Breaking News
Home / ਤਾਜਾ ਜਾਣਕਾਰੀ / ਮਸ਼ਹੂਰ ਕਲਾਕਾਰ ਤੇ ਸੰਸਦ ਹੰਸਰਾਜ ਹੰਸ ਦੀ ਸਿਹਤ ਬਾਰੇ ਆਈ ਵੱਡੀ ਖਬਰ

ਮਸ਼ਹੂਰ ਕਲਾਕਾਰ ਤੇ ਸੰਸਦ ਹੰਸਰਾਜ ਹੰਸ ਦੀ ਸਿਹਤ ਬਾਰੇ ਆਈ ਵੱਡੀ ਖਬਰ

ਨਵੀ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ-ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਸੋਮਵਾਰ ਨੂੰ ਸੰਸਦ ‘ਚ ਦਿੱਲੀ ਦੇ ਹਵਾ ਪ੍ਰਦੂ-ਸ਼ਣ ਤੇ ਦੂਸ਼ਿਤ ਪਾਣੀ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਕਿਹਾ ਕਿ ਨਾ ਸਿਰਫ਼ ਸਿਆਸਤ ਦੀ ਰਾਜਧਾਨੀ ਹੈ ਬਲਕਿ ਇਹ ਇਕ ਬਹੁਆਯਾਮੀ ਸ਼ਹਿਰ ਹੈ।ਮੀਡੀਆ ਨੂੰ ਹੰਸਰਾਜ ਹੰਸ ਰਾਜ ਨੇ ਦੱਸਿਆ ਕਿ ਇਸਦੇ ਪੌਣ ਪਾਣੀ ‘ਚ ਨਾ ਸਿਰਫ਼ ਸਿਆਸਤਦਾਨ ਰਹਿੰਦੇ ਹਨ ਬਲਕਿ ਵੱਡੇ-ਵੱਡੇ ਕਲਾਕਾਰ ਤੇ ਸੰਗੀਤਕਾਰ, ਕਾਰੋਬਾਰੀ, ਫ਼ੌਜੀ ਅਧਿਕਾਰੀ ਤੇ ਜੱਜ ਰਹਿੰਦੇ ਹਨ, ਪ੍ਰਦੂਸ਼ਣ ਦੇ ਅਸਰ ਨਾਲ ਕੋਈ ਵੀ ਅਣਛੂਹਿਆ ਨਹੀਂ ਰਿਹਾ। ਪ੍ਰਦੂਸ਼ਣ ਦੀ ਤਾਸੀਰ ਨੇ ਸੰਗੀਤ ਦਾ ਸੁਰ ਹੀ ਖ਼ਰਾਬ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਹੰਸਰਾਜ ਹੰਸ ਰਾਜ ਦੀ ਦਿੱਲੀ ਚ ਪ੍ਰਦੂਸ਼ਣ ਕਾਰਨ ਸਹਿਤ ਖਰਾਬ ਹੋ ਗਈ ਤੇ ਸਾਹ ਲੈਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।ਉਨ੍ਹਾਂ ਨੇ ਦਿੱਲੀ ‘ਚ ਉਸਤਾਦ ਅਮਜ਼ਦ ਅਲੀ ਖ਼ਾਨ, ਸਾਜਨ ਮਿਸ਼ਰਾ, ਰਾਜਨ ਮਿਸ਼ਰਾ ਵਰਗੇ ਮਹਾਨ ਗਾਇਕ ਰਹਿੰਦੇ ਹਨ ਪਰ ਗਾਇਕੀ ਲਈ ਜਿਹੜੇ ਪੌਣ-ਪਾਣੀ ਦੀ ਲੋੜ ਹੈ। ਉਹ ਇਨ੍ਹਾਂ ਮਹਾਨ ਗਾਇਕਾਂ ਨੂੰ ਹੁਣ ਨਸੀਬ ਨਹੀਂ ਹੋ ਰਿਹਾ। ਇਸ ਕਾਰਨ ਗਾਇਕੀ ‘ਚ ਗ੍ਰਹਿਣ ਲੱਗ ਰਿਹਾ ਹੈ। ਪ੍ਰਦੂਸ਼ਿਤ ਵਾਤਾਵਰਨ ‘ਚ ਰਿਆਜ਼ ਕਰਨਾ ਮੁਸ਼ਕਲ ਹੋ ਗਿਆ ਹੈ। ਸੰਤੁਲਿਤ ਵਾਤਾਵਰਨ ਲਈ ਦਿੱਲੀ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ, ਇਸ ਵਿਚ ਸਾਰਿਆਂ ਦਾ ਸਹਿਯੋਗ ਲੋੜੀਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਦਿੱਲੀ ਵਿੱਚ ਸਭ ਤੋਂ ਬੁਰਾ ਹਾਲ ਹੈ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਪਰ ਪ੍ਰਸਾਸ਼ਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

ਉੱਧਰ ਜੇ ਆਪਾ ਗੱਲ ਕਰੀਏ ਮੌਸਮ ਬਾਰੇ ਤਾਂ ਵੈਸਟਰਨ ਡਿਸਟ੍ਬੇਂਸ ਕਾਰਨ ਪਹਾੜਾਂ ਚ ਹੋਰ ਮੀਂਹ ਤੇ ਬਰਫਬਾਰੀ ਦੀ ਤਿਆਰੀ ਜਿਸ ਕਾਰਨ ਫਿਰ ਹੋਵੇਗੀ ਬੱਦਲਵਾਈ ਤਾਜ਼ਾ ਵੈਸਟਰਨ ਡਿਸਟ੍ਬੇਂਸ ਸ਼ਾਮ ਤੋਂ ਹੀ ਜੰਮੂ-ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ, ਜੋਕਿ ਸ਼ਨੀਵਾਰ ਤੱਕ ਐਕਟਿਵ ਰਹੇਗਾ। ਜਿਸ ਕਾਰਨ ਬੁੱਧਵਾਰ ਤੋਂ ਪੰਜਾਬ ਚ ਪੱਛਮ ਤੋਂ ਲੰਘਦੀ ਬੱਦਲਵਾਈ ਵਧਣੀ ਸ਼ੁਰੂ ਹੋ ਜਾਵੇਗੀ, ਜੋਕਿ ਸ਼ੁੱਕਰਵਾਰ ਤੱਕ ਸੂਰਜ ਨੂੰ ਓਹਲੇ ਕਰਦੀ ਰਹੇਗੀ। ਸੋ ਦਿਨ ਦੇ ਪਾਰੇ ਚ ਗਿਰਾਵਟ ਆਉਣੀ ਲਾਜਮੀ ਹੈ। ਹਾਲਾਂਕਿ ਪੰਜਾਬ ਚ ਮੀਂਹ ਦੀ ਉਮੀਦ ਘੱਟ ਹੈ,ਪਰ ਸਰਹੱਦੀ ਤੇ ਉੱਤਰੀ ਜਿਲਿਆਂ ਚ ਕੁਝ ਥਾਈਂ ਕਿਣਮਿਣ ਤੇ ਪਹਾੜੀ ਸੂਬਿਆਂ ਚ ਸ਼ਨੀਵਾਰ ਸਵੇਰ ਤੱਕ ਚੰਗੇ ਮੀਂਹ/ਬਰਫਬਾਰੀ ਦੀ ਉਮੀਦ ਹੈ। 25 ਨਵੰਬਰ ਤੋਂ ਬਾਅਦ ਇੱਕ ਹੋਰ ਵੈਸਟਰਨ ਡਿਸਟ੍ਬੇਂਸ ਪੰਜਾਬ ਚ ਕਾਰਵਾਈਆਂ ਨੂੰ ਅੰਜਾਮ ਦੇ ਸਕਦਾ ਹੈ।

About admin_th

Check Also

ਦੇਖੋ ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ (ਵੀਡੀਓ )

ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਧਾਨ …

error: Content is protected !!