Home / ਤਾਜ਼ਾ ਖਬਰਾਂ / Ludhiana ‘ਚ ਦਰਿੰਦਗੀ: ਮਾਂ ਸਮੇਤ ਇਹਨਾਂ 2 ਬੱਚਿਆਂ ਦਾ ਹਥੌੜਾ ਮਾਰ ਕੇ ਕਤਲ

Ludhiana ‘ਚ ਦਰਿੰਦਗੀ: ਮਾਂ ਸਮੇਤ ਇਹਨਾਂ 2 ਬੱਚਿਆਂ ਦਾ ਹਥੌੜਾ ਮਾਰ ਕੇ ਕਤਲ

ਸ਼ਹਿਰ ਦੇ ਤਾਜਪੁਰ ਰੋਡ ‘ਤੇ ਤੀਹਰੇ ਕਤਲ ਦੀ ਘਟਨਾ ਵਾਪਰਨ ਨਾਲ ਸਨਸਨੀ ਫੈਲ ਗਈ। ਤਾਜਪੁਰ ਰੋਡ ਦੇ ਕਿਸ਼ੋਰ ਨਗਰ ਵਿੱਚ ਘਟਨਾ ਵਾਪਰੀ ਹੈ ਅਤੇ ਮ੍ਰਿਤਕਾਂ ਵਿੱਚ ਇੱਕ ਔਰਤ ਤੇ ਦੋ ਬੱਚੇ ਸ਼ਾਮਲ ਹਨ। ਪੁਲਿਸ ਨੂੰ ਮਾਮਲਾ ਚੋਰੀ ਦਾ ਜਾਪਦਾ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀਪੀ-4 ਰਾਜਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕਾ ਗੁਰਵਿੰਦਰ ਕੌਰ ਦਾ ਰਿਸ਼ਤੇ ਵਿੱਚ ਭਰਾ ਉਸ ਦੇ ਘਰ ਆਉਂਦਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਜਾਣਦਾ ਸੀ ਕਿ ਘਰ ਵਿੱਚ 40-50 ਹਜ਼ਾਰ ਰੁਪਏ ਪਏ ਹੁੰਦੇ ਸਨ। ਸ਼ੁੱਕਰਵਾਰ ਨੂੰ ਉਸ ਨੇ ਚੋਰੀ ਕਰਨੀ ਚਾਹੀ ਤਾਂ ਬੱਚਿਆਂ ਨੇ ਉਸ ਨੂੰ ਦੇਖ ਲਿਆ।

ਪੁਲਿਸ ਮੁਤਾਬਕ ਮੁਲਜ਼ਮ ਨੇ ਨਾਨੀ ਤੇ ਉਸ ਦੀ ਦੋਹਤੀ ਮਨਦੀਪ ਕੌਰ ਤੇ ਉਸ ਦੇ ਭਰਾ ਦੇ ਸਿਰ ਵਿੱਚ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਮਾਮਲੇ ਦੀ ਸਬੂਤ ਇਕੱਠੇ ਕਰ ਕੇ ਮੁਲਜ਼ਮ ਦੀ ਭਾਲ ਵਿੱਚ ਰੁੱਝ ਗਈ ਹੈ। ਫਿਲਹਾਲ ਚੋਰੀ ਦੀ ਰਕਮ ਦਾ ਬਾਰੇ ਸਹੀ ਜਾਣਕਾਰੀ ਨਹੀਂ ਹੈ।

About thatta

Comments are closed.

Scroll To Top
error: