Breaking News
Home / ਤਾਜ਼ਾ ਖਬਰਾਂ / ਸ਼ਮਸ਼ਾਨ ਘਾਟ ਠੱਟਾ ਵਿਖੇ ਵਿਕਾਸ ਕਾਰਜ ਸਿਖਰਾਂ ਤੇ

ਸ਼ਮਸ਼ਾਨ ਘਾਟ ਠੱਟਾ ਵਿਖੇ ਵਿਕਾਸ ਕਾਰਜ ਸਿਖਰਾਂ ਤੇ

ਪਿੰਡ ਠੱਟਾ ਦੇ ਸ਼ਮਸ਼ਾਨ ਘਾਟ ਠੱਟਾ ਦੀ ਨੁਹਾਰ ਬਦਲਣ ਦੀ ਪ੍ਰਕਿਰਿਆ ਅੱਜ-ਕੱਲ੍ਹ ਜ਼ੋਰਾਂ-ਸ਼ੋਰਾਂ ਤੇ ਚੱਲ ਰਹੀ ਹੈ। ਮਾਸਟਰ ਮਹਿੰਗਾ ਸਿੰਘ ਮੋਮੀ ਦੀ ਯੋਗ ਅਗਵਾਈ ਅਧੀਨ ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸ਼ਮਸ਼ਾਨ ਘਾਟ ਵਿੱਚ ਬੈਠਣ ਲਈ ਬੈਂਚ, ਥੜ੍ਹੇ, ਪੂਰੇ ਸ਼ਮਸ਼ਾਨ ਘਾਟ  ਦੀ 8 ਫੁੱਟ ਉੱਚੀ ਵਲਗਣ ਕਰਕੇ ਪੂਰੀ ਚਾਰਦੀਚਾਰੀ ਨੂੰ ਦੋਨਾਂ ਪਾਸਿਆਂ ਤੋਂ ਪਲੱਸਤਰ ਕਰਕੇ ਇੱਕ ਸੁੰਦਰ ਗੇਟ ਲਗਾ ਦਿੱਤਾ ਗਿਆ ਹੈ। ਸਾਰਿਆਂ ਥੜ੍ਹਿਆਂ ਨੂੰ ਟਾਇਲਾਂ ਲਗਾ ਕੇ ਸੁੰਦਰ ਬਣਾਇਆ ਜਾ ਰਿਹਾ ਹੈ। ਇੱਕ ਨਵੇਂ ਕਮਰੇ ਦੀ ਨੀਂਹ ਭਰ ਦਿੱਤੀ ਗਈ ਤਾਂ ਜੋ ਭਵਿੱਖ ਵਿੱਚ ਕਮਰੇ ਦੀ ਉਸਾਰੀ ਕੀਤੀ ਜਾ ਸਕੇ। ਚੱਲ ਰਹੇ ਇਸ ਕੰਮ ਤੇ ਹੁਣ ਤੱਕ ਤਕਰੀਬਨ 3.5 ਲੱਖ ਰੁਪਏ ਦਾ ਖਰਚ ਆ ਚੁੱਕਾ ਹੈ। ਮਾਸਟਰ ਮਹਿੰਗਾ ਸਿੰਘ ਜੀ ਨੇ ਵਿਸ਼ੇਸ਼ ਰੂਪ ਵਿੱਚ ਗੱਲ ਕਰਦਿਆਂ ਦੱਸਿਆ ਕਿ ਅਜੇ ਸ਼ਮਸ਼ਾਨ ਘਾਟ ਵਿੱਚ ਇੰਟਰਲੌਕ ਟਾਇਲਾਂ ਲਾਉਣ ਦਾ ਕੰਮ ਬਾਕੀ ਬਚਦਾ ਹੈ ਜਿਸ ਲਈ ਪ੍ਰਵਾਸੀ ਵੀਰਾਂ ਵੱਲੋਂ ਸਹਿਯੋਗ ਦੀ ਲੋੜ ਹੈ। ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਸਾਰਿਆਂ ਨੂੰ ਇਸ ਕਾਰਜ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਇਸ ਅੰਤਿਮ ਅਸਥਾਨ ਨੂੰ ਵਧੀਆਂ ਦਿੱਖ ਪ੍ਰਦਾਨ ਕਿਤੀ ਜਾ ਸਕੇ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!