Home / ਤਾਜ਼ਾ ਖਬਰਾਂ / ਟਿੱਬਾ / 1971 ਭਾਰਤ-ਪਾਕਿ ਜੰਗ ਦੇ ਮਹਾਂ ਨਾਇਕ ਸੂਬੇਦਾਰ ਰਤਨ ਸਿੰਘ ਟਿੱਬਾ ਨਮਿੱਤ ਸ਼ਰਧਾਂਜਲੀ ਸਮਾਗਮ ਭਲਕੇ।

1971 ਭਾਰਤ-ਪਾਕਿ ਜੰਗ ਦੇ ਮਹਾਂ ਨਾਇਕ ਸੂਬੇਦਾਰ ਰਤਨ ਸਿੰਘ ਟਿੱਬਾ ਨਮਿੱਤ ਸ਼ਰਧਾਂਜਲੀ ਸਮਾਗਮ ਭਲਕੇ।

tibba

ਭਾਰਤ ਦੇ ਮਹਾਨ ਸਪੂਤ ਵੀਰ ਚੱਕਰ ਪ੍ਰਾਪਤ ਸੂਬੇਦਾਰ ਰਤਨ ਸਿੰਘ ਆਨਰੇਰੀ ਕੈਪਟਨ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 19 ਅਗਸਤ ਨੂੰ ਉਨ੍ਹਾਂ ਦੇ ਪਿੰਡ ਟਿੱਬਾ ਵਿਖੇ ਹੋਵੇਗਾ | ਸਵੇਰੇ 11 ਵਜੇ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪੱਤੀ ਸਰਕਾਰੀਆ ਟਿੱਬਾ ਵਿਖੇ ਹੋਵੇਗੀ | 1971 ਦੀ ਜੰਗ ਦੇ ਮਹਾਨ ਨਾਇਕ ਰਤਨ ਸਿੰਘ ਜਿਨ੍ਹਾਂ ਰਾਜਸਥਾਨ ਦੀ ਲੌਾਗੋਵਾਲ ਚੌਂਕੀ ਵਿਖੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਪਾਕਿਸਤਾਨ ਦੀ ਸੈਨਾ ਨੂੰ ਬਹੁਤ ਘੱਟ ਗਿਣਤੀ ਵਿਚ ਸੈਨਿਕ ਹੋਣ ਕਰਕੇ ਵੀ ਖਦੇੜ ਦਿੱਤਾ ਸੀ, ਨੂੰ ਸ਼ਰਧਾਂਜਲੀ ਦੇਣ ਵਾਸਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਾਮਿਲ ਹੋਣਗੇ |

About thatta

Comments are closed.

Scroll To Top
error: