Breaking News
Home / ਤਾਜ਼ਾ ਖਬਰਾਂ / ਮਨਬੀਰ ਸਿੰਘ ਜੌਹਲ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਰੋਹ *

ਮਨਬੀਰ ਸਿੰਘ ਜੌਹਲ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਰੋਹ *

ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਤੇ ਅਸੀ ਖੁਸ਼ੀ ਮਨਾਉਦੇ ਹਾਂ ਅਤੇ ਉਸ ਦਾ ਸ਼ੁਕਰਾਨਾਂ ਕਰਦੇ ਹਾਂ!ਪਰ ਆਪਣੀ ਦਿੱਤੀ ਦਾਤ ਜਦ ਉਹ ਵਾਪਸ ਲੈ ਜਾਂਦਾ ਹੈ ਤਾਂ ਅਸੀ ਮਾਤਮ ਕਰਦੇ ਹਾਂ! ਉਸ ਦੇ ਕੀਤੇ ਨੂੰ ਕਬੂਲਣ ਲਈ ਤਿਆਰ ਨਹੀ ਹੁੰਦੇ !ਇਹ ਸਾਡੀ ਸਮਾਜਿਕ ਜਿੰਦਗੀ ਦਾ ਦੁਖਾਂਤ ਹੈ! ਪਰ ਸਾਨੂੰ ਉਸ ਦੇ ਭਾਣੇ ਨੂੰ ਕਬੂਲਣਾਂ ਚਾਹੀਦਾ ਹੈ ਅਤੇ ਉਸ ਜੀਵ ਦੀ ਆਤਮਿਕ ਸਾਂਤੀ ਲਈ ਉਸ ਵਾਹਿਗੁਰੂ ਅੱਗੇ ਅਰਜੋਈ ਕਰਨੀ ਚਾਹੀਦੀ ਹੈ ਕਿ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਉਕਤ ਸ਼ਬਦ ਸੰਤ ਬਾਬਾ ਕਪੂਰ ਸਿੰਘ ਸਨੇਰਾਂ ਵਾਲਿਆਂ ਨੇ ਅਕਾਲੀ ਆਗੂ ਸੁਖਵਿੰਦਰ ਸਿੰਘ ਜੌਹਲ ਦੇ ਸਪੁਤਰ ਮਨਬੀਰ ਸਿੰਘ ਜੌਹਲ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਜਲੀ ਭੇਂਟ ਕਰਦਿਆਂ ਨਗੀਨਾਂ ਪੈਲਸ ਤਲਵੰਡੀ ਚੌਧਰੀਆਂ ਵਿਖੇ ਸੋਗਮਈ ਸਮਾਗਮ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ!ਇਸ ਤੋਂ ਪਹਿਲਾਂ ਭਾਈ ਹਰਭਜਨ ਸਿੰਘ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ! ਸ਼ਰਧਾਜਲੀ ਸਮਾਗਮ ਨੂੰ ਸੰਤ ਬਾਬਾ ਜੀਵਨ ਸਿੰਘ ਮੁੰਡਾ ਪਿੰਡ,ਸੰਤ ਬਾਬਾ ਨੰਦ ਸਿੰਘ ਮੁੰਡਾ ਪਿੰਡ,ਰਮਨਜੀਤ ਸਿੱਕੀ ਹਲਕਾ ਵਿਧਾਇਕ ਖਡੂਰ ਸਾਹਿਬ,ਨਵਤੇਜ ਸਿੰਘ ਚੀਮਾ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ,ਸੁੱਚਾ ਸਿੰਘ ਚੌਹਾਨ ਚੇਅਰਮੈਨ ਜਿਲ੍ਹਾ ਪ੍ਰੀਸ਼ਦ,ਸੁਖਵੰਤ ਸਿੰਘ ਪੱਡਾ ਐਨ.ਆਰ.ਆਈ ਵਿੰਗ ਸ੍ਰੋਮਣੀ ਅਕਾਲੀ ਦਲ,ਕੈਪਟਨ ਹਰਮਿੰਦਰ ਸਿੰਘ ਕਾਂਗਰਸ ਆਗੂ,ਮਨਜੀਤ ਸਿੰਘ ਬਰਕੰਦੀ ਜਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਮੁਕਤਸਰ,ਡਾ.ਧਰਮਵੀਰ ਅਗਨੀਹੋਤਰੀ ਜਿਲ੍ਹਾ ਕਾਂਗਰਸ ਪ੍ਰਧਾਨ ਤਰਨਤਾਰਨ,ਰਜਿੰਦਰ ਕੁਮਾਰ ਪੱਪੂ ਚੇਅਰਮੈਨ ਜ੍ਹਿਲਾ ਪ੍ਰੀਸ਼ਦ ਅੰ੍ਰਮਿਤਸਰ,ਬਲਦੇਵ ਸਿੰਘ ਖੁਰਦਾਂ ਰਾਜਸੀ ਸਕੱਤਰ ਡਾ.ਉਪਿੰਦਰਜੀਤ ਕੌਰ,ਹਰਭਜਨ ਸਿੰਘ ਘੁੰਮਣ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ,ਗਿਆਨ ਸਿੰਘ ਤੁੜ ਪ੍ਰਧਾਨ ਆਲ ਇੰਡੀਆ ਸਿੱਖ ਆਰਗੇਨਾਈਜੇਸ਼ਨ ਆਦਿ ਨੇ ਸੰਬੋਧਨ ਕੀਤਾ!ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਘੁਮਾਣ ਨੇ ਸ਼ਰਧਾਜਲੀ ਪ੍ਰਗਟ ਕੀਤੀ ਆਈਆਂ ਹੋਈਆਂੇ ਸਮੂਹ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ!ਇਸ ਮੌਕੇ ਪ੍ਰੇਮ ਲਾਲ ਸਾਬਕਾ ਪੰਚਾਇਤ ਅਫਸਰ,ਬਲਵਿੰਦਰ ਸਿੰਘ ਤੁੜ,ਅਵਤਾਰ ਸਿੰਘ ਮੀਰੇ,ਸਰਪੰਚ ਬਲਬੀਰ ਸਿੰਘ ਮਸੀਤਾਂ,ਕੁਲੰਿਵੰਦਰ ਸਿੰਘ ਸੰਧੂ ਜੇਈ,ਬਲਜੀਤ ਸਿੰਘ ਬੱਲੀ,ਰਕੇਸ਼ ਕੁਮਾਰ ਰੌਕੀ ਸਾਬਕਾ ਬਲਾਕ ਸੰਮਤੀ ਮੈਂਬਰ ,ਤਰਸੇਮ ਸਿੰਘ ਮੋਮੀ,ਬਲਵਿੰਦਰ ਸਿੰਘ ਅਲੀਪੁਰੀਆ,ਕਵਲਜੀਤ ਸਿੰਘ ਪੱਪੂ ਸਰਪੰਚ,ਜਗੀਰ ਸਿੰਘ ਲੰਬੜ,ਕੁਲਦੀਪ ਸਿੰਘ ਜਪਾਨੀ ਬਲਾਕ ਸੰਮਤੀ ਮੈਂਬਰ,ਗੁਰਜੰਟ ਸਿੰਘ ਸੰਧੂ,ਜਸਵਿੰਦਰ ਸਿੰਘ ਸਰਪੰਚ, ਮੰਗਲ ਸਿੰਘ ਸੈਫਲਾਬਾਦ,ਲਾਲ ਸਿੰਘ ਸਾਬਕਾ ਮੈਂਬਰ ,ਕਸ਼ਮੀਰ ਸਿੰਘ ਉਠੀ,ਮਾਸਟਰ ਬਲਦੀਪ ਸਿੰਘ,ਰਾਜ ਸਿੰਘ ਸਰਪੰਚ,ਸਿਮਰਨਜੀਤ ਸਿੰਘ ਮੋਮੀ, ਮਾਸਟਰ ਸੂਬਾ ਸਿੰਘ,ਹਰਮਿੰਦਰ ਸਿੰਘ ਢਿੱਲੋਂ, ਮੇਜਰ ਸਿੰਘ,ਹਰੀਚੰਦ ਸਾਹਿਗਲ, ਦਿਨੇਸ਼ ਗਾਂਧੀ,ਚਮਨ ਲਾਲ,ਮੰਗਲ ਭੱਟੀ ਨੰਬਰਦਾਰ,ਉਕਾਰ ਸਿੰਘ ਜੋਸਨ,ਬਿੱਟੂ ਮਰਵਾਹਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ !

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!