ਚਾਲੀ ਮੁਕਤਿਆਂ ਦੀ ਯਾਦ ਵਿੱਚ ਮੇਲਾ ਮਾਘੀ ਇਤਿਹਾਸਕ ਨਗਰ ਠੱਟਾ ਨਵਾਂ ਵਿਖੇ 13 ਜਨਵਰੀ 2013 ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਜੋ ਮਿਤੀ 1 ਜਨਵਰੀ 2013 ਤੋਂ ਚੱਲੀ ਆ ਰਹੀ ਸੀ, ਦੇ ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਇਆ। ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਸ.ਗੁਰਦੀਪ ਸਿੰਘ ਬਾਬੇ ਕਿਆਂ ਦੇ ਪਰਿਵਾਰ ਵੱਲੋਂ ਕੀਤੀ ਗਈ। ਉਪਰੰਤ 11:30 ਵਜੇ ਤੋਂ ਸ਼ਾਮ 4:30 ਵਜੇ ਤੱਕ ਦੀਵਾਨ ਸੱਜਿਆ, ਜਿਸ ਵਿੱਚ ਗਿਆਨੀ ਪਰਦੀਪ ਸਿੰਘ ਉੱਪਲ ਦੇ ਢਾਡੀ ਜਥੇ, ਮਲਕੀਤ ਸਿੰਘ ਪੰਖੇਰੂ ਮੋਗੇ ਵਾਲਿਆਂ ਦੇ ਢਾਡੀ ਜਥੇ, ਗਿਆਨੀ ਗੁਲਜ਼ਾਰ ਸਿੰਘ ਗੁਲਸ਼ਨ ਲੁਧਿਆਣਾ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਿੰਡ ਦੇ ਸਾਰੇ ਨੌਜਵਾਨਾਂ ਵੱਲੋਂ ਸਵੇਰੇ 4:00 ਵਜੇ ਤੋਂ ਹੀ ਚਾਹ ਪਕੌੜੇ, ਬਦਾਨੇ ਦਾ ਲੰਗਰ ਚੱਲਿਆ ਅਤੇ ਦੁਪਹਿਰ ਨੂੰ ਲੰਗਰ, ਜਿਸ ਵਿੱਚ ਮਟਰ ਪਨੀਰ, ਮਿੱਠੇ ਚਾਵਲ, ਦਹੀਂ, ਦਾਲ ਅਤੇ ਮਿਕਸ ਸਬਜ਼ੀ ਸ਼ਾਮਲ ਸੀ, ਦੀ ਸੇਵਾ ਕੀਤੀ ਗਈ। ਸਟੇਜ ਸੈਕਟਰੀ ਦੀ ਸੇਵਾ ਸ. ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਗਈ। ਮੇਲੇ ਦੀਆਂ ਤਸਵੀਰਾਂ ਵੈਬਸਾਈਟ ਤੇ ਗੈਲਰੀ > ਤਸਵੀਰਾਂ > ਮੇਲਾ ਮਾਘੀ ਵਾਲੇ ਪੰਨੇ ਤੇ ਉਪਲਭਦ ਹਨ
Check Also
ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …