Breaking News
Home / ਤਾਜ਼ਾ ਖਬਰਾਂ / ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਹੋਈਆਂ ਅਮਨੋ-ਅਮਾਨ ਨਾਲ ਸੰਪੰਨ।

ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਹੋਈਆਂ ਅਮਨੋ-ਅਮਾਨ ਨਾਲ ਸੰਪੰਨ।

ਪਿੰਡ ਵਿੱਚ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਅੱਜ ਅਮਨੋ-ਅਮਾਨ ਨਾਲ ਸੰਪੰਨ ਹੋ ਗਈਆਂ। ਮੁੱਖ ਰੂਪ ਵਿੱਚ ਕਾਂਗਰਸ ਵੱਲੋਂ ਜਿਲ੍ਹਾ ਪ੍ਰੀਸ਼ਦ ਮੈਂਬਰੀ ਦੀ ਚੋਣ ਲਈ ਪਿੰਡ ਦੇ ਹੀ ਉਮੀਦਵਾਰ ਸ੍ਰੀਮਤੀ ਚਰਨਜੀਤ ਕੌਰ ਸਹੋਤਾ ਅਤੇ ਅਕਾਲੀ ਦਲ ਵੱਲੋਂ ਉਮੀਦਵਾਰ ਬਲਵਿੰਦਰ ਕੌਰ ਟਿੱਬਾ ਦਰਮਿਆਨ ਫਸਵਾਂ ਮੁਕਾਬਲਾ ਹੈ। ਦੂਸਰੇ ਪਾਸੇ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਇੰਦਰਜੀਤ ਸਿੰਘ ਲਿਫਟਰ ਅਤੇ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਟੀਟਾ ਦਰਮਿਆਨ ਮੁਕਾਬਲਾ ਹੈ। ਅੱਜ ਹੋਈਆਂ ਇਹਨਾਂ ਚੋਣਾਂ ਵਿੱਚ ਪਾਰਟੀ ਨੁਮਾਇੰਦਿਆਂ ਵਿੱਚ ਤਾਂ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਪਰ ਵੋਟਰਾਂ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਪਾਈ ਗਈ। ਪਿੰਡ ਠੱਟਾ ਨਵਾਂ ਵਿੱਚ ਕੇਵਲ 57 ਪ੍ਰਤੀਸ਼ਤ ਪੋਲਿੰਗ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਠੱਟਾ ਨਵਾਂ ਦੇ ਇੱਕ ਬੂਥ ਤੇ 851 ਵੋਟਰਾਂ ਵਿੱਚੋਂ ਕੇਵਲ 431 ਵੋਟਰਾਂ ਅਤੇ ਦੂਸਰੇ ਬੂਥ ਤੋਂ 715 ਵੋਟਰਾਂ ਵਿੱਚੋਂ 475 ਵੋਟਰਾਂ ਨੇ ਮਤਦਾਨ ਕੀਤਾ।  ਪਿੰਡ ਵਿੱਚ ਚਾਰ ਪੋਲਿੰਗ ਬੂਥ ਲਗਾਏ ਗਏ। ਜਿਨਾਂ ਵਿੱਚ ਇੱਕ ਚਰਨਜੀਤ ਕੌਰ ਦੇ ਸਮੱਰਥਕਾਂ ਵੱਲੋਂ, ਦੂਸਰਾ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ, ਤੀਸਰਾ ਅਤੇ ਚੌਥਾ ਬੂਥ ਕਾਂਗਰਸ ਪਾਰਟੀ ਦੇ ਦੋ ਗਰੁੱਪਾਂ ਵੱਲੋਂ ਲਗਾਇਆ ਗਿਆ। ਮਿਤੀ 21 ਮਈ ਨੂੰ ਵੱਖ ਵੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!