Breaking News
Home / ਤਾਜ਼ਾ ਖਬਰਾਂ / ਸ.ਸ.ਸ.ਸਕੂਲ ਟਿੱਬਾ ਦੇ ਪੰਜਾਬੀ ਅਧਿਆਪਕ ਪਰਵਿੰਦਰ ਸਿੰਘ ਦਾ ਜਿਲ੍ਹਾ ਪੱਧਰੀ ਸਮਾਗਮ ਵਿੱਚ ਸਨਮਾਨ।

ਸ.ਸ.ਸ.ਸਕੂਲ ਟਿੱਬਾ ਦੇ ਪੰਜਾਬੀ ਅਧਿਆਪਕ ਪਰਵਿੰਦਰ ਸਿੰਘ ਦਾ ਜਿਲ੍ਹਾ ਪੱਧਰੀ ਸਮਾਗਮ ਵਿੱਚ ਸਨਮਾਨ।

tibba

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ: ਗੁਰਭਜਨ ਸਿੰਘ ਲਾਸਾਨੀ ਵੱਲੋਂ ਨੈਸ਼ਨਲ ਐਵਾਰਡੀ ਅਧਿਆਪਕ ਸ: ਸਰਵਣ ਸਿੰਘ ਔਜਲਾ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ 16 ਅਧਿਆਪਕਾਂ ਜਿਨ੍ਹਾਂ ਵਿਚ ਅਮਰੀਕ ਸਿੰਘ ਲੈਕਚਰਾਰ ਕਾਮਰਸ ਖੈੜਾ ਦੋਨਾ, ਪੰਕਜ ਧੀਰ ਲੈਕਚਰਾਰ ਖੀਰਾਂਵਾਲੀ, ਤਜਿੰਦਰਪਾਲ ਸਿੰਘ ਲੈਕਚਰਾਰ ਕਪੂਰਥਲਾ, ਪ੍ਰਮੋਦ ਕੁਮਾਰ ਸ਼ਰਮਾ ਗਣਿਤ ਅਧਿਆਪਕ ਚੱਕੋਕੀ, ਸੀਮਾ ਮਿਨਹਾਸ ਲੈਕਚਰਾਰ ਫਗਵਾੜਾ, ਸਤਿੰਦਰ ਕੌਰ ਸਾਇੰਸ ਮਿਸਟ੍ਰੈੱਸ ਹੁਸੈਨਪੁਰ, ਹਰਜਿੰਦਰ ਗੋਗਨਾ ਸਾਇੰਸ ਮਾਸਟਰ ਫਗਵਾੜਾ, ਕੁਲਦੀਪ ਸੂਦ ਸਾਇੰਸ ਮਾਸਟਰ ਢੱਪਈ, ਅਜੇ ਕੁਮਾਰ ਗਣਿਤ ਅਧਿਆਪਕ ਸਿੱਧਵਾਂ ਦੋਨਾ, ਬਲਬੀਰ ਸਿੰਘ ਗਣਿਤ ਅਧਿਆਪਕ ਮੋਠਾਂਵਾਲਾ, ਨਿਰਮਲ ਸਿੰਘ ਗਣਿਤ ਅਧਿਆਪਕ ਕਾਂਜਲੀ, ਜਗਤਾਰ ਸਿੰਘ ਪੰਜਾਬੀ ਅਧਿਆਪਕ ਬਰਿਆਰ, ਸੁਖਵਿੰਦਰ ਸਿੰਘ ਪੰਜਾਬੀ ਅਧਿਆਪਕ ਟਿੱਬਾ, ਪਰਮਜੀਤ ਸਿੰਘ ਡੀ.ਪੀ.ਈ ਸ਼ੇਖੂਪੁਰ ਤੇ ਜੋਤੀ ਮਹਿੰਦਰੂ ਸਾਇੰਸ ਅਧਿਆਪਕ ਪ੍ਰਵੇਜ਼ ਨਗਰ ਸ਼ਾਮਲ ਸਨ | ਇਸ ਤੋਂ ਇਲਾਵਾ ਰਾਜ ਪੱਧਰੀ ਸਮਾਗਮ ਵਿਚ ਪ੍ਰਸ਼ੰਸਾ ਪੱਤਰ ਲੈਣ ਵਾਲੇ ਜਸਵਿੰਦਰਪਾਲ ਡੀ.ਪੀ.ਈ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਾਸਾਨੀ ਨੇ ਇਨ੍ਹਾਂ ਮਿਹਨਤੀ ਅਧਿਆਪਕਾਂ ਵੱਲੋਂ ਸਿੱਖਿਆ ਖੇਤਰ ਵਿਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ | ਸਮਾਗਮ ਦੇ ਮੁੱਖ ਪ੍ਰਬੰਧਕ ਨੈਸ਼ਨਲ ਐਵਾਰਡੀ ਸ: ਸਰਵਣ ਸਿੰਘ ਔਜਲਾ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਤੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ: ਗੁਰਸ਼ਰਨ ਸਿੰਘ ਤੇ ਏ.ਈ.ਓ ਸ੍ਰੀ ਰੌਸ਼ਨ ਖੈੜਾ ਸਟੇਟ ਐਵਾਰਡੀ ਨੇ ਸਨਮਾਨਿਤ ਕੀਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹਨ | ਇਸ ਮੌਕੇ ਗੈਸਾ ਦੇ ਪ੍ਰਧਾਨ ਤੇ ਪਿ੍ੰਸੀਪਲ ਲਖਬੀਰ ਸਿੰਘ ਟਿੱਬਾ ਸਟੇਟ ਐਵਾਰਡੀ, ਸੁਖਵਿੰਦਰ ਸਿੰਘ ਚੀਮਾ, ਗੁਰਮੀਤ ਸਿੰਘ ਲਖ਼ਪਤ ਰਾਏ ਪ੍ਰਭਾਕਰ (ਤਿੰਨੇ ਸਟੇਟ ਐਵਾਰਡੀ), ਪਿ੍ੰਸੀਪਲ ਅਮਰਜੀਤ ਸਿੰਘ ਬਾਜਵਾ, ਪਿ੍ੰਸੀਪਲ ਸਤਪਾਲ ਕੌਰ ਬਾਜਵਾ, ਪਿ੍ੰਸੀਪਲ ਰਣਜੀਤ ਕੁਮਾਰ ਗੋਗਨਾ, ਪਿ੍ੰਸੀਪਲ ਮਨਜੀਤ ਕੌਰ, ਪਿ੍ੰਸੀਪਲ ਦਲਜੀਤ ਕੌਰ ਖੀਰਾਂਵਾਲੀ, ਪਿ੍ੰਸੀਪਲ ਬਿਕਰਮਜੀਤ ਸਿੰਘ ਸਿੱਧਵਾਂ ਦੋਨਾ, ਪਿ੍ੰਸੀਪਲ ਬਲਵਿੰਦਰ ਸਿੰਘ, ਲੈਕਚਰਾਰ ਇੰਦਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!