Breaking News
Home / ਤਾਜ਼ਾ ਖਬਰਾਂ / ਸ਼ਹੀਦੀ ਸਮਾਗਮ ਦੇ ਸਬੰਧ ‘ਚ ਕਪੂਰਥਲਾ ਤੋਂ ਦਮਦਮਾ ਸਾਹਿਬ ਠੱਟਾ ਤੱਕ ਪਹਿਲੀ ਯਾਤਰਾ ਕੱਲ੍ਹ 6 ਮਈ ਨੂੰ ਪਹੁੰਚੇਗੀ

ਸ਼ਹੀਦੀ ਸਮਾਗਮ ਦੇ ਸਬੰਧ ‘ਚ ਕਪੂਰਥਲਾ ਤੋਂ ਦਮਦਮਾ ਸਾਹਿਬ ਠੱਟਾ ਤੱਕ ਪਹਿਲੀ ਯਾਤਰਾ ਕੱਲ੍ਹ 6 ਮਈ ਨੂੰ ਪਹੁੰਚੇਗੀ

ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਯਾਦ ਵਿਚ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁਰਾਣਾ ਵਿਖੇ ਸਾਲਾਨਾ ਜੋੜ ਮੇਲੇ ਅਤੇ ਸਤਾਈਏ ਦੇ ਇਤਿਹਾਸਕ ਦਿਹਾੜੇ ਮੌਕੇ ਕਾਂਗਰਸ ਪਾਰਟੀ ਵਲੋਂ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕੀਤੀ ਜਾਣ ਵਾਲੀ ਕਾਨਫ਼ਰੰਸ ਸਬੰਧੀ ਡਡਵਿੰਡੀ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਰਮੇਸ਼ ਡਡਵਿੰਡੀ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਹੇਠ ਪਿੰਡ ਡਡਵਿੰਡੀ ਵਿਖੇ ਹੋਈ |

ਇਸ ਮੀਟਿੰਗ ਮੌਕੇ ਕਾਨਫ਼ਰੰਸ ‘ਚ ਵੱਡੀ ਗਿਣਤੀ ‘ਚ ਸ਼ਾਮਿਲ ਹੋ ਕੇ ਕਾਨਫ਼ਰੰਸ ਨੂੰ ਸਫ਼ਲ ਕਰਨ ਅਤੇ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੱਤਾ ਸੰਭਾਲਣ ਤੋਂ ਲੈ ਕੇ ਕਰਵਾਏ ਗਏ ਕੰਮਾਂ ਅਤੇ ਕਾਰਗੁਜ਼ਾਰੀ ਨੂੰ ਘਰ-ਘਰ ਪਹੁੰਚਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਵੱਖ-ਵੱਖ ਪਿੰਡਾਂ ‘ਚ ਜਾ ਕੇ ਕਾਂਗਰਸ ਦੇ ਵਰਕਰਾਂ ਨੂੰ ਕਾਨਫ਼ਰੰਸ ‘ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ |

ਇਸ ਮੌਕੇ ਸੰਬੋਧਨ ਕਰਦਿਆਂ ਰਮੇਸ਼ ਡਡਵਿੰਡੀ ਨੇ ਕਿਹਾ ਕਿ ਇਕ ਸਾਲ ਦੇ ਅਰਸੇ ਵਿਚ ਕੈਪਟਨ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਬਹੁਤ ਸਾਰੇ ਵਾਅਦੇ ਪੂਰੇ ਕਰਕੇ ਜਨਤਾ ਦਾ ਦਿਲ ਜਿੱਤ ਲਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਰਹਿੰਦੇ ਵਾਅਦੇ ਵੀ ਜਲਦੀ ਪੂਰੇ ਕੀਤੇ ਜਾਣਗੇ |

ਇਸ ਮੌਕੇ ਸ੍ਰੀ ਸ਼ਿੰਦਰਪਾਲ ਸਾਬਕਾ ਸਰਪੰਚ ਡਡਵਿੰਡੀ, ਮਲਕੀਅਤ ਸਿੰਘ ਨੰਬਰਦਾਰ, ਕੁਲਵੰਤ ਸਿੰਘ ਚੱਕ ਕੋਟਲਾ, ਰਣਜੀਤ ਸਿੰਘ ਜੱਜ, ਚਰਨਜੀਤ ਸਿੰਘ, ਕਰਨ ਧੰਜੂ, ਮਨਪ੍ਰੀਤ ਸਿੰਘ, ਸੋਢੀ ਲਾਲ, ਸੁਰਿੰਦਰਪਾਲ, ਬਲਵੰਤ ਸਿੰਘ, ਜਸਵੰਤ ਸਿੰਘ ਬਾਜਵਾ, ਜਸਬੀਰ ਸਿੰਘ ਮੱਲ੍ਹੀ, ਅਜੈ ਕੁਮਾਰ, ਹੁਸਨ ਲਾਲ, ਕੇਵਲ ਸਿੰਘ, ਹੀਰਾ ਲਾਲ, ਤਿਲਕ, ਸਾਬੀ, ਮੋਠਾਂਵਾਲਾ ਆਦਿ ਹਾਜ਼ਰ ਸਨ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!