Home / ਸੁਣੀ-ਸੁਣਾਈ / ਸੁਲਤਾਨਪੁਰ ਲੋਧੀ ਤੋਂ ‘ਆਪ’ ਦੇ ੳੁਮੀਦਵਾਰ ਦੇ ਐਲਾਨ ਨਾਲ ਬਗਾਵਤ ਸ਼ੁਰੂ।

ਸੁਲਤਾਨਪੁਰ ਲੋਧੀ ਤੋਂ ‘ਆਪ’ ਦੇ ੳੁਮੀਦਵਾਰ ਦੇ ਐਲਾਨ ਨਾਲ ਬਗਾਵਤ ਸ਼ੁਰੂ।

Untitled-1 copy

ਆਮ ਆਦਮੀ ਪਾਰਟੀ’ ਦੀ ਅਜੇ ਪੰਜਾਬ ‘ਚ ਉਮੀਦਵਾਰਾਂ ਦੀ ਪਹਿਲੀ ਸੂਚੀ ਰਿਲੀਜ਼ ਵੀ ਨਹੀਂ ਹੋਈ ਹੈ ਪਰ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ‘ਆਪ’ ਵਿਚ ਬਗਾਵਤ ਸ਼ੁਰੂ ਹੋ ਗਈ ਹੈ। ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ‘ਚ ਰਿਟਾਇਰਡ ਪੁਲਸ ਮੁਖੀ ਸੱਜਣ ਸਿੰਘ ਚੀਮਾ ਨੂੰ ਟਿਕਟ ਦੇਣ ਦੀ ਚਰਚਾ ਚੱਲ ਰਹੀ ਸੀ, ਜਿਸ ਨੂੰ ਦੇਖਦੇ ਹੋਏ ਸੁਲਤਾਨਪੁਰ ਲੋਧੀ ਵਿਚ ‘ਆਪ’ ਦੇ ਸਾਰੇ ਸੰਭਾਵੀ ਉਮੀਦਵਾਰਾਂ ਨੇ ਚੀਮਾ ਵਿਰੁੱਧ ਬਗਾਵਤ ਵਿਚ ਝੰਡਾ ਚੁੱਕ ਲਿਆ ਹੈ। ਮੰਗਲਵਾਰ ਨੂੰ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੁਲਤਾਪੁਰ ਲੋਧੀ ਦੇ ਕਈ ਸਰਕਲ ਪ੍ਰਧਾਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ ਦੀ ਕਾਪੀ ਮੀਡੀਆ ਨੂੰ ਜਾਰੀ ਕੀਤੀ, ਜਿਸ ‘ਚ ਉਨ੍ਹਾਂ ਕਿਹਾ ਕਿ ਅਰਜੁਨ ਐਵਾਰਡ ਪ੍ਰਾਪਤ ਸੱਜਣ ਸਿੰਘ ਚੀਮਾ ਨੇ ਵੀ ਸੁਲਤਾਨਪੁਰ ਲੋਧੀ ਤੋਂ ਟਿਕਟ ਲਈ ਬੇਨਤੀ ਕੀਤੀ ਹੈ। ਇਨ੍ਹਾਂ ਸਰਕਲ ਪ੍ਰਧਾਨਾਂ ਨੇ ਚੀਮਾ ‘ਤੇ ਦੋਸ਼ ਲਗਾਇਆ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਖੇਤਰ ‘ਚ ਲੰਬੇ ਸਮੇਂ ਤੱਕ ਡੀ. ਐੱਸ ਪੀ. ਦੇ ਅਹੁਦੇ ‘ਤੇ ਰਿਹਾ। ਉਨ੍ਹਾਂ ਨੇ ਚੀਮਾ ‘ਤੇ ਦੋਸ਼ ਲਗਾਇਆ ਕਿ ਉਹ ਮਲਾਈਦਾਰ ਅਹੁਦੇ ‘ਤੇ ਵਿਰਾਜਮਾਨ ਰਹੇ ਤੇ ਉਨ੍ਹਾਂ ਦੀ ਮੁੱਖ ਮੰਤਰੀ ਤੇ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਕਾਫੀ ਨੇੜਤਾ ਸੀ। ਬਿਨਾਂ ਨੇੜਤਾ ਦੇ ਉਹ ਮਲਾਈਦਾਰ ਅਹੁਦਾ ਹਾਸਿਲ ਨਹੀਂ ਕਰ ਸਕਦੇ ਸਨ। ਉਨ੍ਹਾਂ ਨੇ ਚੀਮਾ ਵਲੋਂ ਪੰਜਾਬ ਤੇ ਅਮਰੀਕਾ ਅਤੇ ਹੋਰ ਸਥਾਨਾਂ ‘ਤੇ ਬਣਾਈ ਗਈ ਜਾਇਦਾਦ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸਰਕਲ ਪ੍ਰਧਾਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ‘ਚ ਵਰਕਰਾਂ ਦੀਆਂ ਭਾਵਨਾਵਾਂ ਨੂੰ ਦੇਖ ਕੇ ਟਿਕਟਾਂ ਦੀ ਵੰਡ ਕਰਨੀ ਚਾਹੀਦੀ ਹੈ। ਜੇਕਰ ਭ੍ਰਿਸ਼ਟ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤਾਂ ਲੋਕਾਂ ‘ਚ ਇਸ ਦਾ ਬੁਰਾ ਸੰਦੇਸ਼ ਜਾਵੇਗਾ। ਉਨ੍ਹਾਂ ਕਿਹਾ ਕਿ ਚੀਮਾ ਨੂੰ ਟਿਕਟ ਦੇਣ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਸੱਜਣ ਸਿੰਘ ਚੀਮਾ ਵਿਰੁੱਧ ਕੇਜਰੀਵਾਲ ਨੂੰ ਹਲਫੀਆ ਬਿਆਨ ਵੀ ਭੇਜੇ ਗਏ ਹਨ, ਜਿਸ ‘ਤੇ ਸੁਲਤਾਨਪੁਰ ਲੋਧੀ ‘ਚ ਚੋਣ ਲੜਨ ਦੇ ਇਛੁੱਕ ਕਈ ਉਮੀਦਵਾਰਾਂ ਨੇ ਆਪਣੇ ਦਸਤਖਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਅਗਵਾਈ ਨੂੰ ਵਾਲੰਟੀਅਰਾਂ ਦੀਆਂ ਭਾਵਨਾਵਾਂ ਨੂੰ ਇਕ ਪਾਸੇ ਕਰਦੇ ਹੋਏ ਟਿਕਟਾਂ ਨਹੀਂ ਵੰਡਣੀਆਂ ਚਾਹੀਦੀਆਂ, ਨਹੀਂ ਤਾਂ ਉਸ ਦੇ ਨਤੀਜੇ ਚੰਗੇ ਨਹੀਂ ਨਿਕਲਣਗੇ। (Jag Bani: 03.08.2016)

About thatta

Comments are closed.

Scroll To Top
error: