Breaking News
Home / ਤਾਜ਼ਾ ਖਬਰਾਂ / ਬਾਬਾ ਖੜਗ ਸਿੰਘ ਦੇ ਜਨਮ ਦਿਨ ਦੇ ਸੰਬੰਧ ‘ਚ ਪਿੰਡ ਦੰਦੂਪੁਰ ਵਿਖੇ ਸਮਾਗਮ।

ਬਾਬਾ ਖੜਗ ਸਿੰਘ ਦੇ ਜਨਮ ਦਿਨ ਦੇ ਸੰਬੰਧ ‘ਚ ਪਿੰਡ ਦੰਦੂਪੁਰ ਵਿਖੇ ਸਮਾਗਮ।

d117379600ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਖੜਗ ਸਿੰਘ ਦਮਦਮਾ ਸਾਹਿਬ ਠੱਟਾ ਪੁਰਾਣਾ ਵਾਲਿਆਂ ਨੇ ਹਜ਼ਾਰਾਂ ਸੰਗਤਾਂ ਨੂੰ ਨਾਮ ਸਿਮਰਨ ਤੇ ਬਾਣੀ ਨਾਲ ਜੋੜਿਆ ਤੇ ਅੰਮਿ੍ਤ ਛਕਾ ਕੇ ਗੁਰੂ ਵਾਲੇ ਬਣਾਇਆ। ਇਹ ਸ਼ਬਦ ਸੰਤ ਗੁਰਚਰਨ ਸਿੰਘ ਜੀ ਕਾਰਸੇਵਾ ਦਮਦਮਾ ਸਾਹਿਬ ਵਾਲਿਆਂ ਨੇ ਗੁਰਦੁਆਰਾ ਬਾਬਾ ਖੜਗ ਸਿੰਘ ਜੀ ਦੀ ਯਾਦ ਵਿਚ ਸੰਭਾਲੇ ਉਨ੍ਹਾਂ ਦੇ ਘਰ ਵਿਖੇ ਉਨ੍ਹਾਂ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਰਖਾਏ 31 ਅਖੰਡ ਪਾਠਾਂ ਦੇ ਭੋਗ ਪਾਏ ਜਾਣ ਮੌਕੇ ਸੰਗਤਾਂ ਨੂੰ ਮਹਾਂਪੁਰਸ਼ਾਂ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਹੋਇਆ ਕਹੇ। ਇਸ ਮੌਕੇ 31 ਹੋਰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ। ਜਿਨ੍ਹਾਂ ਦੇ ਭੋਗ 28 ਅਕਤੂਬਰ ਨੂੰ ਸਵੇਰੇ 9 ਵਜੇ ਪਾਏ ਜਾਣਗੇ। ਸਮਾਗਮ ਦੌਰਾਨ ਬਾਬਾ ਬਲਵਿੰਦਰ ਸਿੰਘ, ਸੰਤ ਲੀਡਰ ਸਿੰਘ, ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਘ ਸੁਖਜੀਤ ਸਿੰਘ, ਸੰਤ ਸਰੂਪ ਸਿੰਘ ਚੰਡੀਗੜ੍ਹ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਚਨ ਸਿੰਘ ਬਗਲਾ ਸਾਹਿਬ ਦਿੱਲੀ ਵਾਲੇ, ਸੰਤ ਹਰਬੰਸ ਸਿੰਘ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਇਸ ਮੌਕੇ ਬਲਵਿੰਦਰ ਸਿੰਘ ਠੱਟਾ ਨਵਾਂ, ਜਰਨੈਲ ਸਿੰਘ, ਜਥੇਦਾਰ ਕਸ਼ਮੀਰ ਸਿੰਘ ਫ਼ੌਜੀ, ਸਾਧੂ ਸਿੰਘ ਖਿੰਡਾ, ਬਚਨ ਸਿੰਘ ਫ਼ੌਜੀ, ਤਰਸੇਮ ਸਿੰਘ ਤਹਿਸੀਲਦਾਰ, ਕਸ਼ਮੀਰ ਸਿੰਘ ਖਿੰਡਾ, ਜਰਨੈਲ ਸਿੰਘ ਪ੍ਰਧਾਨ, ਮਲਕੀਤ ਸਿੰਘ ਪ੍ਰਧਾਨ, ਏ.ਐਸ.ਆਈ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!