Breaking News
Home / ਤਾਜ਼ਾ ਖਬਰਾਂ / ਮੇਲਾ ਸਤਾਈਆਂ ਦੇ 3 ਦਿਨਾ ਧਾਰਮਿਕ ਸਮਾਗਮ ਸਫਲਤਾ ਪੂਰਵਕ ਸੰਪੰਨ-ਤਸਵੀਰਾਂ ਦੇਖਣ ਲਈ ਕਲਿੱਕ ਕਰੋ

ਮੇਲਾ ਸਤਾਈਆਂ ਦੇ 3 ਦਿਨਾ ਧਾਰਮਿਕ ਸਮਾਗਮ ਸਫਲਤਾ ਪੂਰਵਕ ਸੰਪੰਨ-ਤਸਵੀਰਾਂ ਦੇਖਣ ਲਈ ਕਲਿੱਕ ਕਰੋ

Mela Sataian 2016

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 172ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ (ਸਤਾਈਆਂ)  ਹਰ ਵਰ੍ਹੇ ਦੀ ਤਰ੍ਹਾਂ ਮਿਤੀ 7, 8 ਅਤੇ 9 ਮਈ ਨੂੰ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। 7 ਮਈ ਨੂੰ 41 ਆਖੰਡ ਪਾਠ ਆਰੰਭ ਹੋਏ, ਮਿਤੀ 7 ਮਈ ਦੇ ਸ਼ਾਮ ਦੇ ਦੀਵਾਨ ਵਿੱਚ 6 ਤੋਂ 10 ਵਜੇ ਤੱਕ ਸੋਹੀ ਭਰਾਵਾਂ ਦਾ ਕਵੀਸ਼ਰੀ ਜਥਾ, ਗਿਆਨੀ ਸਰੂਪ ਸਿੰਘ ਸੂਰਵਿੰਡ, ਗਿਆਨੀ ਦਲਵੀਰ ਸਿੰਘ ਗਿੱੱਲ, ਗਿਆਨੀ ਝਿਲਮਿਲ ਸਿੰਘ ਭੰਗੂ, ਸੰਤ ਬਾਬਾ ਬੀਰ ਸਿੰਘ ਸ਼ਹੀਦ ਦੇ ਜੀਵਨੀ ਤੇ ਵਿਸਥਾਰ ਪੂਰਵਕ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ। 8 ਮਈ ਸ਼ਾਮ 6 ਤੋਂ 10 ਵਜੇ ਤੱਕ ਦਿਨ ਐਤਵਾਰ ਭਾਈ ਗਗਨਦੀਪ ਸਿੰਘ ਸ਼੍ਰੀ ਗੰਗਾਨਗਰ ਵਾਲੇ, ਮੀਰੀ ਪੀਰੀ ਖਾਲਸਾ ਜਗਾਧਰੀ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੁ ਜਸ ਸਰਵਸ ਕਰਵਾਇਆ। 9 ਮਈ ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਸੁੰਦਰ ਦੀਵਾਨ ਸਜਾਏ ਗਏ ਜਿਸ ਵਿੱਚ ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਵਰਿੰਦਰ ਸਿੰਘ ਜੀ ਗੱਗੋਬੂਹੇ ਵਾਲੇ (ਅੰਸ਼ ਵੰਸ਼ ਬਾਬਾ ਬੀਰ ਸਿੰਘ), ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਦਮਦਮਾ ਸਾਹਿਬ, ਭਾਈ ਹਰਜੀਤ ਸਿੰਘ ਕਥਾਵਾਚਕ ਸੁਲਤਾਨਪੁਰ ਲੋਧੀ ਵਾਲੇ, ਭਾਈ ਸੁਖਪ੍ਰੀਤ ਸਿੰਗ ਖਾਲਸਾ ਨੇ ਬਾਬਾ ਬੀਰ ਸਿੰਘ ਜੀ ਦੇ ਇਤਿਹਾਸ ਤੇ ਚਾਨਣਾ ਪਾਇਆ। ਇਸ ਮੌਕੇ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਊਨੇ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਸੰਤ ਬਾਬਾ ਗੁਰਰਾਜਪਾਲ ਸਿੰਘ ਅੰਮ੍ਰਿਤਸਰ ਵਾਲੇ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਬਾਬਾ ਜਗਤਾਰ ਸਿੰਘ ਗੁਰਦੁਆਰਾ ਅੰਤਰਯਾਮਤਾ ਸਾਹਿਬ ਵਾਲੇ, ਸੰਤ ਬਾਬਾ ਨਿਰਮਲ ਦਾਸ ਬੂੜੇਵਾਲ ਵਾਲੇ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ, ਸੰਤ ਬਾਬਾ ਆਤਮਾ ਨੰਦ ਬਿੱਧੀਪੁਰ ਵਾਲੇ, ਸੇਵਾਦਾਰ ਬਾਬਾ ਜੱਗਾ ਸਿੰਘ, ਸੰਤ ਬਾਬਾ ਅਵਤਾਰ ਸਿੰਘ ਬਿਧੀਚੰਦੀਏ ਸੁਰ ਸਿੰਘ ਵਾਲੇ, ਸੰਤ ਬਾਬਾ ਗੁਰਨਾਮ ਸਿੰਘ ਗੋਇੰਦਵਾਲ ਵਾਲੇ, ਬਾਬਾ ਘੋਲਾ ਸਿੰਘ ਸੋਹਾਵਾ ਸਾਹਿਬ ਸਰਹਾਲੀ ਵਾਲੇ, ਬਾਬਾ ਹਰਦੀਪ ਸਿੰਘ ਲਾਲੀ ਅੰਮ੍ਰਿਤਸਰ ਵਾਲੇ, ਸੰਤ ਬਾਬਾ ਮੇਹਰ ਸਿੰਘ ਨਬੀਆ ਬਾਦ ਕਰਨਾਲ ਵਾਲੇ, ਬਾਬਾ ਬਲਵਿੰਦਰ ਸਿੰਘ ਨਾਨਕਸਰ ਜਲੰਧਰ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਮਨਸੂਰ ਵਾਲੇ ਮਹਾਂਪੁਰਸ਼ ਵਿਸ਼ੇਸ ਤੌਰ ਤੇ ਪਹੁੰਚੇ। ਸਕੂਟਰ ਸਾਈਕਲਾਂ ਦੀ ਪਾਰਕਿੰਗ ਦੀ ਸੇਵਾ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਅਤੇ ਸ.ਸ.ਸ.ਸਕੂਲ ਟਿੱਬਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ, ਜੋੜਿਆ ਦੀ ਸੇਵਾ ਗੁਰੂ ਨਾਨਕ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਅਤੇ ਮੋਠਾਂਵਾਲ ਵੱਲੋਂ, ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥੇ ਵੱਲੋਂ, ਜਨਰੇਟਰ ਦੀ ਸੇਵਾ ਚੰਦੀ ਪਰਿਵਾਰ ਟੋਡਰਵਾਲ ਵੱਲੋਂ, ਸਟੇਜ ਸਜਾਉਣ ਅਤੇ ਛਬੀਲ ਦੀ ਸੇਵਾ ਸੰਤ ਕਰਤਾਰ ਸਿੰਘ ਯਾਦਗਾਰੀ ਕਲੱਬ ਠੱਟਾ ਪੁਰਾਣਾ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਸੈਦਪੁਰ ਵੱਲੋਂ, ਸਾਊਂਡ ਦੀ ਸੇਵਾ ਸਾਹਿਬ ਸਾਊਂਡ ਤਾਰਪੁਰ ਵੱਲੋਂ, ਲਾਈਟ ਦੀ ਸੇਵਾ ਮਨਜੀਤ ਸਿੰਘ ਨਸੀਰਪੁਰ ਵੱਲੋਂ ਅਤੇ ਸਟੇਜ ਸੈਕਟਰੀ ਦੀ ਸੇਵਾ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਗਈ। ਇਸ 3 ਦਿਨਾਂ ਸਮਾਗਮ ਦਾ ਸਿੱਧਾ ਪ੍ਰਸਾਰਣ ਪਿੰਡ ਠੱਟਾਾ ਦੀ ਵੈਬਸਾਈਟ ਤੇ ਕੀਤਾ ਗਿਆ। ਸਮਾਗਮ ਦੀਆਂ ਤਸਵੀਰਾਂ ਪਿੰਡ ਠੱਟਾ ਦੀ ਵੈਬਸਾਈਟ ਤੇ ਦੇਖੀਆਂ ਜਾ ਸਕਦੀਆਂ ਹਨ। ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਤਸਵੀਰਾਂ ਦੇਖਣ ਲਈ: thatta.in >ਗੈਲਰੀ>ਤਸਵੀਰਾਂ>ਸਮਾਗਮ>ਮੇਲਾ 27ਆਂ ਤੇ ਪਧਾਰੋ ਜਾਂ

http://wp.me/P3Q4l3-lx ਲਿੰਕ ‘ਤੇ ਕਲਿੱਕ ਕਰੋ

3 ਦਿਨਾ ਸਮਾਗਮ ਦੀ ਵੀਡਿਓ ਵੀ ਜਲਦ ਹੀ ਪਾ ਦਿੱਤੀ ਜਾਵੇਗੀ ਜੀ।

ਸਿਆਸੀ ਕਾਨਫਰੰਸਾਂ

ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹੀਦੀ ਦਿਵਸ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਾਨਫ਼ਰੰਸਾਂ

ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹੀਦੀ ਜੋੜ ਮੇਲੇ ‘ਤੇ ਅੱਜ ਠੱਟਾ ਵਿਖੇ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਕਾਂਗਰਸ, ਆਮ ਆਦਮੀ ਪਾਰਟੀ ਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਸਿਆਸੀ ਕਾਨਫ਼ਰੰਸਾਂ ਕੀਤੀਆਂ ਗਈਆਂ | ਇਨ੍ਹਾਂ ਕਾਨਫ਼ਰੰਸਾਂ ਵਿਚ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਸੁਰ ਭਾਰੂ ਰਹੀ | ਕਾਂਗਰਸ ਵੱਲੋਂ ਹਲਕੇ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੇ ਚੀਫ਼ ਵਿਪ ਨਵਤੇਜ ਸਿੰਘ ਚੀਮਾ ਦੀ ਅਗਵਾਈ ਵਿਚ ਹੋਈ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਮੰਗ ਕੀਤੀ ਕਿ ਪੰਜਾਬ ਦੇ ਗੈਂਗਲੈਂਡ ਬਣਨ ਦੀ ਮਾਨਯੋਗ ਪੰਜਾਬ ਤੇ ਹਰਿਆਣਾ ਕੋਰਟ ਤੋਂ ਜਾਂਚ ਕਰਵਾਈ ਜਾਵੇ, ਕਿਉਂਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਵੱਲੋਂ ਗੈਂਗ ਦੀ ਮਦਦ ਨਾਲ ਰਾਜ ਵਿਚ ਡਰ ਦਾ ਮਾਹੌਲ ਪੈਦਾ ਕਰਕੇ ਸਿਆਸੀ ਲਾਭ ਲਿਆ ਜਾ ਸਕਦਾ ਹੈ | ਵਿਰੋਧੀ ਧਿਰ ਦੇ ਆਗੂ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਪੰਜਾਬ ਵਿਚ ਗੈਂਗ ਦੀਆਂ ਕਾਰਵਾਈਆਂ ਦਾ ਸਖ਼ਤ ਨੋਟਿਸ ਲੈਣ ਲਈ ਕਿਹਾ | ਆਮ ਆਦਮੀ ਪਾਰਟੀ ‘ਤੇ ਵਰ੍ਹਦਿਆਂ ਚੰਨੀ ਨੇ ਕਿਹਾ ਕਿ ਇਸ ਵਿਚ ਵੱਖ-ਵੱਖ ਪਾਰਟੀਆਂ ਦੇ ਨਕਾਰੇ ਹੋਏ ਆਗੂ ਸ਼ਾਮਲ ਹੋਏ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਤਾਂ ਜੋ ਪੰਜਾਬ ਵਿਚ ਕਾਨੂੰਨ ਦਾ ਰਾਜ ਸਥਾਪਿਤ ਹੋ ਸਕੇ | ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਮੁੱਖ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਗੱਠਜੋੜ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਰਾਜ ਦੇ ਲੋਕ ਦੁਖੀ ਹਨ ਤੇ ਅਗਲੇ 6 ਮਹੀਨਿਆਂ ਵਿਚ ਪੰਜਾਬ ਦੇ ਲੋਕ 25 ਸਾਲ ਰਾਜ ਦਾ ਸੁਪਨਾ ਲੈਣ ਵਾਲੇ ਅਕਾਲੀ ਦਲ ਦੀਆਂ ਗੋਡਣੀਆਂ ਲਗਵਾ ਦੇਣਗੇ | ਉਨ੍ਹਾਂ ਨੇ ਕਿਸਾਨ ਖੁਦਕੁਸ਼ੀਆਂ, ਝੋਨੇ ਦੀ ਅਦਾਇਗੀ ਵਿਚ ਹੋ ਰਹੀ ਦੇਰੀ ਲਈ ਸੱਤਾਧਾਰੀ ਪਾਰਟੀ ਨੂੰ ਜ਼ਿੰਮੇਵਾਰੀ ਠਹਿਰਾਇਆ | ਕਾਨਫ਼ਰੰਸ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਪ੍ਰੋ: ਚਰਨ ਸਿੰਘ, ਪਦਮਸ੍ਰੀ ਹੰਸ ਰਾਜ ਹੰਸ, ਪੰਚਾਇਤ ਸੰਮਤੀ ਢਿੱਲਵਾਂ ਦੇ ਸਾਬਕਾ ਚੇਅਰਮੈਨ ਹਰਨੇਕ ਸਿੰਘ ਔਜਲਾ, ਪਰਵਿੰਦਰ ਸਿੰਘ ਪੱਪਾ ਤੇ ਮਾਨ ਸਿੰਘ ਧੰਮ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿਚ ਉਹ ਸੁਲਤਾਨਪੁਰ ਲੋਧੀ ਹਲਕੇ ਤੋਂ ਕਾਂਗਰਸ ਵਿਧਾਇਕ ਚੀਮਾ ਨੂੰ ਮੁੜ ਜਿਤਾਉਣ | ਕਾਨਫ਼ਰੰਸ ਦੀ ਸਮਾਪਤੀ ‘ਤੇ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਮੌਕੇ ਹਾਜ਼ਰ ਹੋਈ ਕਾਂਗਰਸ ਦੀ ਲੀਡਰਸ਼ਿਪ ਤੇ ਕਾਨਫ਼ਰੰਸ ਵਿਚ ਸ਼ਾਮਲ ਹੋਏ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਰਜੀਤ ਸਿੰਘ ਸੱਦੂਵਾਲ ਮੈਂਬਰ ਪ੍ਰਦੇਸ਼ ਕਾਂਗਰਸ, ਕੁਲਦੀਪ ਸਿੰਘ ਜਪਾਨੀ, ਬਲਾਕ ਕਾਂਗਰਸ ਕਮੇਟੀ ਸੁਲਤਾਨਪੁਰ ਲੋਧੀ 1 ਦੇ ਪ੍ਰਧਾਨ ਆਸਾ ਸਿੰਘ ਵਿਰਕ, ਬਲਾਕ 2 ਦੇ ਪ੍ਰਧਾਨ ਮੁਖ਼ਤਾਰ ਸਿੰਘ ਭਗਤਪੁਰ, ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਤਲਵੰਡੀ ਚੌਧਰੀਆਂ ਸਰਕਲ ਦੇ ਪ੍ਰਧਾਨ ਬਲਵਿੰਦਰ ਸਿੰਘ ਲੱਡੂ, ਮਹਿਲਾ ਵਿੰਗ ਦੇ ਪ੍ਰਧਾਨ ਸੁਖਵਿੰਦਰ ਕੌਰ ਸ਼ੇਰਪੁਰ ਦੋਨਾ, ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਇੰਦਰਜੀਤ ਸਿੰਘ ਲਿਫਟਰ, ਅਮਰਜੀਤ ਸਿੰਘ ਕਬੀਰਪੁਰ ਤੇ ਰਮੇਸ਼ ਕੁਮਾਰ ਡਡਵਿੰਡੀ, ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਸਾਬਕਾ ਮੈਂਬਰ ਗੁਰਨਾਮ ਸਿੰਘ ਬੋਹੜਵਾਲਾ, ਸਾਬਕਾ ਸੰਮਤੀ ਮੈਂਬਰ ਮੱਸਾ ਰਾਮ, ਕੁੰਦਨ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਾਸਲ, ਨਗਰ ਕੌਾਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਵਿਨੋਦ ਕੁਮਾਰ ਗੁਪਤਾ, ਕੌਾਸਲਰ ਅਸ਼ੋਕ ਕੁਮਾਰ ਮੋਗਲਾ, ਪਰਵਿੰਦਰ ਸਿੰਘ ਪੱਪਾ ਜਾਰਜਪੁਰ, ਮੇਜਰ ਸਿੰਘ ਵਿਰਦੀ, ਸੰਤੋਖ ਸਿੰਘ ਬੱਗਾ, ਯੂਥ ਕਾਂਗਰਸ ਦੇ ਪ੍ਰਧਾਨ ਜਤਿੰਦਰ ਲਾਡੀ, ਉਪ ਪ੍ਰਧਾਨ ਪ੍ਰਭ ਹਾਂਡਾ, ਲਾਡੀ ਦਰੀਏਵਾਲ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਜੋਗਾ ਸਿੰਘ ਕਾਲੇਵਾਲ, ਜਸਪਾਲ ਸਿੰਘ ਐਡਵੋਕੇਟ, ਤਜਿੰਦਰ ਸਿੰਘ ਥਿੰਦ ਸ਼ਾਲਾਪੁਰ ਬੇਟ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ ਠੱਟਾ, ਹਰਚਰਨ ਸਿੰਘ ਬੱਗਾ ਮਿਆਣੀ, ਦਰਸ਼ਨ ਸਿੰਘ, ਕੁਲਵੰਤ ਸਿੰਘ ਮੋਮੀ, ਵਿਨੋਦ ਭੰਡਾਰੀ, ਲਾਭ ਸਿੰਘ ਨਬੀਪੁਰ, ਰਾਜੂ ਢਿੱਲੋਂ, ਬਚਿੱਤਰ ਸਿੰਘ, ਜਗਜੀਤ ਸਿੰਘ ਚੰਦੀ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਜਤਿੰਦਰ ਕਸ਼ਯਪ, ਦੁਰਗਾਦਾਸ ਨਾਹਰ, ਗੁਰਪ੍ਰੀਤ ਸਿੰਘ ਹੈਪੀ ਸਾਬਕਾ ਪ੍ਰਧਾਨ ਯੂਥ ਕਾਂਗਰਸ, ਸਾਬਕਾ ਕੌਾਸਲਰ ਸੁਰਿੰਦਰਜੀਤ ਸਿੰਘ ਤੇ ਨਰਿੰਦਰ ਸਿੰਘ ਪਨੂੰ, ਨਰਿੰਦਰ ਸਿੰਘ ਪਨੂੰ, ਮੰਗਲ ਸਿੰਘ ਭੱਟੀ ਨੰਬਰਦਾਰ, ਰਜਿੰਦਰ ਸਿੰਘ ਤਕੀਆ, ਨੰਬਰਦਾਰ ਕਸ਼ਮੀਰ ਸਿੰਘ, ਨਵਦੀਪ ਸਿੰਘ ਨੰਢਾ, ਲੱਕੀ ਨਈਅਰ, ਹਰਜਿੰਦਰ ਕੰਡਾ, ਬਲਵੰਤ ਸਿੰਘ ਆਦਿ ਹਾਜ਼ਰ ਸਨ |

ਆਮ ਆਦਮੀ ਪਾਰਟੀ ਦੇ ਵੱਧ ਰਹੇ ਪ੍ਰਭਾਵ ਤੋਂ ਅਕਾਲੀ ਦਲ ਤੇ ਕਾਂਗਰਸ ਬੌਖਲਾਹਟ ‘ਚ-ਖਹਿਰਾ
ਪੰਜਾਬ ਵਿਚ ਕਾਂਗਰਸ ਤੇ ਅਕਾਲੀ ਦਲ ਦੋਵੇਂ ਵਾਰੋਵਾਰੀ ਰਾਜ ਕਰਨ ਦੀ ਨੀਤੀ ‘ਤੇ ਚੱਲਦੀਆਂ ਹਨ ਤੇ ਦੋਵਾਂ ਦੀ ਆਪਸੀ ਮਿਲੀਭੁਗਤ ਦੀਆਂ ਕਈ ਮਿਸਾਲਾਂ ਸਾਡੇ ਸਾਹਮਣੇ ਹਨ | ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਵੱਲੋਂ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹੀਦੀ ਦਿਹਾੜੇ ‘ਤੇ ਕਰਵਾਈ ਰਾਜਸੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਕਾਰਗੁਜ਼ਾਰੀ ਤੇ ਮਾਘੀ ਦੇ ਮੇਲੇ ਮੌਕੇ ਮੁਕਤਸਰ ਵਿਖੇ ਆਮ ਆਦਮੀ ਪਾਰਟੀ ਦੀ ਕਾਨਫ਼ਰੰਸ ਨੂੰ ਪੰਜਾਬ ਦੀ ਜਨਤਾ ਵੱਲੋਂ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਅਕਾਲੀ ਦਲ ਤੇ ਕਾਂਗਰਸ ਬੌਖਲਾਹਟ ਵਿਚ ਹਨ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਿਖ਼ਲਾਫ਼ ਸਰੋਤਾਂ ਤੋਂ ਵੱਧ ਆਮਦਨ ਦੇ ਦਰਜ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਉਣ ਵਿਚ ਢਿੱਲ ਵਰਤੀ ਜਿਸ ਦੇ ਬਦਲੇ 9 ਸਾਲ ਤੋਂ ਬਾਦਲਾਂ ਵੱਲੋਂ ਦਰਜ ਲੁਧਿਆਣਾ ਸਿਟੀ ਸਕੈਂਡਲ ਅਤੇ ਅੰਮਿ੍ਤਸਰ ਜ਼ਮੀਨ ਘੋਟਾਲਾ ਲਟਕੇ ਪਏ ਹਨ ਤੇ ਭਰਤ ਇੰਦਰ ਚਾਹਲ ਨੂੰ ਵੀ ਬਰੀ ਹੋਣ ਵਿਚ ਸਰਕਾਰ ਦੀ ਮਿਲੀ ਭੁਗਤ ਸਪਸ਼ਟ ਦਿਸਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਸਰਕਾਰ ਨੇ ਮੀਡੀਆ ਖ਼ਾਸਕਰ ਬਿਜਲਈ ‘ਤੇ ਅਣਐਲਾਨੀ ਐਮਰਜੈਂਸੀ ਲਗਾਈ ਹੋਈ ਹੈ | ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਵਿਧਾਨ ਸਭਾ ਚੋਣਾਂ ਵਿਚ ਉਹ ਦੋਵਾਂ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ | ਕਾਨਫ਼ਰੰਸ ਨੰੂ ਆਮ ਆਦਮੀ ਪਾਰਟੀ ਦੇ ਸੈਂਟਰਲ ਸੈਕਟਰ ਇੰਚਾਰਜ ਰੋਮੀ ਭਾਟੀ, ਜ਼ੋਨ ਇੰਚਾਰਜ ਇਕਬਾਲ ਸਿੰਘ ਭਾਗੋਵਾਲੀਆ, ਯਾਮਿਨੀ ਗੋਮਰ, ਅਮਰਜੀਤ ਕੌਰ ਮੁੱਛਲ ਮੀਤ ਪ੍ਰਧਾਨ ਇਸਤਰੀ ਵਿੰਗ, ਵਰਿੰਦਰ ਕੌਰ ਖਿੰਡਾ ਜ਼ੋਨ ਇੰਚਾਰਜ, ਹਰਪ੍ਰੀਤ ਸਿੰਘ ਕੋਟ ਮੁਹੰਮਦ ਖਾਂ ਮੀਡੀਆ ਇੰਚਾਰਜ, ਰਣਜੀਤ ਸਿੰਘ ਚੀਮਾ, ਦਲਬੀਰ ਕੌਰ ਭੁੱਲਰ, ਮਨੀਸ਼ ਹੁੱਡਾ ਸਹਿ ਜ਼ੋਨ ਇੰਚਾਰਜ, ਇੰਜ: ਜੇ.ਪੀ ਸਿੰਘ, ਅਮਰਜੀਤ ਸਿੰਘ ਮਾਹਲਾ, ਗੁਰਪ੍ਰੀਤ ਸਿੰਘ ਰਾਜਾ, ਗੁਰਦੀਪ ਸਿੰਘ ਜੱਜ, ਗੁਰਜੀਤ ਕੌਰ ਪੱਡਾ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਅਗਵਾਈ ਵਾਲੀ ਗੱਠਜੋੜ ਦੀ ਸਰਕਾਰ ਦੇ ਰਾਜ ਵਿਚ ਭਿ੍ਸ਼ਟਾਚਾਰ ਸਾਰੇ ਹੱਦਾਂ ਬੰਨੇ ਟੱਪ ਗਿਆ ਹੈ ਤੇ ਸਰਕਾਰੀ ਸਰਪ੍ਰਸਤੀ ਹੇਠ ਨਸ਼ਿਆਂ ਦੇ ਵਧੇ ਹੋਏ ਰੁਝਾਨ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ ਹੈ | ਬੁਲਾਰਿਆਂ ਨੇ ਕਾਂਗਰਸ ਪਾਰਟੀ ‘ਤੇ ਵੀ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਕਾਂਗਰਸ ਦੇ ਆਗੂ ਭਿ੍ਸ਼ਟਾਚਾਰ ਤੇ ਵੱਡੇ ਘੁਟਾਲਿਆਂ ਵਿਚ ਲਿਪਤ ਹਨ | ਇਸ ਮੌਕੇ ਮੁਲਾਜ਼ਮ ਆਗੂ ਸੁਰਿੰਦਰ ਕੌਰ, ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ, ਤਰਲੋਕ ਸਿੰਘ ਕਪੂਰਥਲਾ, ਸੁਖਵੰਤ ਸਿੰਘ ਪੱਡਾ, ਨੀਲਮ ਮਸੀਹ ਜਾਰਜ, ਸੁਖਵਿੰਦਰ ਸਿੰਘ ਚੁਲੱਧਾ, ਰਣਜੀਤ ਸਿੰਘ ਰਣਧੀਰਪੁਰ, ਅੰਗਰੇਜ਼ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਮੁਹੰਮਦ ਰਫ਼ੀ, ਨਛੱਤਰ ਸਿੰਘ, ਦਲਜੀਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਗੋਪੀ, ਗੁਰਸ਼ਰਨ ਸਿੰਘ ਕਪੂਰ ਸੈਕਟਰ ਇੰਚਾਰਜ, ਕੰਵਰ ਇਕਬਾਲ ਸਿੰਘ, ਬਲਵਿੰਦਰ ਸਿੰਘ ਸੰਧਾ, ਗੁਰਦੀਪ ਸਿੰਘ ਆਜ਼ਾਦ, ਓਮ ਪ੍ਰਕਾਸ਼ ਧੀਰ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |

ਕਾਂਗਰਸ ਤੇ ਅਕਾਲੀ ਦਲ ਦੀ ਗਲਤ ਨੀਤੀਆਂ ਨਾਲ ਪੰਜਾਬ ਦੀ ਛੋਟੀ ਸਨਅਤ ਤਬਾਹ ਹੋਈ-ਬਰਾੜ
ਖੱਬੇ ਪੱਖੀ ਪਾਰਟੀਆਂ ਨਾਲ ਸਬੰਧਿਤ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਕਰਵਾਈ ਗਈ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਤੇ ਏਟਕ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਅਕਾਲੀ ਦਲ ਤੇ ਕਾਂਗਰਸ ਦੋਵੇਂ ਪਾਰਟੀਆਂ ਭਾਵਨਾਤਮਿਕ ਮੁੱਦੇ ਓਭਾਰ ਕੇ ਜਨਤਾ ਦੀ ਹਮਦਰਦੀ ਹਾਸਲ ਕਰਕੇ ਵੋਟਾਂ ਬਟੋਰਦੀਆਂ ਹਨ ਤੇ ਆਮ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਅਕਾਲੀ ਦਲ, ਕਾਂਗਰਸ ਤੇ ਆਪ ਰਾਜਨੀਤੀ ਕਰ ਰਹੀਆਂ ਹਨ ਤੇ ਦੋਵਾਂ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਛੋਟੀ ਸਨਅਤ ਤਬਾਹ ਹੋਣ ਕਾਰਨ ਪੰਜਾਬ ਦੀ ਆਰਥਿਕਤਾ ਡਾਵਾਂ ਡੋਲ ਹੋਈ ਹੈ | ਕਾਨਫ਼ਰੰਸ ਨੂੰ ਸਰਬਹਿੰਦ ਨੌਜਵਾਨ ਸਭਾ ਦੇ ਸਕੱਤਰ ਮਹੇਸ਼ਵਰੀ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡ-ਪਿੰਡ ਜਥੇਬੰਦੀਆਂ ਬਣਾ ਕੇ ਨਸ਼ਾ ਵੇਚਣ ਵਾਲਿਆਂ ਦੀ ਪਿੱਠ ਥਾਪੜਣ ਵਾਲਿਆਂ ਦਾ ਵਿਰੋਧ ਕਰਨ ਤੇ ਜਿਹੜਾ ਨੌਜਵਾਨ ਨਸ਼ੇ ਦਾ ਤਿਆਗ ਕਰਨਾ ਚਾਹੁੰਦਾ ਹੈ, ਉਸਦੀ ਮਦਦ ਕੀਤੀ ਜਾਵੇ | ਕਾਨਫ਼ਰੰਸ ਨੂੰ ਕਾਮਰੇਡ ਨਿਰੰਜਨ ਸਿੰਘ ਉੱਚਾ ਸਕੱਤਰ ਸੀ.ਪੀ.ਆਈ, ਕੁਲਵਿੰਦਰ ਸਿੰਘ ਮੰਡ ਪ੍ਰਧਾਨ, ਸਾਹਿਬ ਸਿੰਘ ਮੰਡ, ਕਾਮਰੇਡ ਹਰਬੰਸ ਸਿੰਘ ਤੇ ਮਾਸਟਰ ਚਰਨ ਸਿੰਘ ਨੇ ਵੀ ਸੰਬੋਧਨ ਕੀਤਾ | ਕਾਨਫ਼ਰੰਸ ਦੌਰਾਨ ਆਜ਼ਾਦ ਕਲਾ ਮੰਚ ਛੰਨਾ ਸ਼ੇਰ ਸਿੰਘ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਨਾਟਕ ਪੇਸ਼ ਕੀਤੇ ਗਏ | ਕਾਨਫ਼ਰੰਸ ਵਿਚ ਡਾ: ਸੁਖਵਿੰਦਰ ਸਿੰਘ, ਡਾ: ਕੁਲਵਿੰਦਰ ਸਿੰਘ ਮੰਡ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਫਿਰੋਜ਼ਪੁਰ, ਬੂਟਾ ਸਿੰਘ ਆਜ਼ਾਦ, ਪਰਮਜੀਤ ਸਿੰਘ ਪੰਮਾ, ਜਸਪਾਲ ਸਿੰਘ ਪੰਮਾ, ਸੁਖਵਿੰਦਰ ਸਿੰਘ, ਜਸਬੀਰ ਕੌਰ, ਸੁਰਜੀਤ ਸਿੰਘ ਠੱਟਾ, ਗਗਨਦੀਪ ਸਿੰਘ, ਸਾਹਿਬ ਸਿੰਘ ਮੰਡ, ਸੋਹਣ ਲਾਲ ਮੱਲ੍ਹੀ, ਨਿਰੰਜਨ ਸਿੰਘ ਸ਼ਾਲਾਪੁਰ, ਕਸ਼ਮੀਰ ਸਿੰਘ, ਮਦਨ ਲਾਲ ਕੰਡਾ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |

 

 

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!