Breaking News
Home / ਦੇਸ਼-ਵਿਦੇਸ਼ / ਸਿਡਨੀ ਵਿਚ ਚਲਦੇ ਗੁਰੂ ਨਾਨਕ ਪੰਜਾਬੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕੀਤਾ ਗਿਆ।

ਸਿਡਨੀ ਵਿਚ ਚਲਦੇ ਗੁਰੂ ਨਾਨਕ ਪੰਜਾਬੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕੀਤਾ ਗਿਆ।

ਸਿਡਨੀ ਵਿਚ ਚਲਦੇ ਗੁਰੂ ਨਾਨਕ ਪੰਜਾਬੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਪਿਛਲੇ ਦਿਨੀਂ ਕੀਤਾ ਗਿਆ। ਇਸ ਸਮਾਰੋਹ ਵਿਚ ਕੋਈ 150 ਦੇ ਕਰੀਬ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਗੁਰਬਾਣੀ ਅਤੇ ਪੰਜਾਬੀ ਉਚਾਰਨ ਮੁਕਾਬਲੇ ਵਿਚ ਪਹਿਲੇ ਸਥਾਨਾਂ ‘ਤੇ ਰਹਿਣ ‘ਤੇ ਪੁਰਸਕਾਰ ਦਿੱਤੇ ਗਏ। ਇਸ ਸਕੂਲ ਦੇ ਅਧਿਆਪਕਾਂ ਨੇ ਜਿਥੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਿਆ ਹੈ, ਉਥੇ ਗੁਰਮਤਿ ਪ੍ਰਤੀ ਵੀ ਪੂਰੀ ਜਾਣਕਾਰੀ ਦਿੱਤੀ ਹੈ। ਜਨਰਲ ਸਕੱਤਰ ਜਸਬੀਰ ਸਿੰਘ ਥਿੰਦ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਸਕੂਲ ਦੇ ਬੱਚੇ ਵਿਦੇਸ਼ਾਂ ਵਿਚ ਵਸਦੇ ਹੋਰ ਪੰਜਾਬੀ ਬੱਚਿਆਂ ਲਈ ਮਾਰਗ ਦਰਸ਼ਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਅਸੀਂ ਆਪਣੇ ਬੱਚਿਆਂ ਨੂੰ ਅਜਿਹੀਆਂ ਸੰਸਥਾਵਾਂ ਅਤੇ ਸਕੂਲਾਂ ਨਾਲ ਜੋੜੀਏ। ਇਸ ਮੌਕੇ ਬੱਚਿਆਂ ਨੂੰ ਅਸ਼ੀਰਵਾਦ ਅਤੇ ਸਨਮਾਨ ਚਿੰਨ੍ਹ ਦੇਣ ਲਈ ਪ੍ਰਧਾਨ ਅਮਰਜੀਤ ਸਿੰਘ ਗਿਰਨ, ਬਲਵਿੰAustraliaਦਰ ਸਿੰਘ ਚਾਹਲ, ਡਾਕਟਰ ਸੁਰਿੰਦਰ ਸਿੰਘ, ਮਨਜੀਤ ਸਿੰਘ ਪੁਰੇਵਾਲ, ਭੁਪਿੰਦਰ ਸਿੰਘ, ਦਲਜੀਤ ਸਿੰਘ ਬੱਲ, ਲਾਭ ਸਿੰਘ ਕੂਨਰ ਆਦਿ ਹਾਜ਼ਰ ਸਨ।

About admin_th

Check Also

ਸਾਹਿਬ ਥਿੰਦ ਨੇ ਬਰਤਾਨੀਆ ਸੰਸਦ ‘ਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਨੂੰ ਮੰਗ ਪੱਤਰ ਸੌਂਪਿਆ

ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਵਰਿੰਦਰ ਸ਼ਰਮਾ ਵਲੋਂ ਬਰਤਾਨੀਆ ਸਰਕਾਰ ਨੂੰ …

error: Content is protected !!