Breaking News
Home / ਹੁਕਮਨਾਮਾ ਸਾਹਿਬ / ਸ਼ੁੱਕਰਵਾਰ 9 ਮਈ 2014 (ਮੁਤਾਬਿਕ 26 ਵਿਸਾਖ ਸੰਮਤ 546 ਨਾਨਕਸ਼ਾਹੀ) 03:45 AM IST

ਸ਼ੁੱਕਰਵਾਰ 9 ਮਈ 2014 (ਮੁਤਾਬਿਕ 26 ਵਿਸਾਖ ਸੰਮਤ 546 ਨਾਨਕਸ਼ਾਹੀ) 03:45 AM IST

11

ਸੋਰਠਿ ਮਹਲਾ ੫ ॥ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥ ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥ ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥ ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥ {ਅੰਗ 612}

ਪਦਅਰਥ: ਬ੍ਰਹਮੰਡਸ੍ਰਿਸ਼ਟੀ। ਕੋਦਾ। ਠਾਕੁਰੁਪਾਲਣਹਾਰ। ਰੇਹੇ ਭਾਈਸਾਰਿਸਾਰ ਲੈ ਕੇ। ਸਮਾਲੈਸੰਭਾਲ ਕਰਦਾ ਹੈ। ਮੂਰਖਿਮੂਰਖ ਨੇ।੧।

ਆਰਾਧਿ ਨ ਜਾਨਾ—(ਮੈਂਆਰਾਧਨਾ ਕਰਨੀ ਨਹੀਂ ਸਮਝੀ। ਕਰਤਾਕਰਦਾ ਹਾਂ। ਰੇਹੇ ਭਾਈਹਰਿ ਜੀਉਹੇ ਪ੍ਰਭੂ ਜੀਪਰਿਓਪੈ ਗਿਆ ਹੈ। ਰਾਮ ਦਾਸੁਰਾਮ ਦਾ ਦਾਸ।ਰਹਾਉ।

ਸੁਖ ਸਾਗਰਸੁਖਾਂ ਦਾ ਸਮੁੰਦਰ। ਭਰਪੂਰੀਵਿਆਪਕ। ਸਰਬ ਘਟਾਸਾਰੇ ਸਰੀਰਾਂ ਵਿਚ। ਸੰਗੇਨਾਲ ਹੀ।੨।

ਹਉਮੈਂ। ਮਿਤਿਹੱਦਬੰਦੀ। ਕਰਿਕਰ ਕੇ। ਵਰਨਉਵਰਨਉਂਮੈਂ ਬਿਆਨ ਕਰਦਾ ਹਾਂ। ਕਿਆ ਜਾਨਾਮੈਂ ਕੀਹ ਜਾਣਦਾ ਹਾਂਕਰਉਕਰਉਂ। ਮੈ ਮੂਰਖਮੈਨੂੰ ਮੂਰਖ ਨੂੰ।੩।

ਕੇਤਕ ਬਾਤ ਹੈਕੋਈ ਵੱਡੀ ਗੱਲ ਨਹੀਂ। ਕੋਟਿਕ੍ਰੋੜਾਂ। ਜਿਨਜਿਨ੍ਹਾਂ ਨੇ। ਗਰਭਾਸਿਗਰਭਆਸ਼ੈ ਵਿਚਗਰਭਜੋਨਿ ਵਿਚ।੪।

ਅਰਥ: ਹੇ ਭਾਈਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ। ਮੈਂ (ਤਾਂ ਜ਼ਬਾਨੀ ਜ਼ਬਾਨੀ ਹੀ) ‘ਹਰੀ ਹਰੀ‘, ‘ਗੁਰੂ ਗੁਰੂ‘ ਕਰਦਾ ਰਹਿੰਦਾ ਹਾਂ। ਹੇ ਪ੍ਰਭੂ ਜੀਮੇਰਾ ਨਾਮ ਰਾਮ ਦਾ ਦਾਸ” ਪੈ ਗਿਆ ਹੈ (ਹੁਣ ਤੂੰ ਹੀ ਮੇਰੀ ਲਾਜ ਰੱਖਤੇਭਗਤੀ ਦੀ ਦਾਤਿ ਦੇਹ)ਰਹਾਉ।

ਹੇ ਭਾਈਮੈਂ ਮੂਰਖ ਨੇ ਉਸ ਪਰਮਾਤਮਾ ਦਾ ਇੱਕ ਭੀ ਉਪਕਾਰ ਨਹੀਂ ਸਮਝਿਆਜੇਹੜਾ ਕ੍ਰੋੜਾਂ ਬ੍ਰਹਮੰਡਾਂ ਦਾ ਪਾਲਣਹਾਰ ਮਾਲਕ ਹੈਜੇਹੜਾ ਸਾਰੇ ਜੀਵਾਂ ਨੂੰ (ਰਿਜ਼ਕ ਆਦਿਕਦਾਤਾਂ ਦੇਣ ਵਾਲਾ ਹੈਜੇਹੜਾ (ਸਭ ਜੀਵਾਂ ਨੂੰ)ਪਾਲਦਾ ਹੈਸਦਾ (ਸਭ ਦੀਸਾਰ ਲੈ ਕੇ ਸੰਭਾਲ ਕਰਦਾ ਹੈ।੧।

ਹੇ ਭਾਈਮੈਂ ਮੂਰਖ ਉਸ ਪਰਮਾਤਮਾ ਨੂੰ ਕਿਤੇ ਦੂਰਵੱਸਦਾ ਸਮਝ ਰਿਹਾ ਹਾਂ ਜੇਹੜਾ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਜੇਹੜਾ ਦਇਆ ਦਾ ਘਰ ਹੈਜੇਹੜਾ ਸੁਖਾਂ ਦਾ ਸਮੁੰਦਰ ਹੈਜੇਹੜਾ ਸਾਰੇ ਸਰੀਰਾਂ ਵਿਚ ਹਰ ਥਾਂ ਮੌਜੂਦ ਹੈਜੇਹੜਾ ਸਭ ਜੀਵਾਂ ਦੇ ਅੰਗਸੰਗ ਰਹਿ ਕੇ ਸਭਨਾਂ ਦੇ ਕਰਮ ਵੇਖਦਾ ਹੈ ਤੇ (ਸਭ ਦੀਆਂ ਅਰਜ਼ੋਈਆਂਸੁਣਦਾ ਰਹਿੰਦਾ ਹੈ।੨।

ਹੇ ਭਾਈਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾਪਰ ਮੈਂ ਉਸ ਦੇ ਗੁਣਾਂ ਨੂੰ ਹੱਦਬੰਦੀ ਵਿਚ ਲਿਆ ਕੇ ਬਿਆਨ ਕਰਦਾ ਹਾਂ। ਮੈਂ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈਹੇ ਭਾਈਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ।੩।

ਹੇ ਭਾਈਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂਕ੍ਰੋੜਾਂ ਪਾਪੀ (ਸੰਸਾਰਸਮੁੰਦਰ ਤੋਂਪਾਰ ਲੰਘ ਰਹੇ ਹਨ। ਹੇ ਭਾਈਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।੪।੨।੧੩।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!