Breaking News
Home / ਤਾਜ਼ਾ ਖਬਰਾਂ / ਸ.ਸ.ਸ. ਸਕੂਲ ਟਿੱਬਾ ‘ਚ ਵਿਧਾਇਕ ਚੀਮਾ ਨੇ ਆਧੁਨਿਕ ਸਾਇੰਸ ਪ੍ਰਯੋਗਸ਼ਾਲਾ ਦਾ ਕੀਤਾ ਉਦਘਾਟਨ

ਸ.ਸ.ਸ. ਸਕੂਲ ਟਿੱਬਾ ‘ਚ ਵਿਧਾਇਕ ਚੀਮਾ ਨੇ ਆਧੁਨਿਕ ਸਾਇੰਸ ਪ੍ਰਯੋਗਸ਼ਾਲਾ ਦਾ ਕੀਤਾ ਉਦਘਾਟਨ

ਸਬ ਡਵੀਜਨ ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਆਧੁਨਿਕ ਯੁੱਗ ਦੀ ਸਾਇੰਸ ਪ੍ਰਯੋਗਸ਼ਾਲਾ ਦਾ ਉਦਘਾਟਨ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ ਤੇ ਉਪਰੰਤ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵੱਖ ਵੱਖ ਮਾਡਲਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ।

ਇਸ ਸਮੇ ਸਕੂਲ ਦੇ ਸਟੇਟ ਐਵਾਰਡ ਪ੍ਰਾਪਤ ਪ੍ਰਿੰਸੀਪਲ ਲਖਬੀਰ ਸਿੰਘ ਦੀ ਅਗਵਾਈ ਚ ਵਿਸ਼ਾਲ ਸਮਾਗਮ ਵੀ ਆਯੋਜਿਤ ਕੀਤਾ ਗਿਆ , ਜਿਸਨੂੰ ਸੰਬੋਧਨ ਕਰਦੇ ਹੋਏ ਐਮ ਐਲ ਏ ਚੀਮਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਸਕੂਲ ਵਿਚ ਇਹੋ ਜਿਹੀਆਂ ਪ੍ਰਯੋਗਸ਼ਾਲਾ ਦੀ ਬਹੁਤ ਲੋੜ ਹੈ । ਜਿਸ ਨਾਲ ਬੱਚਿਆਂ ਨੂੰ ਪ੍ਰੈਕਟੀਕਲ ਤੌਰ ਤੇ ਇਨ੍ਹਾਂ ਨੂੰ ਗਿਆਨ ਪ੍ਰਾਪਤ ਹੋਵੇ । ਜਿਸ ਦਾ ਇਨ੍ਹਾਂ ਨੂੰ ਫਾਇਦਾ ਮਿਲੇ ਅਤੇ ਇਹ ਆਪਣੇ ਖੇਤਰ ਵਿੱਚ ਤਰੱਕੀਆਂ ਕਰ ਕਰ ਸਰਕਾਰੀ ਸਕੂਲਾਂ ਦਾ ਮਾਣ ਵਧਾਉਣ । ਉਨ੍ਹਾਂ ਬੱਚਿਆਂ ਵਲੋਂ ਤਿਆਰ ਕਰਕੇ ਦਿਖਾਏ ਮਾਡਲਾਂ ਦੀ ਭਰਪੂਰ ਪ੍ਰਸੰਸਾ ਕੀਤੀ ।ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਯੋਗਸ਼ਾਲਾਵਾਂ ਨੂੰ ਹਲਕੇ ਦੇ ਹੋਰ ਸਕੂਲਾਂ ਵਿੱਚ ਵੀ ਖੋਹਲਿਆ ਜਾਵੇਗਾ ।

ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਲਖਬੀਰ ਸਿੰਘ ਟਿੱਬਾ ਸਟੇਟ ਐਵਾਰਡੀ ਨੇ ਐਮ ਐਲ ਏ ਸਾਹਿਬ ਤੋਂ ਮੰਗ ਕੀਤੀ ਕਿ ਟਿੱਬਾ ਦੇ ਇਸ ਸਕੂਲ ਵਿੱਚ ਪੰਜ ਕਮਰਿਆਂ ਦੀ ਜਰੂਰਤ ਹੈ । ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਇਲਾਕੇ ਦੇ 60 ਪਿੰਡਾਂ ਦੇ ਤਕਰੀਬਨ 850 ਵਿਦਿਆਰਥੀ ਵੱਖ ਵੱਖ ਵਿਸ਼ਿਆਂ ਅਤੇ ਖੇਡ ਵਿੰਗ ਚ ਸਿੱਖਿਆ ਪ੍ਰਾਪਤ ਕਰ ਰਹੇ ਹਨ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਕੂਲ ਵਿੱਚ ਅੰਗਰੇਜ਼ੀ ਲੈਕਚਰਾਰ , 2 ਕਾਮਰਸ ਲੈਕਚਰਾਰ ,ਤੇ ਕੰਪਿਊਟਰ ਅਧਿਆਪਕਾਂ ਦੀ ਕਮੀ ਪੂਰੀ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾਂ ਹੋ ਸਕੇ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਕੂਲ ਕਿ ਸਕੂਲ ਦੀ ਪੁਰਾਣੀ ਬਿਲਡਿੰਗ ਦੀ ਮੁਰੰਮਤ , ਰੰਗ ਰੋਗਨ , ਅਤੇ ਦੇਖਭਾਲ ਲਈ ਘੱਟੋ ਘੱਟ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ।

ਇਸ ਸਮੇਂ ਵਿਧਾਇਕ ਚੀਮਾ ਵਲੋਂ ਸਾਰੀਆਂ ਮੰਗਾਂ ਨੂੰ ਜਾਇਜ ਮੰਨਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਸਰਕਾਰੀ ਸਕੂਲ ਟਿੱਬਾ ਨੂੰ ਜਿਲ੍ਹੇ ਦੇ ਨਮੂਨੇ ਦੇ ਵਿਸ਼ੇਸ਼ ਸਕੂਲ ਵਜੋਂ ਵਿਕਸਿਤ ਕਰਨ ਲਈ ਯਤਨ ਕਰਨਗੇ ।

ਇਸ ਮੌਕੇ ਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ) ਬਿਕਰਮਜੀਤ ਸਿੰਘ ਥਿੰਦ ,ਸੂਬਾਈ ਸਕੱਤਰ ਕਾਂਗਰਸ ਪਰਵਿੰਦਰ ਸਿੰਘ ਪੱਪਾ, ਡਾ ਅਮਨਪ੍ਰੀਤ ਸਿੰਘ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ ,ਹਰਨੇਕ ਸਿੰਘ ਵਿਰਦੀ, ਮੁਖ਼ਤਾਰ ਸਿੰਘ ਭਗਤਪੁਰ ,ਰਵਿੰਦਰ ਰਵੀ ਪੀ ਏ , ਬਲਦੇਵ ਸਿੰਘ ਰੰਗੀਲਪੁਰ ,ਸਰਪੰਚ ਬਲਜੀਤ ਸਿੰਘ ਟਿੱਬਾ , ਸਰਪੰਚ ਮਹਿੰਦਰਪਾਲ ਸਿੰਘ , ਸਰਪੰਚ ਰਵਿੰਦਰ ਸਿੰਘ ਅਮਰਕੋਟ , ਸਰਪੰਚ ਲਖਵਿੰਦਰ ਸਿੰਘ ਸੈਦਪੁਰ , ਸਰਪੰਚ ਲੇਖ ਰਾਜ , ਸਰਪੰਚ ਮਲਕੀਤ ਸਿੰਘ ਠੱਟਾ ਨਵਾਂ , ਪ੍ਰਭਦਿਆਲ ਸਿੰਘ ਸੈਦਪੁਰ , ਮਾਸਟਰ ਰਣਜੀਤ ਸਿੰਘ , ਮਾਸਟਰ ਦਲਬੀਰ ਸਿੰਘ , ਗਿਆਨ ਸਿੰਘ ਸਾਬਕਾ ਬੀ ਪੀ ਈ ਓ , ਨਰਿੰਝਨ ਸਿੰਘ ਠੱਟਾ ਨਵਾਂ , ਪ੍ਰਿੰਸੀਪਲ ਅੰਜੂ ਘਈ , ਅਸ਼ਵਨੀ ਕੁਮਾਰ , ਸੰਦੀਪ ਕੁਮਾਰ , ਪਰਵਿੰਦਰ ਸਿੰਘ ਸੋਢੀ , ਜਸਵਿੰਦਰ ਸਿੰਘ ਭਗਤ , ਸਮੁੰਦਾ ਸਿੰਘ , ਸਰਬਜੀਤ ਸਿੰਘ , ਭਰਪੂਰ ਕੌਰ , ਗਗਨਦੀਪ ਸਿੰਘ , ਅਰੁਨਦੀਪ ਸਿੰਘ ਸੈਦਪੁਰ ਆਦਿ ਨੇ ਸ਼ਿਰਕਤ ਕੀਤੀ ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!