Breaking News
Home / ਤਾਜ਼ਾ ਖਬਰਾਂ / ਟਿੱਬਾ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ।

ਟਿੱਬਾ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ।

ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਵੱਲੋਂ ਹਰ ਸਾਲ ਕਰਵਾਏ ਜਾਂਦੇ ਕਬੱਡੀ ਅਤੇ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਟੂਰਨਾਮੈਂਟ ਵਿਚ ਫੁੱਟਬਾਲ ਦੀਆਂ 25 ਅਤੇ ਕਬੱਡੀ ਦੀਆਂ 8 ਕਲੱਬਾਂ ਹਿੱਸਾ ਲੈਣਗੀਆਂ | ਅੱਜ ਕਲੱਬ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਤਪ ਅਸਥਾਨ ਬਾਬਾ ਦਰਬਾਰਾ ਸਿੰਘ ਜੀ ਵਿਖੇ ਪ੍ਰਧਾਨ ਪੋ੍ਰ. ਚਰਨ ਸਿੰਘ ਦੀ ਅਗਵਾਈ ਹੇਠ ਹੋਈ | ਕਲੱਬ ਦੇ ਸਕੱਤਰ ਪੋ੍ਰ. ਬਲਜੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਲਈ ਪ੍ਰਵਾਸੀ ਭਾਰਤੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ | ਕਬੱਡੀ ਓਪਨ ਦਾ ਪਹਿਲਾ ਇਨਾਮ ਕਲੱਬ ਵੱਲੋਂ ਅਤੇ ਦੂਸਰਾ ਇਨਾਮ ਏ.ਐਸ.ਆਈ ਨਰਿੰਦਰਜੀਤ ਸਿੰਘ ਤੇ ਰਮਿੰਦਰਜੀਤ ਸਿੰਘ ਯੂ.ਕੇ ਵੱਲੋਂ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਕਲੱਬ ਵੱਲੋਂ ਕਬੱਡੀ ਦੇ ਪ੍ਰਸਿੱਧ ਖਿਡਾਰੀ ਠੇਕੇਦਾਰ ਬਲਵਿੰਦਰ ਬੱੁਧੂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇਜਿੰਦਰਪਾਲ ਗੋਲਡੀ ਤੇ ਕੋਚ ਬਲਦੇਵ ਜਾਂਗਲਾ ਨੇ ਦੱਸਿਆ ਕਿ ਟੂਰਨਾਮੈਂਟ 12 ਅਤੇ 13 ਅਪੈ੍ਰਲ ਨੂੰ ਹੋਵੇਗਾ | ਜੇਤੂ ਟੀਮਾਂ ਨੂੰ ਦਿਲਖਿੱਚਵੇਂ ਇਨਾਮ ਦਿੱਤੇ ਜਾਣਗੇ | ਸਮਾਪਤੀ ਮੌਕੇ ਮਲਵਈ ਬਾਬਿਆਂ ਵੱਲੋਂ ਝੂਮਰ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਪ੍ਰੋ. ਚਰਨ ਸਿੰਘ, ਪੋ੍ਰ. ਬਲਜੀਤ ਸਿੰਘ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਕੋਚ ਹਰਪ੍ਰੀਤ ਸਿੰਘ ਰੂਬੀ, ਕੋਚ ਤੇਜਿੰਦਰਪਾਲ ਗੋਲਡੀ, ਕੋਚ ਬਲਦੇਵ ਸਿੰਘ, ਕੋਚ ਸਰੂਪ ਸਿੰਘ, ਜੁਗਿੰਦਰ ਸਿੰਘ ਅਮਾਨੀਪੁਰ, ਬਾਵਾ ਸਿੰਘ, ਬਲਜੀਤ ਬੱਬਾ, ਕੇਹਰ ਸਿੰਘ ਝੰਡ, ਪਰਮਜੀਤ ਸਿੰਘ ਸ਼ਿਕਾਰਪੁਰ, ਗਿਆਨ ਸ਼ਿਕਾਰੀ, ਸੁਰਿੰਦਰ ਸਿੰਘ, ਕੋਚ ਅਮਨਦੀਪ ਸਿੰਘ, ਕੁਲਵੰਤ ਸਿੰਘ, ਸ਼ਿਵਤੇਜ ਸਿੰਘ, ਮਾਸਟਰ ਸਮੁੰਦ ਸਿੰਘ, ਗਾਮਾ ਟਿੱਬਾ ਆਦਿ ਹਾਜ਼ਰ ਸਨ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!