Breaking News
Home / ਦੇਸ਼-ਵਿਦੇਸ਼ / ਸ਼ਹੀਦ ਊਧਮ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਇਟਲੀ ਵੱਲੋਂ ਰੋਮ ਇਕਾਈ ਦਾ ਗਠਨ।

ਸ਼ਹੀਦ ਊਧਮ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਇਟਲੀ ਵੱਲੋਂ ਰੋਮ ਇਕਾਈ ਦਾ ਗਠਨ।

ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਇਟਲੀ ਵੱਲੋਂ ਆਪਣੀਆਂ ਗਤੀਵਿਧੀਆਂ ਨਿਰੰਤਰ ਜਾਰੀ ਰੱਖਦਿਆਂ ਇਟਲੀ ਦੀ ਰਾਜਧਾਨੀ ਰੋਮ ਦੀ ਇਕਾਈ ਦਾ ਗਠਨ ਵੀ ਕੀਤਾ ਗਿਆ। ਸੁਖਜਿੰਦਰ ਸਿੰਘ ਕਾਲਰ ਅਤੇ ਤਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਉਲੀਕੇ ਗਏ ਸਮਾਗਮ ਵਿਚ ਸ਼ਿਰਕਤ ਕਰਦੇ ਹੋਏ ਕਲੱਬ ਦੇ ਚੇਅਰਮੈਨ ਸ: ਜਸਬੀਰ ਸਿੰਘ ਦੁਰਗਾਪੁਰ ਅਤੇ ਸ: ਜਗਮੀਤ ਸਿੰਘ ਦੁਰਗਾਪੁਰ ਨੇ ਰੋਮ ਇਕਾਈ ਦਾ ਗਠਨ ਕੀਤਾ ਅਤੇ ਨਵੇਂ ਅਹੁਦੇਦਾਰਾਂ ਦੀ ਸਰਬ-ਸੰਮਤੀ ਨਾਲ ਚੋਣ ਕਰਦੇ ਹੋਏ ਸ: ਧਰਮਿੰਦਰ ਸਿੰਘ ਸੋਨੂੰ ਨੂੰ ਰੋਮ ਇਕਾਈ ਦਾ ਪ੍ਰਧਾਨ ਥਾਪਿਆ ਅਤੇ ਜ਼ਿਲ੍ਹੇ ਨਾਲ ਸੰਬੰਧਿਤ ਆਗੂਆਂ ਦੀ ਚੋਣ ਸਬੰਧੀ ਸਾਰੇ ਅਧਿਕਾਰ ਵੀ ਉਨ੍ਹਾਂ ਨੂੰ ਦਿੱਤੇ ਗਏ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਸ: ਕੁਲਵੰਤ ਸਿੰਘ ਗਿੱਲ, ਸ: ਗੁਰਪ੍ਰੀਤ ਸਿੰਘ ਸੈਣੀ, ਸਰਬਜੀਤ ਸਿੰਘ, ਸ: ਤਾਰਾ ਸਿੰਘ ਗੁਜਰਾਂਵਾਲ ਸਹਾਇਕ ਸਕੱਤਰ, ਕੁਲਦੀਪ ਸਿੰਘ, ਸ: ਸੰਤੋਖ ਸਿੰਘ ਲਵੀਨੀਓ, ਬਲਕਾਰ ਸਿੰਘ ਪੰਡੋਰੀ, ਸਤਨਾਮ ਸਿੰਘ, ਕਮਲਜੀਤ ਸਿੰਘ ਗਿੱਦੜਪਿੰਡੀ, ਜੱਸਾ ਸੰਗਰੂਰ, ਕੁਲਵੰਤ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਕੁਲਵੰਤ ਸਿੰਘ ਭਾਣੋਲੰਗਾ, ਗੁਰਮੇਲ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸ: ਬਲਵਿੰਦਰ ਸਿੰਘ ਬਿੰਦਾ, ਸ: ਬਲਜਿੰਦਰ ਸਿੰਘ ਸਹੋਤਾ ਅਤੇ ਗਗਨਦੀਪ ਸਿੰਘ ਸਮੇਤ ਹੋਰ ਵੀ ਬਹੁਤ ਸਾਰੇ ਨੌਜਵਾਨ ਮੌਜੂਦ ਸਨ।sahid

About admin_th

Check Also

ਸਾਹਿਬ ਥਿੰਦ ਨੇ ਬਰਤਾਨੀਆ ਸੰਸਦ ‘ਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਨੂੰ ਮੰਗ ਪੱਤਰ ਸੌਂਪਿਆ

ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਵਰਿੰਦਰ ਸ਼ਰਮਾ ਵਲੋਂ ਬਰਤਾਨੀਆ ਸਰਕਾਰ ਨੂੰ …

error: Content is protected !!