Breaking News
Home / ਤਾਜ਼ਾ ਖਬਰਾਂ / ਬਾਬਾ ਦਰਬਾਰਾ ਸਿੰਘ ਪਬਲਿਕ ਸਕੂਲ ਟਿੱਬਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ।

ਬਾਬਾ ਦਰਬਾਰਾ ਸਿੰਘ ਪਬਲਿਕ ਸਕੂਲ ਟਿੱਬਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ।

9ਨਿਰੰਜਨ ਸਿੰਘ ਨੂਰ ਬਹੁਤ ਹੀ ਪ੍ਰਤਿਭਾਸ਼ਾਲੀ ਲੇਖਕ ਸਨ, ਉਨ੍ਹਾਂ ਦੀ ਯਾਦ ਵਿਚ ਨਿਰੰਜਨ ਸਿੰਘ ਨੂਰ ਯਾਦਗਾਰੀ ਐਵਾਰਡ 2013 ਇਕ ਵੱਡੇ ਲੇਖਕ ਡਾ: ਕਰਨੈਲ ਸਿੰਘ ਥਿੰਦ ਸਾਬਕਾ ਰਜਿਸਟਰਾਰ ਨੂੰ ਦਿੱਤੇ ਜਾਣ ‘ਤੇ ਵੱਡੀ ਖ਼ੁਸ਼ੀ ਦਾ ਅਨੁਭਵ ਹੁੰਦਾ ਹੈ। ਇਹ ਸ਼ਬਦ ਡਾ: ਇਕਬਾਲ ਕੌਰ ਸਾਬਕਾ ਮੁਖੀ ਭਗਤਨਾਮ ਦੇਵ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਬਾਬਾ ਦਰਬਾਰਾ ਸਿੰਘ ਪਬਲਿਕ ਸਕੂਲ ਟਿੱਬਾ ਦੇ ਸਾਲਾਨਾ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਹੋਇਆ ਕਹੇ। ਡਾ: ਕਰਨੈਲ ਸਿੰਘ ਥਿੰਦ ਸਾਬਕਾ ਰਜਿਸਟਰਾਰ ਨੂੰ ਦਿੱਤਾ ਜਾਣ ਵਾਲਾ ਨੂਰ ਯਾਦਗਾਰੀ ਐਵਾਰਡ ਉਨ੍ਹਾਂ ਦੀ ਪੁੱਤਰੀ ਪ੍ਰੋ: ਨਵਨੀਤ ਮੁਖੀ ਅੰਗਰੇਜ਼ੀ ਵਿਭਾਗ ਖ਼ਾਲਸਾ ਕਾਲਜ ਅੰਮਿ੍ਤਸਰ ਨੇ ਹਾਸਲ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ: ਨਵਨੀਤ ਕੌਰ ਨੇ ਆਪਣੇ ਪਿਤਾ ਸ: ਕਰਨੈਲ ਸਿੰਘ ਥਿੰਦ ਦੀ ਜੀਵਨ ਸ਼ੈਲੀ ਅਤੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ: ਥਿੰਦ ਵਿਸ਼ਵਾਸ ਕਰਦੇ ਹਨ ਕਿ ਬੱਚੇ ਹਦਾਇਤਾਂ ਜਾਂ ਨਸੀਹਤਾਂ ਰਾਹੀਂ ਨਹੀਂ ਸਿੱਖਦੇ ਬਲਕਿ ਕਾਰਜਸ਼ੈਲੀ ਨੂੰ ਵੇਖ ਕੇ ਸਿੱਖਦੇ ਹਨ। ਉਨ੍ਹਾਂ ਕਿਹਾ ਕਿ ਮਿਹਨਤ ਹੀ ਮਨੁੱਖ ਨੂੰ ਉਚਾਈਆਂ ‘ਤੇ ਲਿਜਾ ਸਕਦੀ ਹੈ। ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਡਾ: ਬਲਜੀਤ ਕੌਰ ਡਾਇਰੈਕਟਰ ਸਕੂਲ ਪ੍ਰਬੰਧਕ ਕਮੇਟੀ ਨੇ ਨਿਰੰਜਨ ਸਿੰਘ ਨੂਰ ਅਤੇ ਡਾ: ਕਰਨੈਲ ਸਿੰਘ ਥਿੰਦ ਦੀਆਂ ਰਚਨਾਵਾਂ ਬਾਰੇ ਅਤੇ ਉਨ੍ਹਾਂ ਵੱਲੋਂ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਰਪਿਤ ਸਾਹਿਤ ਬਾਰੇ ਜਾਣਕਾਰੀ ਦਿੱਤੀ। ਪ੍ਰੋ: ਚਰਨ ਸਿੰਘ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ ਨੇ ਆਏ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਕੂਲ ਦੇ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹਰ ਸਾਲ ਆਉਂਦੇ ਨਤੀਜਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਮਾਪਿਆਂ ਵੱਲੋਂ ਮਿਲ ਰਹੇ ਸਹਿਯੋਗ ਵਾਸਤੇ ਧੰਨਵਾਦ ਕੀਤਾ। ਪਿ੍ੰਸੀਪਲ ਹਰੀਸ਼ ਚੰਦਰ ਚੋਪੜਾ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਸ਼ਾਨਦਾਰ ਨਤੀਜਿਆਂ ਸਬੰਧੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਡਾ: ਤਜਿੰਦਰ ਕੌਰ, ਸਰਬਜੀਤ ਸਿੰਘ ਕੈਨੇਡਾ, ਗੁਰਨਾਮ ਸਿੰਘ ਉੱਚਾ ਬੋਹੜਵਾਲਾ ਵਾਈਸ ਪ੍ਰਧਾਨ ਸ਼ਹੀਦ ਊਧਮ ਸਿੰਘ ਕਲੱਬ, ਜੀਤ ਸਿੰਘ ਐਡਵੋਕੇਟ, ਜਰਨੈਲ ਸਿੰਘ ਸ਼ਾਲਾਪੁਰ ਬੇਟ, ਮਾਸਟਰ ਮਹਿੰਦਰ ਸਿੰਘ ਸਾਬਕਾ ਸਰਪੰਚ ਅਮਰਕੋਟ, ਮੈਡਮ ਪ੍ਰੋਮਿਲਾ ਅਰੋੜਾ ਸਾਬਕਾ ਪਿ੍ੰਸੀਪਲ, ਪਿ੍ੰਸੀਪਲ ਚਮਨ ਲਾਲ ਕੁਮਾਰ, ਪ੍ਰੋ: ਬਲਜੀਤ ਸਿੰਘ ਸਾਬਕਾ ਸਰਪੰਚ ਟਿੱਬਾ, ਇੰਦਰਜੀਤ ਸਿੰਘ ਲਿਫਟਰ ਮੈਂਬਰ ਬਲਾਕ ਸੰਮਤੀ, ਨਿਰੰਜਨ ਸਿੰਘ ਕਾਨੂੰਗੋ ਅਮਰਕੋਟ, ਸ਼ਿਵ ਸਿੰਘ ਟਿੱਬਾ, ਮਾਸਟਰ ਬਲਕਾਰ ਸਿੰਘ, ਪਰਮਜੀਤ ਸਿੰਘ ਰਾਣਾ, ਅਮਰਜੀਤ ਸਿੰਘ ਟਿੱਬਾ, ਬਖ਼ਸ਼ੀਸ਼ ਸਿੰਘ ਚਾਨਾ, ਮਾਸਟਰ ਧਰਮ ਸਿੰਘ, ਗੀਤਕਾਰ ਭਜਨ ਸਿੰਘ ਥਿੰਦ, ਸੁਖਦੇਵ ਸਿੰਘ ਅਮਰਕੋਟ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆਂ ਨੇ ਨਿਰੰਜਨ ਸਿੰਘ ਨੂਰ ਦੀਆਂ ਰਚਨਾਵਾਂ ਵਿਚੋਂ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ। ਨਿਰੰਜਨ ਸਿੰਘ ਨੂਰ ਐਵਾਰਡ ਪ੍ਰਧਾਨ ਕਰਨ ਸਿੰਘ, ਜਰਨੈਲ ਸਿੰਘ ਸ਼ਾਲਾਪੁਰ ਬੇਟ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਯੋਗਦਾਨ ਪਾਏ ਜਾਣ ਦੀ ਪ੍ਰਬੰਧਕਾਂ ਵੱਲੋਂ ਉਚੇਚਾ ਧੰਨਵਾਦ ਕੀਤਾ ਗਿਆ। (Source Ajit)

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!