Breaking News
Home / ਤਾਜ਼ਾ ਖਬਰਾਂ / ਪਿੰਡ ਬੂਲਪੁਰ ਵਿਚ ਲਗਵਾਈਆਂ ਗਈਆਂ ਸਟਰੀਟ ਲਾਈਟਾਂ ਦਾ ਉਦਘਾਟਨ ਬੀ.ਡੀ.ਪੀ.ਓ ਹਰਬਿਲਾਸ ਬਾਂਗਲਾ ਸੁਲਤਾਨਪੁਰ ਲੋਧੀ ਨੇ ਕੀਤਾ।

ਪਿੰਡ ਬੂਲਪੁਰ ਵਿਚ ਲਗਵਾਈਆਂ ਗਈਆਂ ਸਟਰੀਟ ਲਾਈਟਾਂ ਦਾ ਉਦਘਾਟਨ ਬੀ.ਡੀ.ਪੀ.ਓ ਹਰਬਿਲਾਸ ਬਾਂਗਲਾ ਸੁਲਤਾਨਪੁਰ ਲੋਧੀ ਨੇ ਕੀਤਾ।

d102763982ਪਿੰਡ ਬੂਲਪੁਰ ਵਿਚ ਸਰਕਾਰ ਦੁਆਰਾ ਭੇਜੀ ਗਈ ਗਰਾਂਟ ਅਤੇ ਗਰਾਮ ਪੰਚਾਇਤ ਦੇ ਫੰਡਾਂ ਤੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਵਿਚ ਉਸ ਸਮੇਂ ਨਵੀਂ ਕੜੀ ਜੁੜ ਗਈ ਜਦੋਂ ਗਰਾਮ ਪੰਚਾਇਤ ਬੂਲਪੁਰ ਨੇ ਪਿੰਡ ਦੇ ਆਲੇ ਦੁਆਲੇ ਰੋਸ਼ਨੀ ਦੇ ਲਈ ਸਟਰੀਟ ਲਾਈਟਾਂ ਲਗਵਾਈਆਂ। ਇਹਨਾਂ ਸਟਰੀਟ ਲਾਈਟਾਂ ਦਾ ਉਦਘਾਟਨ ਬੀ.ਡੀ.ਪੀ.ਓ ਹਰਬਿਲਾਸ ਬਾਂਗਲਾ ਸੁਲਤਾਨਪੁਰ ਲੋਧੀ ਨੇ ਆਪਣੇ ਹੱਥਾਂ ਨਾਲ ਬਟਨ ਦਬਾ ਕੇ ਕੀਤਾ। ਉਦਘਾਟਨ ਕਰਨ ਉਪਰੰਤ ਹਰਬਿਲਾਸ ਬਾਂਗਲਾ ਨੇ ਕਿਹਾ ਕਿ ਪਿੰਡ ਬੂਲਪੁਰ ਵਿਚ ਹੋ ਰਹੇ ਵਿਕਾਸ ਕਾਰਜ ਪੂਰੇ ਬਲਾਕ ਸੁਲਤਾਨਪੁਰ ਲੋਧੀ ਲਈ ਉਦਾਹਰਨ ਬਣ ਗਏ ਹਨ। ਉਹਨਾਂ ਕਿਹਾ ਕਿ ਹਰ ਪਿੰਡ ਦੀਆਂ ਪੰਚਾਇਤਾਂ ਜੇਕਰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਇਸੇ ਪ੍ਰਕਾਰ ਵਿਕਾਸ ਕਾਰਜ ਕਰਨ ਤਾਂ ਪੰਜਾਬ ਆਉਣ ਵਾਲੇ ਸਮੇਂ ਵਿਚ ਹੋਰ ਤਰੱਕੀ ਵੱਲ ਵਧੇਗਾ। ਇਸ ਦੌਰਾਨ ਬਲਦੇਵ ਸਿੰਘ ਚੰਦੀ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਭਵਿੱਖ ਵਿਚ ਵੀ ਪਿੰਡ ਦਾ ਵਿਕਾਸ ਇਸੇ ਤਰਾਂ ਹੁੰਦਾ ਰਹੇਗਾ। ਇਸ ਸਮਾਗਮ ਦੌਰਾਨ ਬੀ.ਡੀ.ਪੀ.ਓ ਹਰਬਿਲਾਸ ਬਾਂਗਲਾ ਅਤੇ ਪੰਚਾਇਤ ਸਕੱਤਰ ਰਸ਼ਪਾਲ ਸਿੰਘ ਦਾ ਗਰਾਮ ਪੰਚਾਇਤ ਬੂਲਪੁਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਦੁਆਰਾ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਬਲਵੰਤ ਸਿੰਘ ਕੌੜਾ , ਸੁਖਵਿੰਦਰ ਸਿੰਘ ਮਰੋਕ, ਸੁਰਿੰਦਰ ਸਿੰਘ ਚੰਦੀ, ਕਰਨੈਲ ਸਿੰਘ, ਬੀਬੀ ਰਣਜੀਤ ਕੌਕ ਕੌੜਾ, ਬੀਬੀ ਪਰਮਜੀਤ ਕੌਰ (ਸਾਰੇ ਪੰਚ) ਕੈਪਟਨ ਚੰਚਲ ਸਿੰਘ ਕੌੜਾ, ਕੈਪਟਨ ਅਜੀਤ ਸਿੰਘ, ਤਜਿੰਦਰਪਾਲ ਸਿੰਘ ਧੰਜੂ, ਪੂਰਨ ਸਿੰਘ ਥਿੰਦ, ਮਹਿੰਦਰ ਸਿੰਘ ਸੈਕਟਰੀ, ਨਰਿੰਦਜੀਤ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਸਰਬਜੀਤ ਸਿੰਘ, ਕੇਵਲ ਸਿੰਘ ਸਾਬਕਾ ਬੀ.ਪੀ.ਓ, ਬਲਵਿੰਦਰ ਸਿੰਘ ਬਿੱਟੂ, ਗੁਰਮੁਖ ਸਿੰਘ, ਸਾਧੂ ਸਿੰਘ ਧੰਜੂ, ਸਰਵਣ ਸਿੰਘ ਚੰਦੀ, ਮਲਕੀਤ ਸਿੰਘ ਆੜਤੀਆ, ਹਰਗੋਬਿੰਦ ਸਿੰਘ, ਗੁਰਸੇਵਕ ਸਿੰਘ, ਬਾਬਾ ਲਾਲ ਸਿੰਘ, ਸੌਦਾਗਰ ਸਿੰਘ, ਕਰਤਾਰ ਸਿੰਘ, ਨਿਰੰਜਨ ਸਿੰਘ, ਭਜਨ ਸਿੰਘ ਆਦਿ ਹਾਜ਼ਰ ਸਨ।  (source Ajit)

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!