ਸ਼੍ਰੋਮਣੀ ਯੂਥ ਅਕਾਲੀ ਦਲ (ਬ) ਇਟਲੀ ਦਾ ਵਿੰਗ ਪ੍ਰਧਾਨ ਸ: ਅਵਤਾਰ ਸਿੰਘ ਖਾਲਸਾ ਦੀ ਅਗਵਾਈ ਹੇਠ ਇਥੇ ਵਸਦੇ ਪੰਜਾਬੀ ਭਾਈਚਾਰੇ ਵਿਚ ਆਪਣਾ ਵੱਖਰਾ ਸਥਾਨ ਬਣਾਉਣ ਵਿਚ ਕਾਮਯਾਬ ਹੋਇਆ ਹੈ। ਇਟਲੀ ਦੀ ਲਵੀਨੀਉ ਇਕਾਈ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਸ: ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਇਟਲੀ ਇਕਾਈ ਦੇ ਪ੍ਰਮੁੱਖ ਅਹੁਦੇਦਾਰ ਅਤੇ ਮੈਂਬਰਾਂ ਨੇ ਵੀ ਗਰਮਜੋਸ਼ੀ ਨਾਲ ਭਾਗ ਲਿਆ। ਇਸ ਮੌਕੇ ਹਾਜ਼ਰ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਸ: ਕੁਲਵੰਤ ਸਿੰਘ ਅਤੇ ਨੈਸ਼ਨਲ ਬਾਡੀ ਅਹੁਦੇਦਾਰ ਸ: ਅਜੀਤ ਸਿੰਘ ਲਵੀਨੀਉ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੀਟਿੰਗ ਵਿਚ ਹਾਜ਼ਰ ਨੌਜਵਾਨਾਂ ਵਿਚ ਹਰਜਿੰਦਰ ਸਿੰਘ ਰੋਮ, ਪ੍ਰੀਤਮ ਸਿੰਘ ਮਾਣਕੀ, ਬਲਵਿੰਦਰ ਸਿੰਘ ਗਿੱਲਾਂ, ਜਗਰੂਪ ਸਿੰਘ, ਬਲਵਿੰਦਰ ਸਿੰਘ ਭੋਲਾਵਾਲੀਆ, ਧਰਮਿੰਦਰ ਸਿੰਘ ਰਿੰਕੂ, ਕਰਮਜੀਤ ਸਿੰਘ ਪੰਜਗਰਾਈਂ, ਸੁਖਵਿੰਦਰ ਸਿੰਘ ਕਰੀਹਾ, ਤਜਿੰਦਰ ਸਿੰਘ ਬਾਜਵਾ, ਅਵਤਾਰ ਸਿੰਘ ਦੂਲੋਵਾਲ, ਸੁਖਵਿੰਦਰ ਸਿੰਘ ਮੋਮੀ ਅਤੇ ਸਤਨਾਮ ਸਿੰਘ ਸੰਧੂ ਦੇ ਨਾਂਅ ਪ੍ਰਮੁੱਖ ਹਨ।