Breaking News
Home / ਤਾਜ਼ਾ ਖਬਰਾਂ / ਪਿੰਡ ਸੈਦਪੁਰ ਦਾ ਚੌਥਾ ਕਬੱਡੀ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ।

ਪਿੰਡ ਸੈਦਪੁਰ ਦਾ ਚੌਥਾ ਕਬੱਡੀ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ।

ਬਾਬਾ ਨਾਥ ਸਪੋਰਟਸ ਐਾਡ ਵੈੱਲਫੇਅਰ ਕਲੱਬ ਸੈਦਪੁਰ ਵੱਲੋਂ ਸੰਤ ਬਾਬਾ ਹੀਰਾ ਸਿੰਘ, ਬਾਬਾ ਬੀਰ ਸਿੰਘ ਤੇ ਸੰਤ ਬਾਬਾ ਕਰਤਾਰ ਸਿੰਘ ਬਰਸੀ ਨੂੰ ਸਮਰਪਿਤ 6ਵਾਂ ਸਾਲਾਨਾ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਨਗਰ ਨਿਵਾਸੀਆਂ ਅਤੇ ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਕਾਰਸੇਵਾ ਦਮਦਮਾ ਸਾਹਿਬ ਠੱਟੇ ਵਾਲਿਆਂ ਨੇ ਕੀਤਾ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਟੂਰਨਾਮੈਂਟ ਵਿਚ ਕਬੱਡੀ ਕਲੱਬ ਪੱਧਰ ਟੀਮਾਂ ਬਿਜਲੀ ਬੋਰਡ ਕਬੱਡੀ ਕਲੱਬ ਨੰਗਲ, ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ, ਪਰਮਜੀਤਪੁਰ, ਪੱਤੜ ਕਲਾਂ, ਘੁੱਗਸ਼ੋਰ, ਸੁਰਖਪੁਰ, ਦਸਮੇਸ਼ ਕਲੱਬ ਟਿੱਬਾ ਅਤੇ ਕਬੱਡੀ ਕਲੱਬ ਨਕੋਦਰ ਤੇ ਚਾਰ 75 ਕਿੱਲੋਗਰਾਮ ਭਾਰ ਦੀਆਂ ਟੀਮਾਂ ਨੇ ਭਾਗ ਲਿਆ | ਓਪਨ ਕਬੱਡੀ ਦੇ ਸੈਮੀ ਫਾਈਨਲ ਦੇ ਗਹਿਗੱਚ ਮੁਕਾਬਲਿਆਂ ਉਪਰੰਤ ਫਾਈਨਲ ਮੁਕਾਬਲਾ ਲਾਈਟਾਂ ਵਿਚ ਸੁਰਖਪੁਰ ਅਤੇ ਦਸਮੇਸ਼ ਕਲੱਬ ਟਿੱਬਾ ਵਿਚਕਾਰ ਹੋਇਆ | 6ਵੇਂ ਵਰਲਡ ਕੱਪ ਦੇ ਬੈੱਸਟ ਜਾਫੀ ਯਾਦਾਂ ਸੁਰਖਪੁਰੀਏ ਨੇ ਲਗਾਤਾਰ ਜੱਫੇ ਲਾ ਕੇ ਜਿੱਥੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਉੱਥੇ ਦਰਸ਼ਕਾਂ ਦੀਆਂ ਤਾੜੀਆਂ ਦੀ ਵੀ ਵਾਹ-ਵਾਹ ਖੱਟੀ ਤੇ ਵਿਰੋਧੀ ਟੀਮ ਨੂੰ 20 ਦੇ ਮੁਕਾਬਲੇ 29 ਅੰਕਾਂ ਦੇ ਫ਼ਰਕ ਨਾਲ ਹਰਾਇਆ ਤੇ 55 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ | ਜੇਤੂ ਟੀਮ ਨੂੰ ਇਨਾਮ ਅਮਨਦੀਪ ਝੰਡ ਅਤੇ ਬਾਬਾ ਲਾਲ ਸਿੰਘ ਨੇ ਸਾਂਝੇ ਤੌਰ ‘ਤੇ ਦਿੱਤਾ | ਟਿੱਬਾ ਕਲੱਬ ਉਪ ਜੇਤੂ ਰਹੀ ਜਿਸ ਨੂੰ 45 ਹਜ਼ਾਰ ਰੁਪਏ ਦਾ ਇਨਾਮ ਮਿਲਿਆ | 75 ਕਿੱਲੋਗ੍ਰਾਮ ਭਾਰ ਵਿਚ ਸੁਰਖਪੁਰ ਪਹਿਲੇ ਅਤੇ ਖੀਰਾਂ ਵਾਲੀ ਦੂਜੇ ਸਥਾਨ ਤੇ ਰਹੀ | ਰੈਕਸਨ ਕੰਪਨੀ ਦੇ ਐਮ.ਡੀ. ਜੀਵਨ ਲਾਲ ਗੁਰਾਇਆਂ ਜੋ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ‘ਤੇ ਆਏ ਸਨ ਨੇ ਬਾਬਾ ਲਾਲਾ ਸਿੰਘ ਏ.ਸੀ. ਭੇਟ ਕੀਤਾ | ਜਦਕਿ ਅੰਤਰਰਾਸ਼ਟਰੀ ਕੁਮੈਂਟਰ ਗੁਰਦੇਵ ਸਿੰਘ ਮਿੱਠੇ ਨੂੰ ਐਮ.ਡੀ. ਜੀਵਨ ਲਾਲ ਅਤੇ ਵਰਿੰਦਰ ਲਾਡੀ ਨੇ ਸਾਂਝੇ ਤੌਰ ‘ਤੇ ਐਲ.ਈ.ਡੀ ਦਿੱਤੀ | ਦਿਲਾਵਰਜੀਤ ਸਿੰਘ ਵੱਲੋਂ ਬੈੱਸਟ ਜਾਫੀ ਯੋਦੇ ਅਤੇ ਬੈੱਸਟ ਧਾਵੀ ਯੋਧਾ ਠੱਟਾ ਨਵਾਂ ਤੇ ਜੋਤੇ ਨੂੰ ਸਾਂਝੇ ਤੌਰ ‘ਤੇ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਗਈਆਂ | ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਗੁਰਚਰਨ ਸਿੰਘ, ਐਮ.ਡੀ. ਜੀਵਨ ਲਾਲ, ਕਾਂਗਰਸ ਆਗੂ ਜਤਿੰਦਰ ਸਿੰਘ ਲਾਡੀ, ਪ੍ਰਭ ਹਾਂਡਾ ਬਲਦੇਵ ਸਿੰਘ ਸਾਬਕਾ ਚੇਅਰਮੈਨ, ਸਰਪੰਚ ਜਸਵਿੰਦਰ ਕੌਰ ਭਗਤ ਟਿੱਬਾ, ਸਰਪੰਚ ਸੂਰਤ ਸਿੰਘ ਅਮਰਕੋਟ, ਸਾਬਕਾ ਬੀ.ਪੀ.ਈ.ਓ. ਸੇਵਾ ਸਿੰਘ, ਸਰਪੰਚ ਗੁਰਚਰਨ ਸਿੰਘ ਮੰਗੂਪੁਰ, ਸਰਪੰਚ ਗੁਰਨਾਮ ਸਿੰਘ ਸਾਬਕਾ ਈ.ਓ., ਸਰੂਪ ਸਿੰਘ ਕੈਨੇਡਾ, ਡਾ.ਅਮਨਦੀਪ ਸਿੰਘ, ਡਾ. ਹਰਜੀਤ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਟਿੱਬਾ, ਪਰਮਜੀਤ ਸਿੰਘ ਪੰਮਾ ਧੰਜੂ, ਐਨ.ਆਰ ਆਈਜ਼ ਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਕਈ ਹੋਰ ਸ਼ਖ਼ਸੀਅਤਾਂ ਦੇ ਵਿਸ਼ੇਸ਼ ਸਨਮਾਨ ਕੀਤੇ ਗਏ | ਇਸ ਮੌਕੇ ਪਿ੍ੰਸੀਪਲ ਕੇਵਲ ਸਿੰਘ, ਐਡਵੋਕੇਟ ਕੁਲਬੀਰ ਸਿੰਘ, ਜਥੇ. ਬਲਬੀਰ ਸਿੰਘ, ਬਲਵਿੰਦਰ ਸਿੰਘ, ਮਾ. ਸੁਰਜੀਤ ਸਿੰਘ, ਬਖਸ਼ੀ ਸਿੰਘ, ਐਡਵੋਕੇਟ ਕੰਵਲਨੈਨ ਸਿੰਘ, ਐਡਵੋਕੇਟ ਗੁਰਿੰਦਰਜੀਤ ਸਿੰਘ, ਸਿਮਰਪ੍ਰੀਤ ਸਿੰਘ ਰੂਹ-ਬਰੂਹ, ਸਿਕੰਦਰ ਸਿੰਘ, ਨਵਦੀਪ ਸਿੰਘ ਪੀ.ਪੀ. ਹਰਜੀਤ ਜੱਜ, ਰਾਜ ਕੁਮਾਰ ਚੋਪੜਾ, ਐਨ.ਆਰ ਚੋਪੜਾ, ਅਮਰਜੀਤ ਸਿੰਘ ਸੰਧਾ, ਮਲਕੀਤ ਸਿੰਘ ਐਕਸਾਈਜ਼ ਇੰਸਪੈਕਟਰ, ਬਲਬੀਰ ਸਿੰਘ ਪੰਜਾਬ ਪੁਲੀਸ, ਸੰਤੋਖ ਸਿੰਘ ਏ.ਐਸ.ਆਈ. ਏ.ਐਸ.ਆਈ. ਭੋਲਾ, ਮੇਹਰ ਸਿੰਘ ਸੰਧਾ, ਅਵਤਾਰ ਸਿੰਘ, ਜੋਬਨਪ੍ਰੀਤ ਸਿੰਘ, ਨਰਿੰਦਰ ਸਿੰਘ ਚੰਦੀ, ਜਥੇ. ਸਵਰਨ ਸਿੰਘ, ਸੰਤੋਖ ਸਿੰਘ, ਮਲੂਕ ਸਿੰਘ ਸੈਕਟਰੀ, ਮਾ.ਅਸ਼ਵਨੀ ਟਿੱਬਾ, ਕਰਨ ਮੌਮੀ, ਜਸ਼ਨਦੀਪ, ਲਵ ਜੱਜ, ਗੁਰਧੀਰ ਸਿੰਘ, ਗੁਰਜੀਤ ਸਿੰਘ ਤੇ ਜਗਰੂਪ ਹਾਜ਼ਰ ਸਨ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!