Breaking News
Home / ਉੱਭਰਦੀਆਂ ਕਲਮਾਂ / ਪੈਸੇ ਤੋਂ ਬਗੈਰ ਕੋੲੀ ਦੁਨੀਅਾ ਵਿੱਚ ਪੁੱਛੇ ਨਾਂ, ਦੌਲਤ ਹੋਵੇ ਕੋਲ ਤਾਂ ਤੀਂਵੀ ਕਦੇ ਵੀ ਰੁੱਸੇ ਨਾਂ-ਨੇਕ ਨਿਮਾਣਾਂ ਸ਼ੇਰਗਿੱਲ

ਪੈਸੇ ਤੋਂ ਬਗੈਰ ਕੋੲੀ ਦੁਨੀਅਾ ਵਿੱਚ ਪੁੱਛੇ ਨਾਂ, ਦੌਲਤ ਹੋਵੇ ਕੋਲ ਤਾਂ ਤੀਂਵੀ ਕਦੇ ਵੀ ਰੁੱਸੇ ਨਾਂ-ਨੇਕ ਨਿਮਾਣਾਂ ਸ਼ੇਰਗਿੱਲ

nek

ਜਾ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ,

ਜਿੰਦਗੀ ਦੀ ਜੰਗ ਤਕੜੇ ਹੋ ਕੇ ਲੜਨੀ ਪੈਂਦੀ ਅਾ,

ਵੇਹਲੇ ਰਹਿ ਕੇ ਕਦੇ ਵੀ ਘਰ ਕੋੲੀ ਚੱਲਦਾ ਨੲੀ,

ਜਿੰਦਗੀ ਦੇ ਵਿੱਚ ਕਦੇ ਭਰੋਸਾ ਕੱਲ ਦਾ ਨੲੀ,

ਗੱਲ ਸਿਅਾਣੇ ਅਾਖਣ ਤਾਂ ਓ ਜਰਨੀ ਪੈਂਦੀ ਅਾ,

ਜਾ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ।

ਪੈਸੇ ਤੋ ਬਗੈਰ ਕੋੲੀ ਦੁਨੀਅਾ ਵਿੱਚ ਪੁੱਛੇ ਨਾਂ,

ਦੌਲਤ ਹੋਵੇ ਕੋਲ ਤਾਂ ਤੀਂਵੀ ਕਦੇ ਵੀ ਰੁੱਸੇ ਨਾਂ,

ਤਕੜੇ ਹੋ ਕੇ ੳੁੱਚੀ ਮੰਜਿਲ ਚੜ੍ਹਨੀ ਪੈਂਦੀ ਅਾ,

ਜਾ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ।

ਪੈਸਾ ਜਦੋਂ ਕਮਾ ਕੇ ਘਰ ਪੰਜਾਬ ਨੂੰ ਅਾੳੁਂਦਾ ੲੇ ,

ਮਿੱਟੀ ਚੁੰਮ ਪੰਜਾਬ ਦੀ ਨੂੰ ਮੱਥੇ ਨਾਲ ਲਾੳੁਂਦਾ ੲੇ,

ਹਾੳੁਕਾ ਲੈ ਕੇ ੳੁੱਚ ੳੁਡਾਰੀ ਭਰਨੀ ਪੈਂਦੀ ਅਾ,

ਜਾ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ।

ਨੇਕ ਨਿਮਾਂਣੇ ਸ਼ੇਰਗਿੱਲ ਬੜਾ ਸੌਖਾ ਕਹਿਣਾ ਵੲੀ,

ਹੱਸਦੇ ਵੱਸਦੇ ਟੱਬਰ ਤੋ ਜਾਅ ਦੂਰ ਹਾਂ ਬਹਿਣਾਂ ਵੲੀ,

ਹੁਸੈਨ ਪੁਰ ਦੂਲੋਵਾਲ ਵਾਲੇ ਗੱਲ ਘੜ੍ਹਨੀ ਪੈਦੀ ਅਾ,

ਜਾ ਕੇ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ।

ਜਿੰਦਗੀ ਦੀ ਜੰਗ ਤਕੜੇ ਹੋ ਕੇ ਲੜਨੀ ਪੈਂਦੀ ਅਾ,

-ਨੇਕ ਨਿਮਾਣਾਂ ਸ਼ੇਰਗਿੱਲ

0097470234426

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!