰਬਈ ਆਉਣ | ਜਦ ਅਸੀਂ ਗਏ ਤਾਂ ਉਸ ਦੇ ਬੇਟੇ ਜੋਗਿੰਦਰ ਸਿੰਘ ਦੀ ਮੌਤ ਇਕ ਹਸਪਤਾਲ ‘ਚ ਹੋ ਚੁੱਕੀ ਸੀ | ਬਖ਼ਸ਼ੀਸ਼ ਸਿੰਘ ਅਨੁਸਾਰ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਇਕ ਡਰਾਈਵਰ ਨੇ ਮਾਮੂਲੀ ਤਕਰਾਰ ਹੋਣ ‘ਤੇ ਉਸ ਦੇ ਸਿਰ ‘ਚ ਲੋਹੇ ਦੇ ਰਾਡ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ 18 ਅਗਸਤ ਨੂੰ ਸਵੇਰੇ ਉਸ ਦੀ ਮੌਤ ਹੋ ਗਈ | ਉਸ ਨੇ ਦੱਸਿਆ ਕਿ ਦੋਸ਼ੀ ਿਖ਼ਲਾਫ਼ ਮੁੰਬਈ ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕਰਕੇ ਕਾਬੂ ਕੀਤਾ ਹੋਇਆ ਹੈ | ਜੋਗਿੰਦਰ ਸਿੰਘ ਦੀ ਲਾਸ਼ ਅੱਜ ਦੇਰ ਸ਼ਾਮ ਮੁੰਬਈ ਤੋਂ ਜਹਾਜ਼ ਰਾਹੀਂ ਰਾਜਾਸਾਂਸੀ ਹਵਾਈ ਅੱਡੇ ‘ਤੇ ਲਿਆਂਦੀ ਗਈ ਜਿਸ ਦਾ ਅੰਤਿਮ ਸੰਸਕਾਰ ਪਿੰਡ ਸਠਿਆਲਾ ਵਿਖੇ ਕਰ ਦਿੱਤਾ ਗਿਆ |

ਬਖ਼ਸ਼ੀਸ਼ ਸਿੰਘ ਅਨੁਸਾਰ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਇਕ ਡਰਾਈਵਰ ਨੇ ਮਾਮੂਲੀ ਤਕਰਾਰ ਹੋਣ ‘ਤੇ ਉਸ ਦੇ ਸਿਰ ‘ਚ ਲੋਹੇ ਦੇ ਰਾਡ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ 18 ਅਗਸਤ ਨੂੰ ਸਵੇਰੇ ਉਸ ਦੀ ਮੌਤ ਹੋ ਗਈ | ਉਸ ਨੇ ਦੱਸਿਆ ਕਿ ਦੋਸ਼ੀ ਿਖ਼ਲਾਫ਼ ਮੁੰਬਈ ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕਰਕੇ ਕਾਬੂ ਕੀਤਾ ਹੋਇਆ ਹੈ | ਜੋਗਿੰਦਰ ਸਿੰਘ ਦੀ ਲਾਸ਼ ਅੱਜ ਦੇਰ ਸ਼ਾਮ ਮੁੰਬਈ ਤੋਂ ਜਹਾਜ਼ ਰਾਹੀਂ ਰਾਜਾਸਾਂਸੀ ਹਵਾਈ ਅੱਡੇ ‘ਤੇ ਲਿਆਂਦੀ ਗਈ ਜਿਸ ਦਾ ਅੰਤਿਮ ਸੰਸਕਾਰ ਪਿੰਡ ਸਠਿਆਲਾ ਵਿਖੇ ਕਰ ਦਿੱਤਾ ਗਿਆ |

About thatta

Comments are closed.

Scroll To Top
error: