Breaking News
Home / ਉੱਭਰਦੀਆਂ ਕਲਮਾਂ / ਰੱਖੜੀ ਵਾਲੇ ਦਿਨ ਮੈ ਸੱਜਣੋ ਭੈਣ ਨੂੰ ਫੋਨ ਲਗਾਇਆ-ਨੇਕ ਨਿਮਾਣਾਂ ਸੇਰਗਿੱਲ

ਰੱਖੜੀ ਵਾਲੇ ਦਿਨ ਮੈ ਸੱਜਣੋ ਭੈਣ ਨੂੰ ਫੋਨ ਲਗਾਇਆ-ਨੇਕ ਨਿਮਾਣਾਂ ਸੇਰਗਿੱਲ

1

ਰੱਖੜੀ ਵਾਲੇ ਦਿਨ ਮੈ ਸੱਜਣੋ ਭੈਣ ਨੂੰ ਫੋਨ ਲਗਾਇਆ,
ਭੈਣ ਨੇ ਘਰ ਦਾ ਹਾਲ ਸੀ ਦੱਸਿਆ,
ਸੁਣ ਕੇ ਦਿਲ ਭਰ ਆਇਆ,
ਭੈਣ ਮੇਰੀ ਸੀ ਕਹਿਦੀ ਮੈਨੂੰ ਵੀਰਾ ਵਾਪਸ ਆਜਾ,
ਰੱਖੜੀ ਮੇਰੀ ਤਰਸੇ ਸੱਖਣੀ ਇਹਨੂੰ ਗੁੱਟ ਦਿਖਾ ਜਾ,
ਮੈ ਦੱਸਿਆ ਮੇਰੀ ਸੁਣ ਨੀ ਭੈਣੇ ਮੇਰਾ ਹੁਣੇ ਸੂਤ ਜਿਹਾ ਆਇਆ,
ਰੱਖੜੀ ਵਾਲੇ ਦਿਨ ਮੈ ਸੱਜਣੋ ਭੈਣ ਨੂੰ ਫੋਨ ਲਗਾਇਆ।
ਤੈਨੂੰ ਵੀਰਾ ਬੇਬੇ ਬਾਪੂ ਬੜਾ ਯਾਦ ਹੀ ਕਰਦੇ,
ਸ਼ਰੀਕ ਦੇਖ ਕੇ ਛੋਟੇ ਨੂੰ ਕੱਲਿਆਂ ਰਹਿੰਦੇ ਬੜਾ ਹੀ ਲੜਦੇ,
ਕੱਲਾ ਤੇਰਾ ਵੀਰ ਵੇ ਘਰ ਵਿੱਚ ਰਹਿੰਦਾ ਮਾਂ ਦਾ ਜਾਇਆ,
ਰੱਖੜੀ ਵਾਲੇ ਦਿਨ ਮੈ ਸੱਜਣੋ ਭੈਣ ਨੂੰ ਫੋਨ ਲਗਾਇਆ।
ਜਿਥੇ ਮੇਰੀ ਮੰਗਣੀ ਕਰ ਗਿਆਾਂ ਬੜਾ ਓਹ ਰੋਜ ਸਤਾਉਂਦੇ,
ਵਿਆਹ ਨੂੰ ਕਹਿੰਦੇ ਜਲਦੀ ਕਰ ਦਿਉ ਰਹਿੰਦੇ ਰੋਹਬ ਦਿਖਾਉਂਦੇ,
ਇੱਕ ਦਿਨ ਬਾਪੂ ਫਿਕਰ ਕਰ ਗਿਆ ਡਾਕਟਰ ਮਸਾਂ ਬਚਾਇਆ,
ਰੱਖੜੀ ਵਾਲੇ ਦਿਨ ਮੈ ਸੱਜਣੋ ਭੈਣ ਨੂੰ ਫੋਨ ਲਗਾਇਆ।
ਨੇਕ ਨਿਮਾਣਿਆ ਮੋਹ ਦੀਆਂ ਤੰਦਾਂ ਖਿੱਚ ਖਿੱਚ ਘਰੇ ਬਲਾਵਣ.
ਭੁੱਲ ਜਾਵੇ ਜੇ ਵੀਰ ਕੋਈ ਘਰ ਨੂੰ ਤਾਂ ਰੱਖੜੀਆਂ ਯਾਦ ਕਰਾਵਣ,
ਸ਼ੇਰਗਿੱਲ ਨੇ ਦੱਸ ਕੇ ਮੈਨੂੰ ਅੱਖ ਚੋਂ ਹੰਝੂ ਵਗਾਇਆ,
ਰੱਖੜੀ ਵਾਲੇ ਦਿਨ ਮੈ ਸੱਜਣੋ ਭੈਣ ਨੂੰ ਫੋਨ ਲਗਾਇਆ।
ਰੱਖੜੀ ਵਾਲੇ ਦਿਨ ਮੈ ਸੱਜਣੋ ਭੈਣ ਨੂੰ ਫੋਨ ਲਗਾਇਆ।
ਨੇਕ ਨਿਮਾਣਾਂ ਸੇਰਗਿੱਲ
00970234426

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!