Breaking News
Home / ਤਾਜ਼ਾ ਖਬਰਾਂ / ਪ੍ਰਭਦੀਪ ਸਿੰਘ ਨੇ ਚਮਕਾਇਆ ਪਿੰਡ ਠੱਟਾ ਦਾ ਨਾਮ; ਮਿਠੜਾ ਕਾਲਜ ‘ਚ ਪਹਿਲੀ ਤੇ ਯੁਨੀਵਰਸਿਟੀ ‘ਚ 18ਵੀਂ ਪੁਜਿਸ਼ਨ

ਪ੍ਰਭਦੀਪ ਸਿੰਘ ਨੇ ਚਮਕਾਇਆ ਪਿੰਡ ਠੱਟਾ ਦਾ ਨਾਮ; ਮਿਠੜਾ ਕਾਲਜ ‘ਚ ਪਹਿਲੀ ਤੇ ਯੁਨੀਵਰਸਿਟੀ ‘ਚ 18ਵੀਂ ਪੁਜਿਸ਼ਨ

ਪਿੰਡ ਠੱਟਾ ਨਵਾਂ ਤੋਂ ਮਾਸਟਰ ਹਰਬਖਸ਼ ਸਿੰਘ ਕਰੀਰ ਦੇ ਪੋਤਰੇ ਅਤੇ ਦਲਵਿੰਦਰ ਸਿੰਘ ਕਰੀਰ ਦੇ ਸਪੁੱਤਰ ਪ੍ਰਭਦੀਪ ਸਿੰਘ ਕਰੀਰ ਨੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਲਈ ਗਈ ਬੀ.ਸੀ.ਏ. ਸਮੈਸਟਰ-2 ਦੀ ਪ੍ਰੀਖਿਆ ਵਿੱਚੋਂ ਬੇਬੇ ਨਾਨਕੀ ਯੁਨੀਵਰਸਿਟੀ ਕਾਲਜ ਮਿਠੜਾ ‘ਚੋਂ ਪਹਿਲੀ ਅਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਵਿੱਚੋਂ 18ਵੀਂ ਪੁਜਿਸ਼ਨ ਹਾਸਲ ਕਰਕੇ ਆਪਣਾ, ਮਾਪਿਆਂ, ਅਧਿਆਪਕਾਂ, ਕਾਲਜ, ਪਿੰਡ ਅਤੇ ਜਿਲ੍ਹਾ ਕਪੂਰਥਲਾ ਦਾ ਨਾਮ ਰੌਸ਼ਨ ਕੀਤਾ ਹੈ। ਜਿਕਰਯੋਗ ਹੈ ਕਿ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਤੋਂ ਪਾਸੇ ਕੁੱਝ ਨੌਜਵਾਨ ਇਹੋ ਜਿਹੇ ਵੀ ਹਨ ਜੋ ਆਪਣੀ ਜਨਮ ਭੂਮੀ ਵਿੱਚ ਰਹਿ ਕੇ ਆਪਣੀ ਵਿੱਦਿਆ ਅਤੇ ਹੁਨਰ ਸਦਕੇ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਵਿੱਚ ਯਕੀਨ ਰੱਖਦੇ ਹਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!