Breaking News
Home / ਤਾਜ਼ਾ ਖਬਰਾਂ / ਵੱਧ ਬਿੱਲ ਉਗਰਾਹੁਣ ‘ਤੇ ਲੋਕਾਂ ਵੱਲੋਂ ਪਾਵਰਕਾਮ ਵਿਰੁੱਧ ਰੋਸ ਮੁਜ਼ਾਹਰਾ

ਵੱਧ ਬਿੱਲ ਉਗਰਾਹੁਣ ‘ਤੇ ਲੋਕਾਂ ਵੱਲੋਂ ਪਾਵਰਕਾਮ ਵਿਰੁੱਧ ਰੋਸ ਮੁਜ਼ਾਹਰਾ

26032013 (2)ਪਾਵਰਕਾਮ ਵੱਲੋਂ ਬਿਜਲੀ ਦੇ ਬਿੱਲਾਂ ਵਿਚ ਫੁਟਕਲ ਖਰਚੇ ਪਾ ਕੇ ਉਪਭੋਗਤਾਵਾਂ ਦੀ ਕੀਤੀ ਜਾ ਰਹੀ ਸਿੱਧੀ ਲੁੁੱਟ ਨੂੰ ਰੋਕਣ ਵਾਸਤੇ ਅੱਜ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ ਨੇ ਪਾਵਰਕਾਮ ਸਬ ਡਵੀਜ਼ਨ ਟਿੱਬਾ ਦੇ ਦਫ਼ਤਰ ਅੱਗੇ ਰੋਸ ਮੁਜਾਹਰਾ ਕੀਤਾ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੰਗ ਪੱਤਰ ਇੰਜ: ਰਾਜ ਕੁਮਾਰ ਐਸ.ਡੀ.ਓ ਪੰਜਾਬ ਰਾਜ ਬਿਜਲੀ ਬੋਰਡ ਸੌਾਪਿਆ | ਜਿਸ ਵਿਚ ਮੰਗ ਕੀਤੀ ਗਈ ਕਿ ਜੇ 27 ਮਾਰਚ ਤੱਕ ਬਿਜਲੀ ਦੇ ਬਿੱਲਾਂ ਵਿਚੋਂ ਫੁੱਟਕਲ ਖ਼ਰਚੇ ਨਾ ਕੱਢੇ ਗਏ ਤਾਂ 28 ਮਾਰਚ ਨੂੰ ਐੱਸ.ਈ ਕਪੂਰਥਲਾ ਦੇ ਦਫ਼ਤਰ ਅੱਗੇ ਮੁਜਾਹਰਾ ਕੀਤਾ ਜਾਵੇਗਾ | ਮੁਜਾਹਰਾਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਾਧੂ ਸਿੰਘ ਸਰਪੰਚ ਠੱਟਾ ਨਵਾਂ, ਮਾਸਟਰ ਦੇਸ ਰਾਜ ਬੂਲਪੁਰ, ਜਸਵੰਤ ਸਿੰਘ, ਸਵਰਨ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ, ਸ਼ਿੰਗਾਰਾ ਸਿੰਘ, ਸੁਖਦੇਵ ਸਿੰਘ ਮੋਮੀ, ਜੀਤ ਸਿੰਘ ਮੋਮੀ, ਮਨੀਸ਼ ਸ਼ਰਮਾ ਯੂਥ ਆਗੂ ਕਾਂਗਰਸ, ਦਰਸ਼ਨ ਸਿੰਘ, ਕਰਮਜੀਤ ਸਿੰਘ, ਚਰਨ ਸਿੰਘ, ਬਿਕਰਮਜੀਤ ਸਿੰਘ, ਮਾਸਟਰ ਮਹਿੰਗਾ ਸਿੰਘ, ਮਾਸਟਰ ਜਰਨੈਲ ਸਿੰਘ, ਸਾਧੂ ਸਿੰਘ, ਬਖਸ਼ੀਸ਼ ਸਿੰਘ, ਬਲਬੀਰ ਸਿੰਘ, ਬਚਿੱਤਰ ਸਿੰਘ, ਦੀਦਾਰ ਸਿੰਘ, ਸੁਖਵਿੰਦਰ ਸਿੰਘ ਮੋਮੀ, ਦਲੀਪ ਸਿੰਘ ਮੋਮੀ, ਸੂਬੇਦਾਰ ਪ੍ਰੀਤਮ ਸਿੰਘ, ਮੰਗਤ ਰਾਮ, ਬਲਕਾਰ ਸਿੰਘ, ਬਲਵਿੰਦਰ ਸਿੰਘ ਐਡਵੋਕੇਟ ਵੀ ਹਾਜ਼ਰ ਸਨ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!