Breaking News
Home / ਤਾਜ਼ਾ ਖਬਰਾਂ / ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।

ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਪਿੰਡ ਠੱਟਾ ਪੁਰਾਣਾ ਵਿਖੇ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ, ਐਨ.ਆਰ.ਆਈ ਵੀਰ, ਗਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਵਾਏ ਗਏ। ਉਪਰੰਤ ਸ਼ਹੀਦ ਦੇ ਸਮਾਰਕ ਤੇ ਇਕੱਤਰ ਸੰਗਤ ਨੂੰ ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਜੀ ਦਾ ਸੰਪੂਰਨ ਇਤਿਹਾਸ ਸੰਗਤਾਂ ਨੂੰ ਯਾਦ ਕਰਵਾਇਆ। ਸ਼ਹੀਦ ਏ ਆਜਮ ਸ: ਊਧਮ ਸਿੰਘ ਜਿਨ੍ਹਾਂ ਨੇ 13 ਅਪਰੈਲ 1919 ਨੂੰ ਜਲਿਆਂ ਵਾਲੇ ਬਾਗ ਵਿਚ ਖੂਨੀ ਸਾਕਾ ਕਰਨ ਵਾਲੇ ਜਨਰਲ ਡਾਇਰ ਨੂੰ ਲੰਡਨ ਵਿਚ ਜਾ ਘੇਰਿਆ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ‘ਤੇ ਅੰਗਰੇਜ ਸਰਕਾਰ ਨੇ ਸ: ਊਧਮ ਸਿੰਘ ਜੀ ਨੂੰ ਫਾਂਸੀ ਦੀ ਸਜਾ ਸੁਣਾਈ ਤੇ ਉਸ ਯੋਧੇ ਨੇ ਦੇਸ਼ ਨੂੰ ਅਾਜ਼ਾਦ ਕਰਵਾਉਣ ਲਈ ਹੱਸ ਕੇ ਫਾਂਸੀ ਦਾ ਰੱਸਾ ਆਪਣੇ ਗਲ ਵਿਚ ਪਾ ਲਿਆ ਤੇ ਮੌਤ ਲਾੜੀ ਨਾਲ ਹਮੇਸ਼ਾਂ ਲਈ ਜਾ ਮਿਲਿਆ, ਪਰ ਆਪਣਾ ਨਾਮ ਸਦਾ ਲਈ ਰੌਸ਼ਨ ਕਰ ਗਿਆ, ਉਨ੍ਹਾਂ ਮਹਾਨ ਸ਼ਹੀਦਾਂ ਨੂੰ ਦੇਸ਼ ਦਾ ਬੱਚਾ ਬੱਚਾ ਪ੍ਰਣਾਮ ਕਰਦਾ ਰਹੇਗਾ। ਉਪਰੰਤ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਾਇਆ ਗਿਆ। ਜ਼ਿਕਰਯੋਗ ਹੈ ਕਿ ਪਿੰਡ ਠੱਟਾ ਪੁਰਾਣਾ ਤੋਂ ਭਾਈ ਤਾਰਾ ਸਿੰਘ ਦੇ ਅਮਰੀਕਾ ਵਿੱਚ ਰਹਿ ਰਹੇ ਪੁੱਤਰ ਸੁੱਖਾ ਸਿੰਘ ਮੁੱਤੀ ਵੱਲੋਂ ਸ਼ਹੀਦ ਊਧਮ ਸਿੰਘ ਦਾ ਸਮਾਰਕ ਬਣਵਾਇਆ ਹੋਇਆ ਹੈ। ਜੋ ਕਿ ਪੂਰੇ ਇਲਾਕੇ ਵਿੱਚ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਸਰਪੰਚ ਸਵਰਨ ਸਿੰਘ, ਗੁਰਦਿਆਲ ਸਿੰਘ ਪ੍ਰਧਾਨ, ਜੋਗਾ ਸਿੰਘ, ਨਿਰਮਲ ਸਿੰਘ ਖਿੰਡਾ, ਹਰਜੀਤ ਸਿੰਘ, ਹਰਜਿੰਦਰ ਸਿੰਘ ਖਿੰਡਾ, ਸੁੱਚਾ ਸਿੰਘ, ਗਿਆਨ ਸਿੰਘ, ਗੁਰਵਿੰਦਰ ਸਿੰਘ, ਕਰਨੈਲ ਸਿੰਘ, ਬਚਿੱਤਰ ਸਿੰਘ, ਤਰਸੇਮ ਸਿੰਘ, ਜਗਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਹਰਮਨਪ੍ਰੀਤ ਸਿੰਘ, ਜਸਕਰਨਬੀਰ ਸਿੰਘ, ਯੁਵਰਾਜ ਸਿੰਘ, ਅਨਮੋਲ ਸਿੰਘ, ਅਭੀਜੀਤ ਸਿੰਘ, ਜਸਵਿੰਦਰ ਸਿੰਘ, ਸੁਖਚੈਨ ਸਿੰਘ ਅਤੇ ਹੋਰ ਪਤਵੰਤੇ ਸੱਜਣ ਮੂਜੂਦ ਸਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!