Breaking News
Home / ਤਾਜ਼ਾ ਖਬਰਾਂ / ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਤਿੰਨ ਰੋਜ਼ਾ ਪੰਚਾਇਤੀ ਰਾਜ ਬਲਾਕ ਟੂਰਨਾਮੈਂਟ ਸ਼ੁਰੂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਤਿੰਨ ਰੋਜ਼ਾ ਪੰਚਾਇਤੀ ਰਾਜ ਬਲਾਕ ਟੂਰਨਾਮੈਂਟ ਸ਼ੁਰੂ

tibba

(ਪਰਸਨ ਲਾਲ ਭੋਲਾ)-ਖੇਡਾਂ ਨੂੰ ਪਿੰਡ ਪੱਧਰ ‘ਤੇ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਰਾਜ ਟੂਰਨਾਮੈਂਟ ਆਰੰਭ ਕੀਤੇ ਹਨ, ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਸਨ | ਉਕਤ ਸ਼ਬਦ ਬੀ.ਡੀ.ਪੀ.ਓ ਗੁਰਪ੍ਰਤਾਪ ਸਿੰਘ ਬਲਾਕ ਸੁਲਤਾਨਪੁਰ ਲੋਧੀ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੀਆਂ ਬਲਾਕ ਪੱਧਰ ਦੀਆਂ ਪੰਚਾਇਤੀ ਰਾਜ ਦੀਆਂ ਖੇਡਾਂ ਦੇ ਉਦਘਾਟਨ ਮੌਕੇ ਕਹੇ | ਇਨ੍ਹਾਂ ਖੇਡਾਂ ਦੇ ਉਦਘਾਟਨੀ ਵਾਲੀਬਾਲ ਮੈਚ ਦੇ ਖਿਡਾਰੀਆਂ ਨੂੰ ਬੀ.ਡੀ.ਪੀ.ਓ ਗੁਰਪ੍ਰਤਾਪ ਸਿੰਘ, ਜਸਵਿੰਦਰ ਕੌਰ ਸਰਪੰਚ ਟਿੱਬਾ ਤੇ ਪਿ੍ੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ ਵੱਲੋਂ ਸਾਂਝੇ ਤੌਰ ‘ਤੇ ਆਸ਼ੀਰਵਾਦ ਦਿੱਤਾ | ਵਾਲੀਬਾਲ ਦੇ ਉਦਘਾਟਨੀ ਮੈਚ ਵਿਚ ਤਲਵੰਡੀ ਚੌਧਰੀਆਂ ਨੇ 2-0 ਨਾਲ ਟਿੱਬਾ ਦੀ ਟੀਮ ਨੂੰ ਹਰਾਇਆ | ਦੂਜੇ ਮੈਚ ਵਿਚ ਡਡਵਿੰਡੀ ਨੇ ਜੱਬੋਵਾਲ ਨੂੰ ਹਰਾਇਆ | ਇਸ ਮੌਕੇ ਖੇਡ ਟੂਰਨਾਮੈਂਟ ਦੇ ਕਨਵੀਨਰ ਗੁਰਨਾਮ ਸਿੰਘ ਸਰਪੰਚ ਟੋਡਰਵਾਲ ਸਾਬਕਾ ਏ.ਈ.ਓ ਸਰਪੰਚ ਅਮਰੀਕ ਸਿੰਘ ਅਮਾਨੀਪੁਰ, ਹਰਵਿੰਦਰ ਸਿੰਘ ਪੰਚਾਇਤ ਅਫ਼ਸਰ, ਏ.ਈ ਰਕੇਸ਼ ਮਹਾਜਨ, ਚਰਨਜੀਤ ਸਿੰਘ ਏ.ਪੀ.ਓ, ਰਛਪਾਲ ਸਿੰਘ, ਸੁਖਬੀਰ ਸਿੰਘ, ਜਸਬੀਰ ਸਿੰਘ, ਪਲਵਿੰਦਰ ਸਿੰਘ, ਨਰਿੰਦਰਜੀਤ ਸਿੰਘ, ਲਾਲ ਸਿੰਘ, ਸਵਰਨ ਸਿੰਘ, ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਦਿ ਹਾਜ਼ਰ ਸਨ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!