Breaking News
Home / ਹੁਕਮਨਾਮਾ ਸਾਹਿਬ / ਸੋਮਵਾਰ 2 ਫਰਵਰੀ 2015 (ਮੁਤਾਬਿਕ 20 ਮਾਘ ਸੰਮਤ 546 ਨਾਨਕਸ਼ਾਹੀ)

ਸੋਮਵਾਰ 2 ਫਰਵਰੀ 2015 (ਮੁਤਾਬਿਕ 20 ਮਾਘ ਸੰਮਤ 546 ਨਾਨਕਸ਼ਾਹੀ)

Huqam

ਸੋਰਠਿ ਮਹਲਾ ੫ ॥ ਸਿਮਰਉ ਅਪੁਨਾ ਸਾਂਈ ॥ ਦਿਨਸੁ ਰੈਨਿ ਸਦ ਧਿਆਈ ॥ ਹਾਥ ਦੇਇ ਜਿਨਿ ਰਾਖੇ ॥ ਹਰਿ ਨਾਮ ਮਹਾ ਰਸ ਚਾਖੇ ॥੧॥ ਅਪਨੇ ਗੁਰ ਊਪਰਿ ਕੁਰਬਾਨੁ ॥ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥ ਨਾਨਕ ਜਨ ਸਰਨਾਈ ॥ ਜਿਨਿ ਪੂਰਨ ਪੈਜ ਰਖਾਈ ॥ ਸਗਲੇ ਦੂਖ ਮਿਟਾਈ ॥ ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥ {ਅੰਗ 630-631}

ਪਦਅਰਥ: ਸਿਮਰਉਸਿਮਰਉਂ, ਮੈਂ ਸਿਮਰਦਾ ਹਾਂ। ਸਾਂਈਖਸਮਪ੍ਰਭੂ। ਰੈਨਿਰਾਤ। ਸਦਸਦਾ। ਧਿਆਈਧਿਆਈਂ, ਮੈਂ ਧਿਆਨ ਧਰਦਾ ਹਾਂ। ਦੇਇਦੇ ਕੇ। ਜਿਨਿਜਿਸ (ਖਸਮਪ੍ਰਭੂ) ਨੇ।੧।

ਗੁਰ ਊਪਰਿਗੁਰੂ ਤੋਂ। ਕੁਰਬਾਨੁਸਦਕੇ। ਜੀਅਸਾਰੇ ਜੀਵਾਂ ਉੱਤੇ।ਰਹਾਉ।

ਨਾਨਕ ਜਨਹੇ ਦਾਸ ਨਾਨਕ! ਜਿਨਿਜਿਸ (ਪਰਮਾਤਮਾ) ਨੇ। ਪੂਰਨਚੰਗੀ ਤਰ੍ਹਾਂ। ਪੈਜਇੱਜ਼ਤ। ਸਗਲੇਸਾਰੇ। ਭੁੰਚਹੁਖਾਵੋ, ਮਾਣੋ। ਭਾਈਹੇ ਭਾਈ!੨।

ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, (ਜਿਸ ਦੀ ਮੇਹਰ ਨਾਲ) ਸਰਬਵਿਆਪਕ ਦਾਤਾਰ ਪ੍ਰਭੂ ਜੀ (ਸੇਵਕਾਂ ਉਤੇ) ਕਿਰਪਾਲ ਹੁੰਦੇ ਹਨ, ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ।ਰਹਾਉ।

ਹੇ ਭਾਈ! ਮੈਂ (ਉਸ) ਖਸਮਪ੍ਰਭੂ (ਦਾ ਨਾਮ) ਸਿਮਰਦਾ ਹਾਂ, ਦਿਨ ਰਾਤ ਸਦਾ (ਉਸ ਦਾ) ਧਿਆਨ ਧਰਦਾ ਹਾਂ, ਜਿਸ ਨੇ ਆਪਣੇ ਹੱਥ ਦੇ ਕੇ (ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ) ਬਚਾ ਲਿਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖਿਆ।੪।

ਹੇ ਦਾਸ ਨਾਨਕ! (ਆਖ-) ਹੇ ਮੇਰੇ ਭਰਾਵੋ! ਉਸ ਪਰਮਾਤਮਾ ਦੀ ਸ਼ਰਨ ਪਏ ਰਹੋ, ਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਚੰਗੀ ਤਰ੍ਹਾਂ ਰੱਖ ਲਈ, ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ। ਹੇ ਭਰਾਵੋ! (ਤੁਸੀ ਭੀ ਉਸ ਦੀ ਸ਼ਰਨ ਪੈ ਕੇ) ਆਤਮਕ ਆਨੰਦ ਮਾਣੋ।੨।੨੮।੯੨।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!