Breaking News
Home / ਵਾਇਰਲ / ਬਾਪੂ ਜਿਵੇਂ ਹੀ ਘਰ ਵਿਚ ਵੜਿਆ ਤਾਂ ਦੇਖਦੇ ਸਾਰ ਘਰਵਾਲੀ ਬੋਲੀ

ਬਾਪੂ ਜਿਵੇਂ ਹੀ ਘਰ ਵਿਚ ਵੜਿਆ ਤਾਂ ਦੇਖਦੇ ਸਾਰ ਘਰਵਾਲੀ ਬੋਲੀ

ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰਵਾਲੀ ਸੜ-ਭੁਜ ਗਈ, ‘ਲਗਦੈ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈ ਐ, ਨਹੀਂ ਤਾਂ ਕਿਹੜਾ ਆਉਣ ਵਾਲਾ ਸੀ । ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ,ਘਰਦਿਆਂ ਦਾ ਖੂਹ ਕਿੱਥੋਂ ਭਰਾਂਗੇ ?’ ਮੈਂ ਨਜ਼ਰਾਂ ਚੁਰਾ ਕੇ ਦੂਜੇ ਪਾਸੇ ਵੇਖਣ ਲੱਗੈ । ਬਾਪੂ ਨਲਕੇ ਤੋਂ ਹੱਥ-ਮੂੰਹ ਧੋ ਕੇ ਰਾਹ ਦੀ ਥਕਾਵਟ ਦੂਰ ਕਰ ਰਿਹਾ ਸੀ । ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ ਗਿਆ ਸੀ । ਵੱਡੇ ਮੁੰਡੇ ਨੂੰ ਬੂਟ ਚਾਹੀਦੇ ਹਨ । ਉਹ ਸਕੂਲ ਜਾਣ ਲੱਗਾ ਰੋਜ਼ ਬੁੜਬੁੜ ਕਰਦਾ ਹੈ । ਘਰਵਾਲੀ ਦੇ ਇਲਾਜ ਲਈ ਪੂਰੀ ਦਵਾਈ ਨਹੀਂ ਖਰੀਦੀ ਜਾ ਸਕੀ ।

ਬਾਪੂ ਨੇ ਵੀ ਹੁਣ ਹੀ ਆਉਣਾ ਸੀ ।ਘਰ ਵਿਚ ਭਾਰੀ ਚੁੱਪ ਪਸਰੀ ਹੋਈ ਸੀ । ਰੋਟੀ ਖਾਣ ਮਗਰੋਂ ਬਾਪੂ ਨੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ । ਮੈਨੂੰ ਸ਼ੱਕ ਸੀ ਕਿ ਕੋਈ ਪੈਸਿਆਂ ਦਾ ਮਸਲਾ ਲੈ ਕੇ ਆਇਆ ਹੋਵੇਗੈ । ਬਾਪੂ ਕੁਰਸੀ ਤੇ ਢੋਅ ਲਾ ਕੇ ਬੈਠ ਗਿਆ, ਬਿਲਕੁਲ ਬੇਫ਼ਿਕਰ । “ਸੁਣ,” ਕਹਿਕੇ ਉਸਨੇ ਮੇਰਾ ਧਿਆਨ ਆਪਣੇ ਵੱਲ
ਖਿੱਚਿਆ । ਮੈਂ ਸਾਹ ਰੋਕ ਕੇ ਉਸ ਵੱਲ ਵੇਖਣ ਲੱਗਾ । ਨਸ-ਨਸ ਕੰਨ ਬਣ ਕੇ ਅਗਲਾ ਵਾਕ ਸੁਣਨ ਲਈ ਚੌਕਸ ਸੀ । ਬਾਪੂ ਬੋਲਿਆ, “ਖੇਤੀ ਦੇ ਕੰਮ ਵਿਚ ਬਿਲਕੁਲ ਵਿਹਲ ਨਹੀਂ ਮਿਲਦੀ । ਇਸ ਵੇਲੇ ਕੰਮ ਦਾ ਜ਼ੋਰ ਹੈ…ਰਾਤ ਦੀ ਗੱਡੀਓਂ ਈ ਵਾਪਸ ਜਾਊਂਗਾ ।

ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਆਈ । ਜਦੋਂ ਤੂੰ ਪਰੇਸ਼ਾਨ ਹੁਨੈਂ,ਤਦ ਈ ਇੰਜ ਕਰਦੈਂ ।” ਬਾਪੂ ਨੇ ਜੇਬ ਵਿੱਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਮੇਰੇ ਵੱਲ ਕੀਤੇ, “ ਰੱਖ ਲੈ । ਤੇਰੇ ਕੰਮ ਆ ਜਾਣਗੇ । ਝੋਨਾ ਚੰਗਾ ਹੋ ਗਿਆ ਸੀ । ਘਰੇ ਕੋਈ ਦਿੱਕਤ ਨਹੀਂ ਹੈ। ਤੂੰ ਬੜਾ ਕਮਜ਼ੋਰ ਲੱਗ ਰਿਹੈਂ । ਚੱਜ ਨਾਲ ਖਾਇਆ ਕਰ । ਵਹੁਟੀ ਦਾ ਵੀ ਖਿਆਲ ਰੱਖ ।”ਮੈਂ ਕੁਝ ਨਾ ਬੋਲ ਸਕਿਆ । ਸ਼ਬਦ ਜਿਵੇਂ ਸੰਘ ਵਿਚ ਹੀ ਫਸ ਗਏ ਹੋਣ । ਮੈਂ ਕੁਝ ਕਹਿੰਦਾ, ਇਸ ਤੋਂ ਪਹਿਲਾਂ ਹੀ ਬਾਪੂ ਨੇ ਪਿਆਰ ਨਾਲ ਝਿੜਕਿਆ, ਲੈ ਲੈ ! ਬਹੁਤ ਵੱਡਾ ਹੋ ਗਿਐਂ ਕੀ ? ਨਹੀਂ ਤਾਂ ਮੈਂ ਹੱਥ ਵਧਾਇਆ ।

ਬਾਪੂ ਨੇ ਰੁਪਏ ਮੇਰੀ ਤਲੀ ਉੱਤੇ ਰੱਖ ਦਿੱਤੇ । ਵਰ੍ਹਿਆਂ ਪਹਿਲਾਂ ਬਾਪੂ ਮੈਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ ਧੇਲੀ ਰੱਖ ਦਿਆ ਕਰਦਾ ਸੀ । ਪਰ ਉਸ ਵੇਲੇ ਮੇਰੀਆਂ ਨਜਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

About admin_th

error: Content is protected !!