Breaking News
Home / ਤਾਜਾ ਜਾਣਕਾਰੀ / ਵਰਚੁਅਲ ਰਿਐਲਿਟੀ ਦਾ ਕਮਾਲ – ਮ੍ਰਿਤਕ ਬੇਟੀ ਨੂੰ 4 ਸਾਲ ਬਾਅਦ ਮਿਲੀ ਮਾਂ ਦੇਖੋ ਸਾਇੰਸ ਦੀ ਨਵੀਂ ਖੋਜ

ਵਰਚੁਅਲ ਰਿਐਲਿਟੀ ਦਾ ਕਮਾਲ – ਮ੍ਰਿਤਕ ਬੇਟੀ ਨੂੰ 4 ਸਾਲ ਬਾਅਦ ਮਿਲੀ ਮਾਂ ਦੇਖੋ ਸਾਇੰਸ ਦੀ ਨਵੀਂ ਖੋਜ

ਦੇਖੋ ਸਾਇੰਸ ਦੀ ਨਵੀਂ ਖੋਜ

ਸ਼ਾਇਦ ਤੁਸੀਂ ਵਿਸ਼ਵਾਸ ਨਾ ਕਰੋ ਪਰ ਇਹ ਸੱਚ ਹੈ ਕਿ ਟੈਕਨਾਲੋਜੀ ਦੀ ਮਦਦ ਨਾਲ ਹੁਣ ਤੁਸੀਂ ਆਪਣੇ ਪਰਿਵਾਰ ਦੇ ਮ੍ਰਿ ਤ ਕ ਮੈਂਬਰਾਂ ਨੂੰ ਮਿਲ ਸਕਦੇ ਹੋ, ਉਨ੍ਹਾਂ ਨੂੰ ਛੂਹ ਸਕਦੇ ਹੋ ਅਤੇ ਉਨ੍ਹਾਂ ਨਾਲ ਗੱਲਾਂ ਵੀ ਕਰ ਸਕਦੇ ਹੋ। ਹੱਲ ਹੀ ’ਚ ਅਜਿਹਾ ਵਾਕਿਆ ਕੋਰੀਆ ਦੇ ਇਕ ਟੈਲੀਵਿਜ਼ਨ ਸ਼ੋਅ ’ਚ ਦੇਖਣ ਨੂੰ ਮਿਲਿਆ। ‘ਮੀਟਿੰਗ ਯੂ’ ਨਾਂ ਦੇ ਇਸ ਸ਼ੋਅ ’ਚ ਇਕ ਮਾਂ ਨੂੰ ਉਸ ਦੀ ਬੇਟੀ ਨਾਲ ਮਿਲਵਾਇਆ ਗਿਆ, ਜਿਸ ਦੀ ਮੌਤ ਸਾਲ 2016 ’ਚ ਹੀ ਹੋ ਚੁੱਕੀ ਸੀ। ਸ਼ੋਅ ’ਚ ਮਾਂ ਨੂੰ ਉਸ ਨੂੰ 7 ਸਾਲ ਦੀ ਬੇਟੀ ਨਾਲ ਮਿਲਵਾਉਣ ਲਈ ਵਰਚੁਅਲ ਰਿਐਲਿਟੀ ਦਾ ਇਸਤੇਮਾਲ ਕੀਤਾ ਗਿਆ।

ਟੈਕਨਾਲੋਜੀ ਦੇ ਕਮਾਲ ਨਾਲ ਬੇਟੀ ਨੂੰ ਛੁਹਿਆ
ਇਹ ਇਸ ਟੈਕਨਾਲੋਜੀ ਦਾ ਹੀ ਕਮਾਲ ਹੈ ਕਿ ਮੌਤ ਦੇ ਕਰੀਬ 4 ਸਾਲ ਬਾਅਦ ਵੀ ਇਕ ਮਾਂ ਨੇ ਆਪਣੀ ਬੇਟੀ ਨੂੰ ਨਾ ਸਿਰਫ ਛੁਹਿਆ, ਸਗੋਂ ਉਸ ਨਾਲ ਗੱਲਾਂ ਵੀ ਕੀਤੀਆਂ। ਗੱਲਬਾਤ ਦੌਰਾਨ ਬੇਟੀ ਨੇ ਆਪਣੀ ਮਾਂ ਨੂੰ ਭਰੋਸਾ ਦਿਵਾਇਆ ਕਿ ਹੁਣ ਉਹ ਕਿਸੇ ਤਰ੍ਹਾਂ ਦਾ ਦ ਰ ਦ ਨਹੀਂ ਮਹਿਸੂਸ ਕਰ ਰਹੀ। ਮਾਂ, ਬੇਟੀ ਨੂੰ ਪੂਰੀ ਤਰ੍ਹਾਂ ਨੇੜੇ ਮਹਿਸੂਸ ਕਰ ਸਕੇ ਇਸ ਲਈ ਟੱਚ ਸੈਂਸਟਿਵ ਗਲਵਜ਼ ਅਤੇ ਆਡੀਓ ਦਾ ਇਸਤੇਮਾਲ ਕੀਤਾ ਗਿਆ।

ਸ਼ੋਅਮੇਕਰ ਨੇ ਮਾਂ ਨੂੰ ਬੇਟੀ ਨਾਲ ਮਿਲਵਾਉਣ ਲਈ ਵਾਈਵ ਵਰਚੁਅਲ ਰਿਐਲਿਟੀ ਹੈੱਡਗਿਅਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਗਾਰਡਨ ’ਚ ਲਿਜਾਇਆ ਗਿਆ, ਜਿਥੇ ਉਸ ਦੀ ਬੇਟੀ ਪਰਪਲ ਡਰੈੱਸ ’ਚ ਖੜ੍ਹੀ ਹੋ ਕੇ ਮੁਸਕੁਰਾ ਰਹੀ ਸੀ। ਬੇਟੀ ਨੂੰ ਇੰਨੇ ਸਾਲਾਂ ਬਾਅਦ ਦੇਖਦੇ ਹੀ ਮਾਂ ਭਾਵੁਕ ਹੋ ਗਈ। ਮਾਂ ਨੂੰ ਆਪਣੇ ਕਰੀਬ ਦੇਖ ਬੇਟੀ ਨੇ ਕਿਹਾ, ‘ਮਾਂ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ।’ ਜਵਾਬ ’ਚ ਮਾਂ ਨੇ ਵੀ ਇਹੀ ਗੱਲ ਕਹੀ। ਦੇਖੋ ਵੀਡੀਓ ਜੋ ਟੀਵੀ ਦੁਆਰਾ ਪ੍ਰਸਾਰਤ ਕੀਤੀ ਗਈ

ਚਿਹਰਾ ਡਿਜ਼ਾਈਨ ਕਰਨ ਲਈ ਕੀਤੀ ਗਈ ਮਿਹਨਤ
ਕੋਰੀਆ ਦੀ ਕੰਪਨੀ Munhwa Broadcasting Corporation ਨੇ ਬੱਚੀ ਦੇ ਚਿਹਰੇ ਨੂੰ ਡਿਜ਼ਾਈਨ ਕਰਨ ਲਈ ਕਾਫੀ ਮਿਹਨਤ ਕੀਤੀ। ਇਸ ਵਿਚ ਉਨ੍ਹਾਂ ਨੂੰ ਉਸ ਮ੍ਰਿਤਕ ਬੱਚੀ ਦੇ ਚਿਹਰੇ, ਸਰੀਰ ਅਤੇ ਆਵਾਜ਼ ਨੂੰ ਓਰਿਜਨਲ ਰੱਖਣ ਲਈ ਪੂਰੀ ਮਿਹਨਤ ਕੀਤੀ ਤਾਂ ਜੋ ਮਾਂ ਨੂੰ ਆਪਣੀ ਬੇਟੀ ਦੇ ਕਰੀਬ ਹੋਣ ਦਾ ਪੂਰਾ ਅਹਿਸਾਸ ਹੋਵੇ।

ਬੇਟੀ ਨੂੰ ਛੂਹਣ ’ਚ ਝਿ ਜ ਕ ਰਹੀ ਸੀ ਮਾਂ
ਸ਼ੁਰੂਆਤ ’ਚ ਆਪਣੀ ਬੇਟੀ ਦੇ ਡਿਜੀਟਲ ਰੂਪ ਨੂੰ ਛੂਹਣ ’ਚ ਮਾਂ ਥੋੜ੍ਹਾ ਝਿਜਕ ਰਹੀ ਸੀ, ਹਾਲਾਂਕਿ ਬੇਟੀ ਦੇ ਕਹਿਣ ਤੋਂ ਬਾਅਦ ਮਾਂ ਨੇ ਬੇਟਰੀ ਦਾ ਹੱਥ ਫੜਿਆ। ਹੱਥ ਫੜਦੇ ਹੀ ਮਾਂ ਦੀਆਂ ਅੱਖਾਂ ’ਚੋਂ ਤੇ ਜ਼ੀ ਨਾਲ ਹੰਝੂ ਨਿਕਲਣ ਲੱਗੇ। ਬਾਹਰੋਂ ਇਸ ਸ਼ੋਅ ਨੂੰ ਦੇਖ ਰਹੇ ਬੱਚੀ ਦੇ ਪਿਤਾ, ਭਰਾ ਅਤੇ ਭੈਣ ਵੀ ਇਸ ਭਾ ਵੁ ਕ ਪਲ ਨੂੰ ਦੇਖ ਕੇ ਆਪਣੇ ਹੰਝੂ ਨਾ ਰੋਕ ਸਕੇ। ਥੋੜੀ ਦੇਰ ਬਾਅਦ ਇਸ ਵਰਚੁਅਲ ਸਫਰ ਦਾ ਅੰਤ ਹੋਇਆ ਬੇਟੀ ਨੇ ਮਾਂ ਨੂੰ ਕਿਹਾ ਕਿ ਉਹ ਹੁਣ ਥੱਕ ਗਈ ਹੈ ਅਤੇ ਸੋਣਾ ਚਾਹੁੰਦੀ ਹੈ, ਜਿਸ ਤੋਂ

ਬਾਅਦ ਮਾਂ ਨੂੰ ਆਪਣੀ ਲਾਡਲੀ ਬੇਟੀ ਨੂੰ ਅ ਲ ਵਿ ਦਾ ਕਹਿਣਾ ਪਿਆ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

About admin_th

Check Also

ਦੇਖੋ ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ (ਵੀਡੀਓ )

ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਧਾਨ …

error: Content is protected !!