Home / ਤਾਜ਼ਾ ਖਬਰਾਂ / ਬੂਲਪੁਰ / ਬਾਬਾ ਬੀਰ ਸਿੰਘ ਨੌਰੰਗਾਬਾਦ ਦੀ ਯਾਦ ਵਿਚ ਕਰਵਾਇਆ 8ਵਾਂ ਕਿ੍ਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ।

ਬਾਬਾ ਬੀਰ ਸਿੰਘ ਨੌਰੰਗਾਬਾਦ ਦੀ ਯਾਦ ਵਿਚ ਕਰਵਾਇਆ 8ਵਾਂ ਕਿ੍ਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ।

boolpur

(ਭੋਲਾ)-ਬਾਬਾ ਬੀਰ ਸਿੰਘ ਕਿ੍ਕਟ ਕਲੱਬ ਬੂਲਪੁਰ, ਸਮੂਹ ਪ੍ਰਵਾਸੀ ਭਾਰਤੀਆਂ, ਗਰਾਮ ਪੰਚਾਇਤ ਬੂਲਪੁਰ, ਗੁਰਦੁਆਰਾ ਕਮੇਟੀ ਬੂਲਪੁਰ ਦੇ ਸਾਂਝੇ ਸਹਿਯੋਗ ਨਾਲ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਯਾਦ ਤੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਰਹਿਨੁਮਾਈ ਵਿਚ ਕਰਵਾਇਆ ਜਾ ਰਿਹਾ 6 ਰੋਜ਼ਾ 8ਵਾਾ ਕਿ੍ਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਇਸ ਦੌਰਾਨ ਮਾਸਟਰ ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਕਾਕਾ, ਹਰਪ੍ਰੀਤ ਸਿੰਘ ਹੈਪੀ, ਕਰਮਬੀਰ ਸਿੰਘ ਸੋਨਾ, ਭਰਪੂਰ ਸਿੰਘ ਥਿੰਦ, ਡਾ: ਦਵਿੰਦਰ ਸਿੰਘ, ਉਪਕਾਰ ਸਿੰਘ ਥਿੰਦ, ਦਿਲਪ੍ਰੀਤ ਸਿੰਘ, ਰਾਜਬੀਰ ਸਿੰਘ, ਹਰਪ੍ਰੀਤ ਸਿੰਘ ਦੀ ਦੇਖ ਰੇਖ ਹੋਏ ਕੁਆਟਰ ਫਾਈਨਲ ਵਿਚ ਮੋਠਾਂਵਾਲਾ ਨੇ ਕਾਕੜਾ ਨੂੰ , ਸੈਮੀਫਾਈਨਲ ਵਿਚ ਮਿੱਠੜਾ ਨੇ ਬੂਸੋਵਾਲ ਨੂੰ ਅਤੇ ਫਾਈਨਲ ਮੁਕਾਬਲੇ ਵਿਚ ਮਿੱਠੜਾ ਨੇ ਮੇਜ਼ਬਾਨ ਬੂਲਪੁਰ ਦੀ ਟੀਮ ਨੂੰ ਹਰਾ ਕੇ ਓਵਰਆਲ ਟਰਾਫ਼ੀ ‘ਤੇ ਕਬਜ਼ਾ ਕੀਤਾ | ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਸਰਪੰਚ ਬਲਦੇਵ ਸਿੰਘ ਚੰਦੀ, ਪ੍ਰਧਾਨ ਪੂਰਨ ਸਿੰਘ ਥਿੰਦ ਨੇ ਪਹਿਲੇ ਨੰਬਰ ‘ਤੇ ਰਹਿਣ ਵਾਲੀ ਟੀਮ ਨੰੂ 7100 ਰੁਪਏ ਤੇ ਟਰਾਫ਼ੀ, ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ 4100 ਤੇ ਟਰਾਫ਼ੀ ਅਤੇ ਤੀਸਰੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ 1100 ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਟੂਰਨਾਮੈਂਟ ਦੌਰਾਨ ਕੁਮੈਂਟੇਟਰ ਦੀ ਭੂਮਿਕਾ ਹਰਪ੍ਰੀਤ ਸਿੰਘ ਮੁੱਤੀ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਕਰਨੈਲ ਸਿੰਘ ਗੁਰਮੁਖ ਸਿੰਘ, ਸਰਪੰਚ ਬਲਦੇਵ ਸਿੰਘ ਚੰਦੀ, ਪ੍ਰਧਾਨ ਪੂਰਨ ਸਿੰਘ ਥਿੰਦ, ਸਾਧੂ ਸਿੰਘ, ਸਰਵਣ ਸਿੰਘ ਚੰਦੀ, ਮਲਕੀਤ ਸਿੰਘ ਆੜ੍ਹਤੀਆ, ਲਖਵਿੰਦਰ ਸਿੰਘ ਨੰਨੜਾ, ਸੁਰਿੰਦਰ ਸਿੰਘ ਚੰਦੀ, ਨਰਿੰਦਰਜੀਤ ਕੌਰ, ਠੇਕੇਦਾਰ ਹਰਮਿੰਦਰਜੀਤ ਸਿੰਘ, ਜਸਵੰਤ ਸਿੰਘ ਫ਼ੌਜੀ, ਦਰਸ਼ਨ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ ਧੰਜੂ, ਕੇਵਲ ਸਿੰਘ ਫ਼ੌਜੀ, ਬਲਦੇਵ ਸਿੰਘ, ਬਲਜਿੰਦਰ ਸਿੰਘ ਗਰੀਸ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

About thatta

Comments are closed.

Scroll To Top
error: