Breaking News
Home / ਤਾਜ਼ਾ ਖਬਰਾਂ / ਯਾਦਗਾਰੀ ਹੋ ਨਿੱਬੜਿਆ ਪਿੰਡ ਸੈਦਪੁਰ ਦਾ ਸੰਤ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ

ਯਾਦਗਾਰੀ ਹੋ ਨਿੱਬੜਿਆ ਪਿੰਡ ਸੈਦਪੁਰ ਦਾ ਸੰਤ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ

Saidpur Kabaddi Tournament

ਬਾਬਾ ਨਾਥ ਸਪੋਰਟਸ ਐਾਡ ਵੈੱਲਫੇਅਰ ਕਲੱਬ ਸੈਦਪੁਰ ਵੱਲੋਂ ਸਮੂਹ ਨਗਰ ਨਿਵਾਸੀਆਂ ਐਨ.ਆਰ.ਆਈਜ਼ ਵੀਰਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸੰਤ ਬਾਬਾ ਹੀਰਾ ਸਿੰਘ ਅਤੇ ਬਾਬਾ ਨਾਥ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਪੰਜਵਾਂ ਕਬੱਡੀ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਦੀਆਂ ਗਰਾਉਂਡ ਵਿਚ ਕਰਵਾਇਆ ਗਿਆ | ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਬੀਰ ਸਿੰਘ ਦੀ ਅੰਸ਼ ਵਿਚੋਂ ਸੰਤ ਬਾਬਾ ਗੁਰਦੇਵ ਸਿੰਘ ਗੁਰੂਬੂਹਾ ਵਾਲਿਆਂ ਕੀਤਾ | ਕਬੱਡੀ ਟੂਰਨਾਮੈਂਟ ਵਿਚ 8 ਕਬੱਡੀ ਪਿੰਡ ਪੱਧਰ ਓਪਨ ਟੀਮਾਂ ਅਤੇ ਚਾਰ 72 ਕਿੱਲੋਗ੍ਰਾਮ ਵਜ਼ਨੀ ਟੀਮਾਂ ਨੇ ਭਾਗ ਲਿਆ | ਕਬੱਡੀ ਦੇ ਮੈਚਾਂ ਵਿਚ ਖੇਡ ਰਹੀਆਂ ਟੀਮਾਂ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਵਿਸ਼ੇਸ਼ ਤੌਰ ‘ਤੇ ਬਤੌਰ ਮੁੱਖ ਮਹਿਮਾਨ ਪਹੁੰਚੇ | ਇਸ ਮੌਕੇ ਡਾ. ਉਪਿੰਦਰਜੀਤ ਕੌਰ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਨੇ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ ਕਰਵਾਉਣ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ‘ਤੇ ਸਹਿਯੋਗ ਦੇਣ ਵਾਲੇ ਐਨ.ਆਰ.ਆਈਜ਼ ਵੀਰਾਂ ਨੂੰ ਵਧਾਈ ਦਿੱਤੀ | ਬਾਬਾ ਨਾਥ ਸਪੋਰਟਸ ਐਾਡ ਵੈੱਲਫੇਅਰ ਕਲੱਬ ਸੈਦਪੁਰ ਵੱਲੋਂ ਡਾ. ਉਪਿੰਦਰਜੀਤ ਕੌਰ ਦਾ ਵਿਸ਼ੇਸ਼ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਟੂਰਨਾਮੈਂਟ ਸਹਿਯੋਗ ਦੇਣ ਵਾਲੇ ਮਾ. ਬਖਸ਼ੀ ਸਿੰਘ, ਮਲਕੀਤ ਸਿੰਘ, ਬੀਬੀ ਹਰਬੰਸ ਕੌਰ ਸਾਬਕਾ ਸਰਪੰਚ, ਰਤਨ ਸਿੰਘ ਸਾਬਕਾ ਖੇਡ ਅਫ਼ਸਰ, ਪਿੰ੍ਰਸੀਪਲ ਲਖਬੀਰ ਸਿੰਘ ਸਟੇਟ ਅਵਾਰਡੀ, ਅਮਰੀਕ ਸਿੰਘ ਨੰਢਾ ਲੈਕਚਰਾਰ, ਸੇਵਾ ਸਿੰਘ ਟਿੱਬਾ, ਰਣਜੀਤ ਸਿੰਘ ਬਿਧੀਪੁਰ, ਬਾਬਾ ਲਾਲ ਸਿੰਘ ਸੈਦਪੁਰ, ਸੰਤੋਖ ਸਿੰਘ ਥਾਣੇਦਾਰ, ਮਾ. ਬਲਬੀਰ ਸਿੰਘ ਮੈਂਬਰ, ਸੁਰਜੀਤ ਸਿੰਘ ਮੈਂਬਰ ਪੰਚਾਇਤ, ਪਿੰ੍ਰਸੀਪਲ ਕੇਵਲ ਸਿੰਘ, ਸਰਪੰਚ ਗੁਰਚਰਨ ਸਿੰਘ ਮੰਗੂਪੁਰ, ਸਰਪੰਚ ਜਸਵਿੰਦਰ ਕੌਰ ਭਗਤ ਟਿੱਬਾ, ਕੁਲਬੀਰ ਸਿੰਘ ਐਡਵੋਕੇਟ, ਬਲਬੀਰ ਸਿੰਘ ਬੀਰਾ, ਰਘਬੀਰ ਸਿੰਘ, ਹੈੱਡ ਮਿਸਟਿ੍ਸ ਪਰਮਜੀਤ ਕੌਰ, ਪੇ੍ਰਮ ਚੰਦ, ਮਹਿੰਦਰ ਪਾਲ ਤੋਂ ਇਲਾਵਾ ਕਈ ਪ੍ਰਵਾਸੀ ਭਾਰਤੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ | ਕਬੱਡੀ 72 ਕਿੱਲੋਗਰਾਮ ਭਾਰ ਵਰਗ ਵਿਚ ਟਿੱਬਾ ਦੀ ਟੀਮ ਨੇ ਮਹਿਮਦਵਾਲ ਨੂੰ ਹਰਾਇਆ | ਕਬੱਡੀ ਪਿੰਡ ਪੱਧਰ ਓਪਨ ਵਿਚ ਖੀਰਾਂਵਾਲੀ ਨੇ ਤਲਵੰਡੀ ਚੌਧਰੀਆਂ ਨੂੰ ਵੱਡੇ ਫ਼ਰਕ ਨਾਲ ਹਰਾ ਕੇ 51 ਹਜ਼ਾਰ ਦਾ ਇਨਾਮ ਜਿੱਤ ਕੇ ਬਾਬਾ ਨਾਥ ਜੀ ਕਬੱਡੀ ਕੱਪ ‘ਤੇ ਕਬਜ਼ਾ ਕੀਤਾ | ਬੈੱਸਟ ਜਾਫੀ ਸੁਰਲੀ ‘ਤੇ ਬੈੱਸਟ ਧਾਵੀ ਗੱਗੀ ਖੀਰਾਂ ਵਾਲੀ ਨੂੰ ਵਾਸ਼ਿੰਗ ਮਸ਼ੀਨਾਂ ਨਾਲ ਸਨਮਾਨਿਤ ਕੀਤਾ | ਪਹਿਲਾ ਇਨਾਮ ਹਰਮਿੰਦਰ ਸਿੰਘ ਮਰੋਕ ਅਤੇ ਗਗਨਦੀਪ ਖਿੰਡਾ ਨੇ ਸਾਂਝੇ ਤੌਰ ‘ਤੇ ਦਿੱਤਾ | ਦੂਜਾ ਇਨਾਮ 41 ਹਜ਼ਾਰ ਕੁਲਵਿੰਦਰ ਸਿੰਘ ਬੱਬੂ ਸੰਧਾ ਪਰਿਵਾਰ ਵੱਲੋਂ ਦਿੱਤਾ ਗਿਆ | ਆਉਂਦੇ ਵਰ੍ਹੇ ਬਾਬਾ ਲਾਲ ਸਿੰਘ ਪਹਿਲਾ ਇਨਾਮ 61 ਹਜ਼ਾਰ ਅਤੇ ਦੂਜਾ ਇਨਾਮ 51 ਹਜ਼ਾਰ ਸੋਢੀ ਢੋਲੀ ਯੂ.ਕੇ ਵੱਲੋਂ ਦੇਣ ਦਾ ਐਲਾਨ ਕੀਤਾ | ਪ੍ਰਬੰਧਕ ਕਮੇਟੀ ਮੈਂਬਰ ਐਡਵੋਕੇਟ ਕੰਵਲਨੈਣ, ਸਿਮਰਪ੍ਰੀਤ ਸਿੰਘ, ਨਵਦੀਪ ਸਿੰਘ, ਨਰਿੰਦਰ ਸਿੰਘ, ਕਰਨ ਸਿੰਘ, ਅਮਨ ਝੰਡ, ਸਿਕੰਦਰ ਸੈਦਪੁਰ, ਬਲਰਾਜ ਸਿੰਘ, ਰਾਜ ਕੁਮਾਰ ਚੋਪੜਾ, ਹਰਜੀਤ ਸਿੰਘ ਜੱਜ, ਬਿੱਟੂ ਸੰਧਾ, ਜੈਬਰ ਜੱਜ, ਗਗਨ ਜੱਜ, ਲਾਲ ਜੱਜ, ਵੱਲੋਂ ਸਾਂਝੇ ਤੌਰ ‘ਤੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਸੁਖਜੀਤ ਚੌਹਾਨ ਅਤੇ ਆਲਮਬੀਰ ਵੱਲੋਂ ਮਾਂ ਬੋਲੀ ਵਿਚ ਸ਼ਾਇਰੋ ਸ਼ਾਇਰੀ ਰਾਹੀਂ ਕਰਦੇ ਦਰਸ਼ਕਾਂ ਨੂੰ ਖ਼ੂਬ ਖ਼ੁਸ਼ ਕੀਤਾ | ਅਸ਼ਵਨੀ ਟਿੱਬਾ, ਬਲਕਾਰ ਸਿੰਘ ਮੋਮੀ, ਸ਼ਿਵਤੇਜ ਟਿੱਬਾ, ਬਲਜੀਤ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | (ਪਰਸਨ ਲਾਲ ਭੋਲਾ)

 

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!