Home / ਵੀਡਿਓ / KAMAL TIBBA ਦੇਖੋ ਰੇਡਰ ਨੂੰ ਸੈਂਟਰ ਲਾਈਨ ਤੋਂ ਧੂਹ ਲਿਆਇਆ, KAMAL TIBBA ਦੀਆਂ ਘੈਂਟ PICS ਦੇਖੋ

KAMAL TIBBA ਦੇਖੋ ਰੇਡਰ ਨੂੰ ਸੈਂਟਰ ਲਾਈਨ ਤੋਂ ਧੂਹ ਲਿਆਇਆ, KAMAL TIBBA ਦੀਆਂ ਘੈਂਟ PICS ਦੇਖੋ

1

PLEASE SUBSCRIBE Pind Thatta YOUTUBE CHANNEL

ਓਲੰਪਿਕ ਚਾਰਟਰ 103 ਪੰਨਿਆਂ ਦਾ ਸੰਵਿਧਾਨ ਹੈ ਜਿਸ ਦੀ ਜੁਲਾਈ 2011 ਵਾਲੀ ਐਡੀਸ਼ਨ ਅਨੁਸਾਰ ਇਸ ਦੇ ਨਵੇਂ ਨਿਯਮ 8 ਜੁਲਾਈ 2011 ਤੋਂ ਲਾਗੂ ਹਨ। ਇਸ ਦਾ ਪਹਿਲਾ ਚੈਪਟਰ ਓਲੰਪਿਕ ਲਹਿਰ ਨਾਲ, ਦੂਜਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨਾਲ ਤੇ ਤੀਜਾ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਨਾਲ ਸਬੰਧਤ ਹੈ। ਚੌਥੇ ਵਿੱਚ ਰਾਸ਼ਟਰੀ ਓਲੰਪਿਕ ਕਮੇਟੀਆਂ, ਪੰਜਵੇਂ ਵਿੱਚ ਓਲੰਪਿਕ ਖੇਡਾਂ ਤੇ ਛੇਵੇਂ ਵਿੱਚ ਝਗੜਿਆਂ ਝੇੜਿਆਂ ਬਾਰੇ ਨਿਯਮ ਅਧਿਨਿਯਮ ਛਪੇ ਹੋਏ ਹਨ। ਕਬੱਡੀ ਦੇ ਪ੍ਰਮੋਟਰਾਂ ਨੂੰ ਇਹ ਜ਼ਰੂਰ ਪੜ੍ਹਨੇ ਚਾਹੀਦੇ ਹਨ ਜੋ ਇੰਟਰਨੈੱਟ ਉਪਰ ਵੀ ਉਪਲਬਧ ਹਨ।
ਓਲੰਪਿਕਸ ਦੀ ਸਰਬ ਉੱਚ ਜਥੇਬੰਦੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ ਜਿਸ ਦੇ ਵੱਧ ਤੋਂ ਵੱਧ 115 ਮੈਂਬਰ ਹੋ ਸਕਦੇ ਹਨ। ਭਾਰਤ ਤੋਂ ਰਾਜਾ ਰਣਧੀਰ ਸਿੰਘ ਇਸ ਦਾ ਮੈਂਬਰ ਹੈ ਜੋ ਲੋੜ ਪੈਣ ਉੱਤੇ ਕਬੱਡੀ ਦੀ ਗੱਲ ਕਰ ਸਕਦੈ। ਇਸ ਦਾ ਕਾਰਜਕਾਰੀ ਬੋਰਡ 15 ਮੈਂਬਰਾਂ ਦਾ ਹੈ ਜਿਸ ਦੀ ਸਿਫ਼ਾਰਸ਼ ਨਾਲ ਕਿਸੇ ਖੇਡ ਦੇ ਓਲੰਪਿਕ ਖੇਡਾਂ ਲਈ ਚੁਣੇ ਜਾਣ ਦੀ ਗੱਲ ਅੱਗੇ ਤੁਰਦੀ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ 35 ਖੇਡਾਂ ਨੂੰ‘ਅਧਿਕਾਰਤ ਭਾਵ ਆਫੀਸ਼ਲ ਤੇ 33 ਖੇਡਾਂ ਨੂੰ ਮਾਨਤਾ ਪ੍ਰਾਪਤ ਭਾਵ ਰੀਕਗਨਾਈਜ਼ਡ ਖੇਡਾਂ ਦਾ ਦਰਜਾ ਦਿੱਤਾ ਹੋਇਆ ਹੈ। ਇਨ੍ਹਾਂ ਵਿੱਚ ਕਬੱਡੀ ਦਾ ਨਾਂ ਕਿਧਰੇ ਵੀ ਨਹੀਂ। ਓਲੰਪਿਕ ਚਾਰਟਰ ਅਨੁਸਾਰ ਕਿਸੇ ਵੀ ਨਵੀਂ ਓਲੰਪਿਕਸ ਵਿੱਚ ਵੱਧ ਤੋਂ ਵੱਧ 28 ਖੇਡਾਂ ਹੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਤੇ ਖੇਡਾਂ ਦਾ ਸਮਾਂ 16 ਦਿਨਾਂ ਤੋਂ ਨਹੀਂ ਵਧਾਇਆ ਜਾ ਸਕਦਾ। ਖਿਡਾਰੀ ਵੀ 10500 ਤੇ ਖੇਡ ਅਧਿਕਾਰੀ 5000 ਤੋਂ ਵੱਧ ਨਹੀਂ ਹੋਣੇ ਚਾਹੀਦੇ। ਕਿਸੇ ਵੀ ਨਵੀਂ ਓਲੰਪਿਕਸ ਤੋਂ 7 ਸਾਲ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਆਪਣੇ ਸਾਲਾਨਾ ਸੈਸ਼ਨ ਵਿੱਚ ਮਹਿਮਾਨ ਸ਼ਹਿਰ ਦੀ ਚੋਣ ਕਰਦੀ ਹੈ ਤੇ ਨਾਲ ਹੀ ਓਲੰਪਿਕ ਪ੍ਰੋਗਰਾਮ ਵਿੱਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਖੇਡਾਂ ਦੀ ਵੀ ਚੋਣ ਕਰ ਲੈਂਦੀ ਹੈ। ਬਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੀਓ ਦੀਆਂ ਓਲੰਪਿਕ ਖੇਡਾਂ ਵਿੱਚ ਕਰਵਾਈਆਂ ਜਾਣ ਵਾਲੀਆਂ ਖੇਡਾਂ ਦੀ ਚੋਣ 2009 ਦੇ ਸੈਸ਼ਨ ਵਿੱਚ ਹੀ ਹੋ ਗਈ ਸੀ। ਉਨ੍ਹਾਂ ਵਿੱਚ ਕਬੱਡੀ ਦਾ ਕੋਈ ਨਾਂ ਥਾਂ ਨਹੀਂ। 2020 ਦੀਆਂ ਖੇਡਾਂ ਲਈ ਸ਼ਹਿਰ ਦੀ ਚੋਣ ਤੇ ਖੇਡਾਂ ਦਾ ਫ਼ੈਸਲਾ 7 ਸਤੰਬਰ 2013 ਨੂੰ ਬਿਊਨਿਸ ਏਅਰਜ਼ ਵਿਖੇ ਹੋ ਰਹੇ 125ਵੇਂ ਸੈਸ਼ਨ ਵਿੱਚ ਹੋਵੇਗਾ। ਕਬੱਡੀ ਦੇ ਪ੍ਰਮੋਟਰਾਂ ਨੇ ਜੇ ਕੋਈ ਚਾਰਾ ਕਰਨਾ ਹੈ ਤਾਂ ਹੁਣੇ ਤੋਂ ਕਰਨਾ ਚਾਹੀਦੈ। ਕੋਈ ਖੇਡ ਓਲੰਪਿਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਜਾਵੇ ਤਾਂ ਉਹਦਾ ਕੋਈ ਹੋਰ ਈਵੈਂਟ ਖੇਡਾਂ ਸ਼ੁਰੂ ਹੋਣ ਤੋਂ ਤਿੰਨ ਸਾਲ ਪਹਿਲਾਂ ਵੀ ਸ਼ਾਮਲ ਕਰਵਾਇਆ ਜਾ ਸਕਦਾ ਜਿਸ ਦਾ ਵੱਖਰਾ ਵਿਧੀ ਵਿਧਾਨ ਹੈ।
ਓਲੰਪਿਕ ਖੇਡਾਂ ਲਈ ਖੇਡਾਂ ਦੀ ਚੋਣ ਕਿਸੇ ਦੇਸ਼ ਦੀ ਮਨਮਰਜ਼ੀ ਨਾਲ ਨਹੀਂ ਕੀਤੀ ਜਾ ਸਕਦੀ। 28 ਖੇਡਾਂ ਨੂੰ‘ਕੋਰ ਸਪੋਰਟਸ ਦਾ ਦਰਜਾ ਹਾਸਲ ਹੈ ਜਿਨ੍ਹਾਂ ਦੀ ਸੂਚੀ ਛਪੀ ਹੋਈ ਹੈ। ਇਹ ਖੇਡਾਂ ਅਜਿਹੀਆਂ ਹਨ ਜੋ ਪਹਿਲਾਂ ਤੋਂ ਓਲੰਪਿਕ ਖੇਡਾਂ ਦਾ ਅੰਗ ਰਹੀਆਂ ਹਨ। ਉਨ੍ਹਾਂ ਵਿੱਚੋਂ 25 ਖੇਡਾਂ ਸ਼ਾਮਲ ਕਰਨੀਆਂ ਲਾਜ਼ਮੀ ਹਨ। 3 ਖੇਡਾਂ ਮਾਨਤਾ ਪ੍ਰਾਪਤ ਖੇਡਾਂ ਵਿੱਚੋਂ ਲਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਕਬੱਡੀ ਅਜੇ ਸ਼ਾਮਲ ਨਹੀਂ ਹੋਈ। ਜਿਸ ਖੇਡ ਦੀ ਅੰਤਰਰਾਸ਼ਟਰੀ ਫੈਡਰੇਸ਼ਨ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਮਾਨਤਾ ਦੇ ਦੇਵੇ ਉਹੀ ਖੇਡ ਮਾਨਤਾ ਪ੍ਰਾਪਤ ਬਣਦੀ ਹੈ। ਕਬੱਡੀ ਦੀ ਹਾਲੇ ਤਕ ਅੰਤਰਰਾਸ਼ਟਰੀ ਫੈਡਰੇਸ਼ਨ ਵੀ ਵਜੂਦ ਵਿੱਚ ਨਹੀਂ ਆਈ। ਜੇ ਕੋਈ ਕਾਗ਼ਜ਼ੀ ਤੌਰ ’ਤੇ ਬਣੀ ਹੋਵੇ, ਉਹਦੀ ਕੋਈ ਮਾਨਤਾ ਨਹੀਂ। ਕਈ ਮੁਲਕਾਂ ਵਿੱਚ ਕਬੱਡੀ ਖੇਡੀ ਤਾਂ ਜਾਣ ਲੱਗੀ ਹੈ ਪਰ ਉਨ੍ਹਾਂ ਮੁਲਕਾਂ ਵਿੱਚ ਨੈਸ਼ਨਲ ਕਬੱਡੀ ਫੈਡਰੇਸ਼ਨਾਂ ਵੀ ਵਜੂਦ ਵਿੱਚ ਨਹੀਂ ਆਈਆਂ। ਅਜੇ ਸਥਾਨਕ ਕਲੱਬਾਂ ਤੇ ਸਥਾਨਕ ਫੈਡਰੇਸ਼ਨਾਂ ਨਾਲ ਹੀ ਬੁੱਤਾ ਸਾਰਿਆ ਜਾ ਰਿਹਾ ਹੈ।
ਕੈਨੇਡਾ ਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਜਿੱਥੇ ਪੰਜਾਬੀ ਵਸੋਂ ਕਾਫ਼ੀ ਹੈ ਹਾਲੇ ਤਕ ਮੁਲਕ ਪੱਧਰ ’ਤੇ ਨਾ ਕੈਨੇਡਾ ਕਬੱਡੀ ਫੈਡਰੇਸ਼ਨ ਬਣੀ ਹੈ ਤੇ ਨਾ ਅਮਰੀਕਾ ਕਬੱਡੀ ਫੈਡਰੇਸ਼ਨ। ਜੇ ਕਾਗ਼ਜ਼ੀ ਤੌਰ ’ਤੇ ਬਣੀਆਂ ਵੀ ਹੋਣ ਤਾਂ ਉਨ੍ਹਾਂ ਨੂੰ ਇਨ੍ਹਾਂ ਮੁਲਕਾਂ ਦੀਆਂ ਓਲੰਪਿਕ ਕਮੇਟੀਆਂ ਵੱਲੋਂ ਕੋਈ ਮਾਨਤਾ ਨਹੀਂ ਮਿਲੀ। ਜਦੋਂ ਤਕ ਕਿਸੇ ਮੁਲਕ ਦੀ ਖੇਡ ਫੈਡਰੇਸ਼ਨ ਨੂੰ ਉਸ ਮੁਲਕ ਦੀ ਓਲੰਪਿਕ ਕਮੇਟੀ ਮਾਨਤਾ ਨਾ ਦੇਵੇ ਉਦੋਂ ਤਕ ਤਾਂ ਉਸ ਖੇਡ ਦੀ ਕਿਸੇ ਟੀਮ ਲਈ ਉਸ ਮੁਲਕ ਦਾ ਨਾਂ ਵਰਤਣਾ ਵੀ ਵਾਜਬ ਨਹੀਂ ਪਰ ਕਬੱਡੀ ਵਿਚ ਅੰਨ੍ਹੀ ਨੂੰ ਬੋਲਾ ਘੜੀਸੀ ਫਿਰਦੈ। ਕਈ ਕਲੱਬ ਹੀ ਆਪਣੀ ਟੀਮ ਦਾ ਨਾਂ ਅਮਰੀਕਾ ਦੀ ਟੀਮ ਜਾਂ ਕੈਨੇਡਾ ਦੀ ਟੀਮ ਰੱਖ ਲੈਂਦੇ ਹਨ!
ਓਲੰਪਿਕ ਪ੍ਰੋਗਰਾਮ ਵਿੱਚ ‘ਸਪੋਰਟਸ’ 28 ਤੋਂ ਵੱਧ ਨਹੀਂ ਹੋ ਸਕਦੀਆਂ ਪਰ ਕਿਸੇ ਸਪੋਰਟਸ ਦੇ ਡਿਸਿਪਲਿਨ’ ਤੇ ‘ਈਵੈਂਟ’ ਵੱਧ-ਘੱਟ ਹੋ ਸਕਦੇ ਹਨ। ਕਬੱਡੀ ਨੂੰ ਸਪੋਰਟਸ ਦੇ ਤੌਰ ’ਤੇ ਲਿਆ ਜਾਵੇ ਤਾਂ ਇਸ ਦੇ ਤਿੰਨ ਡਿਸਿਪਲਿਨ ਭਾਵ ਤਿੰਨ ਰੂਪ ਹਨ। ਪਹਿਲਾ ਕਬੱਡੀ ਨੈਸ਼ਨਲ ਸਟਾਈਲ, ਦੂਜਾ ਕਬੱਡੀ ਸਰਕਲ ਸਟਾਈਲ ਤੇ ਤੀਜਾ ਬੀਚ ਕਬੱਡੀ। ਹਾਲੇ ਤਕ ਕਬੱਡੀ ਦਾ ਇੱਕੋ ਰੂਪ ਕਬੱਡੀ ਨੈਸ਼ਨਲ ਸਟਾਈਲ ਹੀ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਹੋਇਆ ਹੈ। ਅਜੇ ਤਕ ਇਹ ਵੀ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਨਹੀਂ ਹੋ ਸਕਿਆ। ਓਲੰਪਿਕ ਖੇਡਾਂ ਦਾ ਘਰ ਤਾਂ ਕਾਫ਼ੀ ਦੂਰ ਹੈ।
ਕਬੱਡੀ ਸਰਕਲ ਸਟਾਈਲ ਦਾ ਰੂਪ ਸਭ ਤੋਂ ਪਹਿਲਾਂ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਕਬੱਡੀ ਖੇਡ ਵਜੋਂ ਪਹਿਲਾਂ ਹੀ ਏਸ਼ਿਆਈ ਖੇਡਾਂ ਦਾ ਅੰਗ ਬਣ ਚੁੱਕੀ ਹੈ। ਇਹ ਹੋ ਵੀ ਸੌਖਾ ਜਾਵੇਗਾ ਕਿਉਂਕਿ ਭਾਰਤ ਤੋਂ ਬਿਨਾਂ ਪਾਕਿਸਤਾਨ, ਇਰਾਨ, ਅਫ਼ਗ਼ਾਨਿਸਤਾਨ, ਨੇਪਾਲ,  ਸ੍ਰੀਲੰਕਾ, ਮਲੇਸ਼ੀਆ ਤੇ ਸਿੰਘਾਪੁਰ ਆਦਿ ਮੁਲਕਾਂ ਵਿੱਚ ਪਹਿਲਾਂ ਹੀ ਕਬੱਡੀ ਸਰਕਲ ਸਟਾਈਲ ਦੀਆਂ ਟੀਮਾਂ ਬਣੀਆਂ ਹੋਈਆਂ ਹਨ। ਕਬੱਡੀ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸ਼ਾਮਲ ਕਰਵਾਉਣਾ ਸੌਖਾ ਹੈ ਕਿਉਂਕਿ ਇਸ ਵਿੱਚ ਇੰਗਲੈਂਡ, ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ ਤੇ ਕੀਨੀਆ ਵਰਗੇ ਦੇਸ਼ਾਂ ਦੀਆਂ ਕਬੱਡੀ ਟੀਮਾਂ ਵੀ ਆ ਜਾਂਦੀਆਂ ਹਨ।
ਕਬੱਡੀ ਦੇ ਵਰਲਡ ਕੱਪ ਜਾਂ ਵੱਡੇ ਇਨਾਮੀ ਟੂਰਨਾਮੈਂਟ ਕਰਾਉਣ ਨਾਲ ਹੀ ਕਬੱਡੀ ਏਸ਼ਿਆਈ, ਕਾਮਨਵੈਲਥ ਤੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਨਹੀਂ ਹੋ ਜਾਣੀ। ਇਹਦੇ ਲਈ ਜ਼ਰੂਰੀ ਹੈ ਕਿ ਕਬੱਡੀ ਦੀ ਅਮਲੀ ਤੌਰ ’ਤੇ ਅੰਤਰਰਾਸ਼ਟਰੀ ਫੈਡਰੇਸ਼ਨ ਬਣੇ ਜਿਸ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮਾਨਤਾ ਮਿਲੇ। ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਇਸ ਖੇਡ ਦਾ ਕੇਸ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਨਮੁੱਖ ਰੱਖੇ ਤੇ ਉਹ ਵੀ ਨਵੀਂ ਓਲੰਪਿਕਸ ਤੋਂ ਸੱਤ ਸਾਲ ਪਹਿਲਾਂ। ਜੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸੈਸ਼ਨ ਵਿੱਚ ਅੱਧੋਂ ਵੱਧ ਵੋਟਾਂ ਕਬੱਡੀ ਦੇ ਹੱਕ ਵਿੱਚ ਪੈ ਜਾਣ ਤਾਂ ਕਬੱਡੀ ਓਲੰਪਿਕ ਖੇਡਾਂ ਵਿੱਚ ਸ਼ਾਮਲ ਹੋ ਸਕਦੀ ਹੈ। ਜੇ ਕਬੱਡੀ ਸ਼ਾਮਲ ਹੋਵੇਗੀ ਤਾਂ ਕਿਸੇ ਖੇਡ ਨੂੰ ਕੱਢਣਾ ਵੀ ਪਵੇਗਾ ਕਿਉਂਕਿ ਓਲੰਪਿਕ ਖੇਡਾਂ ਦੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ 28 ਖੇਡਾਂ ਹੀ ਰੱਖੀਆਂ ਜਾ ਸਕਦੀਆਂ ਹਨ।
ਇਹ ਕਾਰਜ ਏਨਾ ਸੌਖਾ ਨਹੀਂ ਜਿੰਨਾ ਕਹਿਣ ਨੂੰ ਹੈ। ਹਾਲੇ ਤਾਂ ਕਬੱਡੀ ਖੇਡਣ ਵਾਲੇ ਬਹੁਤ ਸਾਰੇ ਮੁਲਕਾਂ ਵਿੱਚ ਕਬੱਡੀ ਦੀਆਂ ਨੈਸ਼ਨਲ ਫੈਡਰੇਸ਼ਨਾਂ ਵੀ ਨਹੀਂ ਬਣੀਆਂ ਤੇ ਨਾ ਹੀ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਬਣੀ ਹੈ। ਅਜੇ ਤਾਂ ਕਬੱਡੀ ਦਾ ਸਰਕਲ ਸਟਾਈਲ ਰੂਪ ਏਸ਼ਿਆਈ ਖੇਡਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਤੇ ਇਹ ਕਬੱਡੀ ‘ਸਪੋਰਟਸ’ ਵਜੋਂ ਰਸ਼ਟਰਮੰਡਲ  ਖੇਡਾਂ ਦਾ ਭਾਗ ਵੀ ਨਹੀਂ ਬਣੀ ਹਾਲਾਂਕਿ ਰਸ਼ਟਰਮੰਡਲ ਦੇ ਕਈ ਦੇਸ਼ਾਂ ਵਿੱਚ ਕਬੱਡੀ ਖੇਡੀ ਜਾਂਦੀ ਹੈ। ਹਾਲੇ ਤਾਂ ਕਬੱਡੀ ਖ਼ਾਸ ਕਰਕੇ ਕਬੱਡੀ ਸਰਕਲ ਸਟਾਈਲ ਸ਼ੁਗਲ ਵਜੋਂ ਹੀ ਖੇਡੀ ਜਾਂਦੀ ਹੈ ਨਾ ਕਿ ਓਲੰਪਿਕ ਖੇਡਾਂ ਦੀ‘ਅਧਿਕਾਰਤ’ਜਾਂ‘ਮਾਨਤਾ ਪ੍ਰਾਪਤ ਖੇਡ ਵਜੋਂ।
ਕਬੱਡੀ ਪ੍ਰਮੋਟਰਾਂ ਨੂੰ ਕਬੱਡੀ ਦੇ ਵਿਕਾਸ ਲਈ ਹਾਲੇ ਬਹੁਤ ਕੁਝ ਕਰਨਾ ਪਵੇਗਾ। ਨਿੱਕੇ ਵੱਡੇ ਕਬੱਡੀ ਟੂਰਨਾਮੈਂਟ ਜਾਂ ਕੱਪ ਕਰਾਉਣੇ ਤਾਂ ਕੇਵਲ ਪੰਜਾਬੀਆਂ ਦਾ ਮਨੋਰੰਜਨ ਤੇ ਸ਼ੁਗਲ ਹੈ। ਪੱਛਮੀ ਮੁਲਕਾਂ ਦੀ ਬੋਲੀ ਵਿੱਚ ਇਸ ਨੂੰ‘ਫੰਨ  ਕਿਹਾ ਜਾਂਦਾ ਹੈ। ਓਲੰਪਿਕ ਚਾਰਟਰ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਉਹੀ ਖੇਡ ਓਲੰਪਿਕ ਪ੍ਰੋਗਰਾਮ ਦਾ ਹਿੱਸਾ ਬਣ ਸਕਦੀ ਹੈ ਜਿਹੜੀ ਵਰਲਡ ਐਂਟੀ ਡੋਪਿੰਗ ਕੋਡ ’ਤੇ ਖਰੀ ਉਤਰਦੀ ਹੋਵੇ। ਕਬੱਡੀ ਦੀ ਖੇਡ ਵਿੱਚ ਤਾਂ ਇਸ ਕੋਡ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਕਬੱਡੀ ਦੇ ਦੂਜੇ ਵਰਲਡ ਕੱਪ ਸਮੇਂ 72 ਖਿਡਾਰੀ ਡੋਪ ਟੈੱਸਟਾਂ ਵਿੱਚ ਫੇਲ੍ਹ ਹੋਏ ਸਨ। ਇੱਕ ਟੀਮ ਦੇ 14 ਵਿੱਚੋਂ 10 ਤੇ ਦੋ ਟੀਮਾਂ ਦੇ 8-8 ਖਿਡਾਰੀ ਡੋਪਿੰਗ ਕਰਦੇ ਨਿਕਲੇ! 14 ਵਿੱਚੋਂ 11 ਟੀਮਾਂ ਦੇ ਖਿਡਾਰੀ ਦਾਗ਼ੀ ਸਾਬਤ ਹੋਏ।
ਫਿਰ ਸਭ ਨੇ ਵੇਖਿਆ ਕਿ ਪੱਛਮੀ ਮੁਲਕਾਂ ਦੇ ਕਬੱਡੀ ਸੀਜ਼ਨ-2012 ਵਿੱਚ ਉਹ ਖਿਡਾਰੀ ਵੀ ਖਿਡਾਏ ਗਏ ਜਿਹੜੇ ਡੋਪ ਟੈੱਸਟਾਂ ਵਿੱਚ ਡਰੱਗੀ ਨਿਕਲੇ ਸਨ। ਜਿਸ ਖੇਡ ਵਿੱਚ ਏਡੀ ਵੱਡੀ ਪੱਧਰ ’ਤੇ ਡੋਪਿੰਗ ਹੋ ਰਹੀ ਹੋਵੇ, ਉਸ ਖੇਡ ਦਾ ਓਲੰਪਿਕ ਖੇਡਾਂ ਵਿਚ ਸ਼ਾਮਲ ਹੋਣਾ ਅਜੇ ਦੂਰ ਦੀ ਗੱਲ ਹੈ ਪਰ ਦਿਲ ਨਹੀਂ ਛੱਡਣਾ ਚਾਹੀਦਾ। ਕਬੱਡੀ ਨੂੰ ਪਹਿਲਾਂ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਤੇ ਫਿਰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਸ ਵੇਲੇ ਸਭ ਤੋਂ ਵੱਡੀ ਲੋੜ ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਬਣਾਉਣ, ਉਸ ਨਾਲ ਮੁਲਕੀ ਕਬੱਡੀ ਫੈਡਰੇਸ਼ਨਾਂ ਜੋੜਨ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਤੋਂ ਮਾਨਤਾ ਹਾਸਲ ਕਰਨ ਦੀ ਹੈ।

About thatta

Comments are closed.

Scroll To Top
error: