Breaking News
Home / ਤਾਜ਼ਾ ਖਬਰਾਂ / ਸੰਤ ਬਾਬਾ ਬੀਰ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਟੂਰਨਾਮੈਂਟ ਵਿੱਚ ਪਿੰਡ ਬੂਲਪੁਰ ਦੀ ਟੀਮ ਨੇ ਸੂਜੋਕਾਲੀਆ ਦੀ ਟੀਮ ਨੂੰ ਹਰਾਇਆ

ਸੰਤ ਬਾਬਾ ਬੀਰ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਟੂਰਨਾਮੈਂਟ ਵਿੱਚ ਪਿੰਡ ਬੂਲਪੁਰ ਦੀ ਟੀਮ ਨੇ ਸੂਜੋਕਾਲੀਆ ਦੀ ਟੀਮ ਨੂੰ ਹਰਾਇਆ

lfਸੰਤ ਬਾਬਾ ਬੀਰ ਸਿੰਘ ਦੀ ਯਾਦ ਵਿੱਚ ਸਲਾਨਾ ਕ੍ਰਿਕਟ ਟੂਰਨਾਮੈਂਟ ਗਰਾਮ ਪੰਚਾਇਤ ਬੂਲਪੁਰ, ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕੁੱਲ੍ਹ 16 ਟੀਮਾਂ ਨੇ ਭਾਗ ਲਿਆ। 06 ਜੂਨ 2012 ਤੋਂ ਚੱਲੇ ਆ ਰਹੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਮਿਤੀ 09 ਜੂਨ 2012 ਨੂੰ ਪਿੰਡ ਬੂਲਪੁਰ ਅਤੇ ਸੂਜੋਕਾਲੀਆ ਦੀ ਟੀਮ ਵਿੱਚਕਾਰ ਹੋਇਆ। ਪਿੰਡ ਬੂਲਪੁਰ ਦੀ ਟੀਮ ਨੇ 7 ਵਿਕਟਾਂ ਗੁਆ ਕੇ 116 ਦੌੜਾਂ ਬਣਾਈਆਂ । ਸੂਜੋਕਾਲੀਆ ਦੀ ਟੀਮ ਸਾਰੇ ਖਿਡਾਰੀ ਆਊਟ ਕਰਵਾ ਕੇ ਸਿਰਫ ਨੇ 56 ਦੌੜਾਂ ਹੀ ਬਣਾ ਸਕੀ। ਮੈਨ ਆਫ ਦਾ ਮੈਚ ਪਿੰਡ ਬੂਲਪੁਰ ਦੀ ਟੀਮ ਦੇ ਹਰਪ੍ਰੀਤ ਸਿੰਘ ਮੁੱਤੀ ਨੂੰ ਮਿਲਿਆ। ਜੇਤੂ ਟੀਮ ਨੂੰ 4100 ਰੁ: ਅਤੇ ਰੰਨਰ ਅੱਪ ਟੀਮ ਨੂੰ 2100 ਰੁ: ਇਨਾਮ ਵਜੋਂ ਦਿੱਤੇ ਗਏ। ਇਨਾਮਾਂ ਦੀ ਵੰਡ ਗਰਾਮ ਪੰਚਾਇਤ ਬੂਲਪੁਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀ ਗਈ। ਸੋਨੂੰ ਕਨੇਡਾ ਵੱਲੋਂ ਪਿੰਡ ਬੂਲਪੁਰ ਦੀ ਕ੍ਰਿਕਟ ਟੀਮ ਨੂੰ ਕਿੱਟਾਂ ਦਿੱਤੀਆ ਗਈਆ। ਕੁਮੈਂਟਰੀ ਦੀ ਸੇਵਾ ਹਰਵਿੰਦਰ ਸਿੰਘ ਗੋਰਾ ਅਤੇ ਕਰਮਬੀਰ ਸਿੰਘ ਧੰਜੂ ਵੱਲੋਂ ਕੀਤੀ ਗਈ। ਅੰਪਾਇਰ ਦੀ ਸੇਵਾ ਰਾਜਾ ਠੱਟਾ ਨਵਾਂ ਅਤੇ ਗੋਲਡੀ ਥੇਹ ਵਾਲਾ ਵੱਲੋਂ ਨਿਭਾਈ ਗਈ। ਸਕੋਰਰ ਦੀ ਸੇਵਾ ਇੰ: ਗੁਰਵਿੰਦਰ ਸਿੰਘ ਵੱਲੋਂ ਨਿਭਾਈ ਗਈ। ਪਿੰਡ ਦੇ ਸਰਪੰਚ ਸ. ਬਲਦੇਵ ਸਿੰਘ ਚੰਦੀ ਵੱਲੋਂ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਚੰਗੇ ਖਿਡਾਰੀ ਬਨਣ ਦੀ ਪ੍ਰੇਰਨਾ ਦਿੱਤੀ ਗਈ। ਸਰਪੰਚ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਕੋਈ ਵੀ ਖਿਡਾਰੀ ਭਵਿੱਖ ਵਿੱਚ ਨੈਸ਼ਨਲ ਜਾਂ ਇੰਟਰਨੈਸ਼ਨਲ ਪੱਧਰ ਤੇ ਕੋਈ ਨਾਮਨਾ ਖੱਟ ਕੇ ਆਉਂਦਾ ਹੈ ਤਾਂ ਉਸ ਦਾ ਗਰਾਮ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!