Breaking News
Home / ਉੱਭਰਦੀਆਂ ਕਲਮਾਂ / ਬੇਸ਼ੱਕ ਨਹੀ ਸੀ ਕੋਈ ਵੀ ਕਸੂਰ ਸਾਡਾ, ਕਿਵੇਂ ਭੁੱਲ ਜਾਵਾਂ ਮਿਲੀਆਂ ਸਜਾਵਾਂ ਨੂੰ-ਬਿੰਦਰ ਕੋਲੀਆਂਵਾਲ ਵਾਲਾ

ਬੇਸ਼ੱਕ ਨਹੀ ਸੀ ਕੋਈ ਵੀ ਕਸੂਰ ਸਾਡਾ, ਕਿਵੇਂ ਭੁੱਲ ਜਾਵਾਂ ਮਿਲੀਆਂ ਸਜਾਵਾਂ ਨੂੰ-ਬਿੰਦਰ ਕੋਲੀਆਂਵਾਲ ਵਾਲਾ

1

ਗੱਲਵਕੜੀ ਪਾ ਜੋ ਮਿਲਦੀਆਂ ਸੀ , ਕਿਵੇਂ ਭੁੱਲ ਜਾਵਾਂ ਉਹਨਾਂ ਬਾਹਵਾਂ ਨੂੰ ।

ਗੋਦੀ ਵਿੱਚ ਜਿਹਨਾਂ ਲਾਡ ਲਡਾਇਆ , ਕਿਵੇਂ ਭੁੱਲ ਜਾਵਾਂ ਉਹਨਾਂ ਮਾਂਵਾ ਨੂੰ ।

ਜਿੱਥੇ ਖੇਡੇ ਅਸੀਂ ਤੇ ਤੁਰਨਾਂ ਸਿੱਖਿਆ, ਕਿਵੇਂ ਭੁੱਲ ਜਾਵਾਂ ਉਹਨਾਂ ਰਾਹਾਂ ਨੂੰ ।

ਜਿਸ ਜਗਾ ਅਸੀ ਮੌਜ਼ ਮਸਤੀ ਕੀਤੀ , ਕਿਵੇਂ ਭੁੱਲ ਜਾਵਾਂ ਮੈ ਉਹਨਾਂ ਥਾਵਾਂ ਨੂੰ ।

ਜੱਗ ‘ਤੇ ਜਿਹਨਾਂ ਨਾਲ ਸਰਦਾਰੀ ਹੁੰਦੀ, ਕਿਵੇਂ ਭੁੱਲ ਜਾਵਾਂ ਉਹਨਾਂ ਭਰਾਵਾਂ ਨੂੰ ।

ਬੇਸ਼ੱਕ ਨਹੀ ਸੀ ਕੋਈ ਵੀ ਕਸੂਰ ਸਾਡਾ, ਕਿਵੇਂ ਭੁੱਲ ਜਾਵਾਂ ਮਿਲੀਆਂ ਸਜਾਵਾਂ ਨੂੰ।

ਪਾਰ ਸੁਮੰਦਰੋਂ ਰਹਿ ਕੇ ਵੀ ਜੋ ਕੋਲ ਹੋਣ, ਕਿਵੇਂ ਭੁੱਲਾ ਉਹਨਾਂ ਦਿਲ ਦੀਆਂ ਚਾਵਾਂ ਨੂੰ।

ਬਣ ਪਰਛਾਵਾਂ ਜੋ ਸਦਾ ਸਾਡੇ ਨਾਲ ਰਹੇ , ਕਿਵੇਂ ਭੁੱਲ ਜਾਵਾਂ ਮੈ ਉਹਨਾਂ ਵਫਾਵਾਂ ਨੂੰ ।

ਜਿਹਨਾਂ ਸਦਕਾਂ ਅੱਜ ਅਸੀ ਇੱਥੇ ਪਹੁੰਚੇ, ਕਿਵੇਂ ਭੁੱਲ ਜਾਵਾਂ ਮੈ ਉਹਨਾਂ ਦੁਆਵਾਂ ਨੂੰ ।

ਜਿਹਨਾਂ ‘ਤੇ ਸਵਾਰ ਹੋ ਨਦੀ ਪਾਰ ਕੀਤੀ, ਕਿਵੇਂ ਭੁੱਲ ਜਾਵਾਂ ਦੱਸੋ ਉਹਨਾਂ ਨਾਵਾਂ ਨੂੰ ।

ਹਾੜ੍ਹ ‘ਚ ਜਿਹਨਾਂ ਸੁੱਖ ਦੀ ਰਾਹਤ ਦਿੱਤੀ, ਕਿਵੇਂ ਭੁੱਲ ਜਾਵਾਂ ਓ ਠੰਡੀਆ ਛਾਵਾਂ ਨੂੰ ।

ਬਿੰਦਰ ਜੋ ਸਦਾ ਤੇਰੇ ਨਾਲ-ਨਾਲ ਚੱਲਣ , ਕਿਵੇਂ ਭੁੱਲ ਜਾਵਾਂ ਉਹਨਾਂ ਬਦ-ਦੁਆਵਾਂ ਨੂੰ।

–ਬਿੰਦਰ ਕੋਲੀਆਂਵਾਲ ਵਾਲਾ

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!