Breaking News
Home / ਤਾਜ਼ਾ ਖਬਰਾਂ / ਟਿੱਬਾ / ਪਿੰਡ ਟਿੱਬਾ ਵਿਖੇ ਸ਼ਹੀਦ ਭਗਤ ਸਿੰਘ ਤੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਨਾਟਕ ਮੇਲਾ 20 ਨੂੰ।

ਪਿੰਡ ਟਿੱਬਾ ਵਿਖੇ ਸ਼ਹੀਦ ਭਗਤ ਸਿੰਘ ਤੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਨਾਟਕ ਮੇਲਾ 20 ਨੂੰ।

natak-mela-tibba

ਨਾਟਕ ਕਮੇਟੀ ਤੇ ਗ੍ਰਾਮ ਪੰਚਾਇਤ ਟਿੱਬਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਤੇ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਸੋਚ ਨੂੰ ਸਮਰਪਿਤ 20 ਨਵੰਬਰ ਦਿਨ ਐਤਵਾਰ ਨੂੰ ਸ਼ਾਮ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਤਰਕਸ਼ੀਲ ਸੁਸਾਇਟੀ ਇਕਾਈ ਟਿੱਬਾ ਦੇ ਪ੍ਰਧਾਨ ਨੇ ਦੱਸਿਆ ਕਿ ਸਮਾਗਮ ਵਿਚ ਪ੍ਰੋ. ਜਗਮੋਹਣ ਸਿੰਘ ਸ਼ਹੀਦ ਭਗਤ ਸਿੰਘ ਦੇ ਭਾਣਜਾ ਲੁਧਿਆਣਾ ਤੋਂ ਬਤੌਰ ਮੁੱਖ ਮਹਿਮਾਨ ਪਹੁੰਚ ਰਹੇ ਹਨ | ਅੰਧਵਿਸ਼ਵਾਸੀ, ਬੇਰੁਜ਼ਗਾਰੀ ਤੇ ਕਿਸਾਨੀ ਸੰਕਟ ਦੀਆਂ ਸਮੱਸਿਆਵਾਂ ਨੂੰ ਉਭਾਰਦੇ ਨਾਟਕ ‘ਨਵਾਂ ਜਨਮ’ ਤੇ ‘ਪੰਜਾਬ ਤਾਂ ਆਵਾਜ਼ਾਂ ਮਾਰਦਾ’ ਪੇਸ਼ ਕੀਤੇ ਜਾਣਗੇ | ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਰ.ਸੀ.ਐਫ. ਤੇ ਆਜ਼ਾਦ ਕਲਾ ਮੰਚ ਛੰਨਾ ਸ਼ੇਰ ਸਿੰਘ ਵੱਲੋਂ ਕੋਰੀਓਗ੍ਰਾਫ਼ੀ, ਗੀਤ ਸੰਗੀਤ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁਲਾਰੇ ਆਪਣੇ ਵਿਚਾਰ ਵੀ ਪੇਸ਼ ਕਰਨਗੇ | ਇਸ ਮੌਕੇ ਅਮਰਜੀਤ ਸਿੰਘ ਥਿੰਦ, ਸੁਖਦੇਵ ਸਿੰਘ ਜੇ.ਈ. ਬਿਜਲੀ ਬੋਰਡ, ਮਾਸਟਰ ਜਸਵਿੰਦਰ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ ਬੱਬਾ, ਡਾ. ਸਤਬੀਰ ਸਿੰਘ, ਹਰਪ੍ਰੀਤ ਸਿੰਘ ਰੂਬੀ ਹਾਜ਼ਰ ਸਨ |

About thatta

Comments are closed.

Scroll To Top
error: