Breaking News
Home / ਤਾਜ਼ਾ ਖਬਰਾਂ / ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ ਅੰਮ੍ਰਿਤਪਾਨ ਕਰਕੇ ਬਣੇ ਗੁਰੂ ਵਾਲੇ।

ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ ਅੰਮ੍ਰਿਤਪਾਨ ਕਰਕੇ ਬਣੇ ਗੁਰੂ ਵਾਲੇ।

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ।

ਸਾਹਿਬ ਸ੍ਰੀ ਗਰੂ ਨਾਨਕ ਦੇਵ ਜੀ ਅਤੇ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਦੇਖ ਰੇਖ ਹੇਠ ਅੰਮ੍ਰਿਤ ਸੰਚਾਰ ਕਰਵਾਇਆ। ਜਿਸ ਵਿਚ ਪੰਜ ਪਿਆਰਿਆਂ ਨੇ ਪ੍ਰਾਣੀਆ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਣ ਕਰਵਾ ਕੇ ਗੁਰੂ ਵਾਲੇ ਬਣਾਇਆ। ਗੁਰਦੁਆਰਾ ਸਾਹਿਬ ਵਲੋ ਕਕਾਰ ਵੀ ਮੁਹੱਈਆ ਕਰਵਾਏ ਗਏ। ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਵਿਸ਼ੇਸ਼ ਪ੍ਰੇਰਨਾ ਸਦਕਾ ਇੰਦਰਜੀਤ ਸਿੰਘ ਬਜਾਜ ਸਾਬਕਾ ਸਰਪੰਚ, ਸ਼ਿਵਚਰਨ ਸਿੰਘ, ਹਰਵਿੰਦਰ ਸਿੰਘ ਪੱਪੀ, ਅਰਜਨ ਸਿੰਘ ਟੇਲਰ ਮਾਸਟਰ ਨੇ ਸਮੇਤ ਪਰਿਵਾਰ ਅਮਿੰਰਤਪਾਨ ਕੀਤਾ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਭਾਈ ਤੀਰਥ ਸਿੰਘ, ਸ਼ਿੰਗਾਰ ਸਿੰਘ, ਜੋਗਾ ਸਿੰਘ, ਕੁਲਵੰਤ ਸਿੰਘ, ਬਚਿੱਤਰ ਸਿੰਘ ਆਦਿ ਹਾਜ਼ਰ ਸਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!